ਦੋਦਾ, ਸ੍ਰੀ ਮੁਕਤਸਰ ਸਾਹਿਬ, 26 ਨਵੰਬਰ ( )ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਸਬ ਤਹਸੀਲ ਦੋਦਾ ਵਿਖੇ 5 ਦਸੰਬਰ 2012 ਨੂੰ ਤੀਸਰੇ ਵਿਸਵ ਕਬੱਡੀ ਕੱਪ ਦੇ ਤਿੰਨ ਮੈਚ ਖੇਡੇ ਜਾਣਗੇ। ਇਹ ਜਾਣਕਾਰੀ ਅੱਜ ਇੱਥੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦਿੱਤੀ। ਇਸ ਮੌਕੇ ਹਲਕਾ ਗਿੱਦੜਬਾਹਾ ਦੇ ਇੰਚਾਰਜ ਸ: ਸੰਤ ਸਿੰਘ ਬਰਾੜ, ਐਸ.ਜੀ.ਪੀ.ਸੀ. ਮੈਂਬਰ ਸ: ਗੁਰਪਾਲ ਸਿੰਘ ਗੋਰਾ, ਸ: ਗੁਰਵਿੰਦਰ ਸਿੰਘ, ਚੇਅਰਮੈਨ ਸ: ਸੁਰਜੀਤ ਸਿੰਘ ਗਿਲਜ਼ੇਵਾਲਾ ਆਦਿ ਆਗੂ ਵੀ ਹਾਜਰ ਸਨ।
ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ 5 ਦਸੰਬਰ 2012 ਨੂੰ ਦੁਪਹਿਰ ਬਾਅਦ 1 ਵਜੇ ਅਫਗਾਨਿਸਤਾਨ ਅਤੇ ਡੈਨਮਾਰਕ ਵਿਚਕਾਰ ਅਤੇ 3 ਵਜੇ ਸ੍ਰੀਲੰਕਾ ਅਤੇ ਨਾਰਵੇ ਦੇ ਗੱਭਰੂਆਂ ਵਿਚਕਾਰ ਕਬੱਡੀ ਦੇ ਭੇੜ ਹੋਣਗੇ ਜਦ ਕਿ ਦੁਪਹਿਰ ਬਾਅਦ 2 ਵਜੇ ਕੈਨੇਡਾ ਅਤੇ ਡੈਨਮਾਰਕ ਦੀਆਂ ਮਹਿਲਾ ਟੀਮਾਂ ਵਿਚਕਾਰ ਕਬੱਡੀ ਮੈਚ ਹੋਣਗੇ। ਉਨ੍ਹਾਂ ਦੱਸਿਆ ਕਿ ਮੈਚ ਦੇ ਪ੍ਰਬੰਧਾਂ ਲਈ ਵੱਖ ਵੱਖ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਇਹ ਕਮੇਟੀਆਂ ਨਿਰਧਾਰਿਤ ਪ੍ਰਬੰਧਾਂ ਲਈ ਜਿੰਮੇਵਾਰ ਹੋਣਗੀਆਂ। ਮੀਟਿੰਗ ਦੌਰਾਨ ਬੈਰੀਕੇਡਿੰਗ, ਵੱਡੀ ਗਿਣਤੀ ਆਉਣ ਵਾਲੇ ਖੇਡ ਪ੍ਰੇਮੀਆਂ ਦੇ ਪੀਣ ਵਾਲੇ ਪਾਣੀ, ਸਮਾਗਮ ਵਾਲੇ ਲੋਕਾਂ ਲਈ ਸਮਾਗਮ ਵਾਲੀ ਥਾਂ ਪੁੱਜਣ ਲਈ ਰੂਟ ਪਲਾਨ, ਸਮਾਗਮ ਦੌਰਾਨ ਹੋਣ ਵਾਲੀਆਂ ਸਭਿਆਚਾਰਕ ਵੰਨਗੀਆਂ ਤੇ ਹੋਰ ਪ੍ਰਬੰਧਾਂ ਬਾਰੇ ਜਾਇਜ਼ਾ ਲਿਆ ਗਿਆ। ਇਸ ਮੌਕੇ ਆਉਣ ਵਾਲੇ ਵੀ.ਵੀ.ਆਈ.ਪੀਜ ਦੇ ਸੀਟਿੰਗ ਪਲਾਨ ਬਾਰੇ ਵੀ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਅਤੇ ਮੀਡੀਆ ਸੈਂਟਰ ਦੀ ਸਥਾਪਤੀ ਤੇ ਪ੍ਰੈਸ ਗੈਲਰੀ ਸਬੰਧੀ ਵੀ ਸਥਾਨ ਤੇ ਇੰਤਜ਼ਾਮਾਂ ਲਈ ਕਮੇਟੀ ਨੂੰ ਅਗੇਤੇ ਪ੍ਰਬੰਧ ਕਰਨ ਸਬੰਧੀ ਆਖਿਆ ਗਿਆ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ: ਨਰਿੰਦਰ ਸਿੰਘ ਬਾਠ, ਐਸ.ਪੀ. ਸ੍ਰੀ ਐਨ.ਪੀ.ਐਸ.ਸਿੱਧ, ਜ਼ਿਲ੍ਹਾ ਖੇਡ ਅਫ਼ਸਰ ਸ: ਬਲਵੰਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਗੁਰਵਿੰਦਰ ਪਾਲ ਕੌਰ, ਸਕੱਤਰ ਰੈਡ ਕ੍ਰਾਸ ਸ੍ਰੀਮਤੀ ਹਰਦੇਵ ਕੌਰ ਗਿੱਲ, ਪ੍ਰਿੰਸੀਪਲ ਸ੍ਰੀ ਨਰੋਤਮ ਦਾਸ, ਸ: ਗੁਲਾਬ ਸਿੰਘ, ਸ: ਸੁਖਪਾਲ ਸਿੰਘ ਆਦਿ ਵੀ ਹਾਜਰ ਸਨ।
ਪਿੰਡ ਦੋਦਾ ਵਿਖੇ ਵਿਸਵ ਕਬੱਡੀ ਕੱਪ ਦੇ ਮੈਚ ਦੇ ਅਗੇਤੇ ਪ੍ਰਬੰਧਾ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਅਤੇ ਹੋਰ ਆਗੂ।
-------------


Post a Comment