ਸ਼ਹਿਣਾ/ਭਦੌੜ 14 ਨਵੰਬਰ (ਸਾਹਿਬ ਸੰਧੂ) ਬਲਾਕ ਸ਼ਹਿਣੇ ਦੇ 32 ਪਿੰਡਾਂ ਦੇ 4000 ਤੋ ਵੱਧ ਲੋਕਾਂ ਕੋਲ ਮਕਾਨ ਨਹੀ ਹਨ ਅਤੇ 11000 ਤੋ ਵੱਧ ਲੋਕ ਕੱਚੇ ਘਰ,ਟੁੱਟੀਆ ਫੁੱਟੀਆਂ ਛੱਤਾਂ ਵਾਲੇ ਤੇ ਬੇਹੱਦ ਤੰਗ ਮਕਾਨਾਂ ਚ ਰਹਿ ਰਹੇ ਹਨ। 2011-2012 ਚ ਮਕਾਨ ਬਣਾਉਣ ਲਈ 1029 ਮਕਾਨਾਂ ਲਈ ਪੈਸੇ ਆਏ ਸਨ. 2010-2011 ਚ ਵੀ ਨਾਮਾਤਰ ਲੋਕਾਂ ਨੂੰ ਹੀ ਗਰਾਂਟ ਮਿਲੀ। ਕਸਬੇ ਸ਼ਹਿਣਾ ਚ 300 ਦੇ ਆਸਪਾਸ ਲੋਕ ਮਕਾਨ ਬਣਾਉਣ ਲਈ ਗਰਾਂਟ ਦੀ ਉਡੀਕ ਚ ਬੈਠੇ ਹਨ ਅਤੇ 1200 ਦੇ ਕਰੀਬ ਮਕਾਨ ਰਿਪੇਅਰ ਭਾਲਦੇ ਹਨ। ਗਰੀਬ ਅਤੇ ਦਿਹਾੜੀਦਾਰ ਇਸ ਮਾਮਲੇ ਤੇ ਅਸਮਰਥ ਹਨ। ਸਰਕਾਰੀ ਸਹਾਇਤ ਦੀ ਝਾਕ ਤੇ ਹੀ ਬੈਠੇ ਹਨ। ਬਲਾਕ ਸ਼ਹਿਣਾ ਦੇ 37 ਪਿੰਡਾਂ ਵਿੱਚ ਇੰਦਰਾ ਅਵਾਸ ਯੋਜਨਾ ਤਹਿਤ 2009 -10 ਵਿੱਚ ਨਵੇ ਮਕਾਨ ਬਣਾਉਣ ਅਤੇ ਪੁਰਾਣੇ ਮਕਾਨਾ ਦੀ ਰਿਪੇਅਰ ਕਰਵਾਉਣ ਲਈ 66 ਲੱਖ ਰੁਪਏ ਦੀ ਰਕਮ ਖਰਚੀ ਗਈ। ਇਹਨਾ ਪਿੰਡਾਂ ਵਿੱਚ 131 ਨਵੇ ਮਕਾਨ ਪਾਉਣ ਲਈ ਪ੍ਰਤੀ ਮਕਾਨ 35000 ਰੁਪਏ ਦਿੱਤੇ ਅਤੇ 134 ਮਕਾਨਾ ਦੀ ਰਿਪੇਅਰ ਕਰਵਾਉਣ ਲਈ ਪ੍ਰਤੀ ਮਕਾਨ 15000 ਰੁਪਏ ਦੀ ਗ੍ਰਾਂਟ ਦਿੱਤੀ ਗਈ।

Post a Comment