ਸ਼ਹਿਣਾ/ਭਦੌੜ 14 ਨਵੰਬਰ (ਸਾਹਿਬ ਸੰਧੂ) ਪਿੰਡ ਵਧਾਤੇ ਤੋਂ ਭਾਈਰੂਪਾ, ਸ਼ਹਿਣਾ ਅਤੇ ਜੰਗੀਆਣਾ ਡਰੇਨਾ ਦੀ ਸਫਾਈ ਨਾ ਹੋਣ ਕਾਰਨ ਖੇਤੀ ਹੁਣ ਰੱਬ ਆਸਰੇ ਹੋ ਗਈ ਹੈ। ਡਰੇਨਾ ਦੀ ਸਫਾਈ ਨਹੀ ਹੋਈ ਹੈ। ਡਰੇਨਾ ਦੀ ਸਫਾਈ ਸਬੰਧੀ ਬਿਆਨਬਾਜੀ ਵੀ ਖੋਖਲੀ ਸਿੱਧ ਹੋਈ ਹੈ। ਸ਼ਹਿਣਾ ਡਰੇਨ 20 ਪਿੰਡਾਂ ਵਿਚਦੀ ¦ਘਦੀ ਹੈ। ਜਿਸਦੀ ਵਿੱਚੋ ਵਿੱਚੋ ਹਿੱਸੇ ਕਰਕੇ ਸਫਾਈ ਕੀਤੀ ਗਈ ਹੈ। ਡਰੇਨ ਵਿੱਚ ਹਰੇ ਵਾਹੀ, ਘਾਹ ਫੂਸ ਅਤੇ ਮਲਬਾ ਇਸ ਕਦਰ ਪਿਆ ਹੈ ਕਿ ਇਹ ਡਰੇਨਾ ਮੀਹ ਦਾ ਪਾਣੀ ਸਮੇਟਣ ਦੀ ਥਾ ਤੇ ਘਾਹ ਫੂਸ ਅਤੇ ਮਲਬਾ ਸਮੇਟਣ ਲਈ ਬਣੀਆ ਹੋਣ। ਪਿੰਡ ਛੰਨਾ ਗੁਲਾਬ ਸਿੰਘ ਕੋਲ ਕਿਸਾਨਾ ਨੇ ਆਪ ਡਰੇਨ ਦੀ ਸਫਾਈ ਕਰਵਾਉਣ ਲਈ ਬੀੜਾ ਚੁੱਕਿਆ ਪ੍ਰੰਤੂ ਇਹ ਬੀੜਾ ਕਾਰਗਰ ਸਿੱਧ ਨਹੀ ਹੋਇਆ। ਡਰੇਨ ਵਿਭਾਗ ਨੇ ਨਰੇਗਾ ਤਹਿਤ ਲੱਖਾਂ ਰੁਪਏ ਖਰਚਕੇ ਡਰੇਨਾ ਦੀ ਸਫਾਈ ਕਰਵਾਈ ਪ੍ਰੰਤੂ ਵਿਊਤਬੰਦੀ ਦੀ ਘਾਟ ਕਾਰਨ ਡਰੇਨਾ ਦੀ ਮੁਕੰਮਲ ਸਫਾਈ ਨਹੀ ਹੋ ਸਕੀ। ਕਸਬੇ ਸ਼ਹਿਣੇ ਦੇ ਸਰਕਾਰੀ ਹਸਪਤਾਲ ਕੋਲੋ ¦ਘਦੀ ਡਰੇਨ ਦਾ ਤਾ ਇਹ ਵੀ ਪਤਾ ਨਹੀ ਲੱਗਦਾ ਹੈ ਕਿ ਡਰੇਨ ਹੈ ਜਾਂ ਛੱਪੜ ਹੈ।

Post a Comment