ਨਾਭਾ 25 ਨਵੰਬਰ ( ਜਸਬੀਰ ਸਿੰਘ ਸੇਠੀ )- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂ ਸਮਰਪਿਤ ਨਾਭਾ ਦੇ ਮਹੁੱਲਾ ਕਰਤਾਰ ਪੁਰਾ ਸਥਿਤ ਗੁਰੂਦੁਆਰਾ ਘੋਟਿਆ ਵਾਲਾ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਸ੍ਰੀ ਗੁਰੂ ਗੰਰਥ ਸਾਹਿਬ ਜੀ ਸਰਪ੍ਰਸਤੀ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਬਾਜਾਰਾ ਵਿੱਚ ਹੁੰਦੇ ਹੋਏ ਵਾਪਿਸ ਗੁਰੂਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਵਿੱਚ ਗੱਤਕਾ ਪਾਰਟੀਆਂ ਵੱਲੋਂ ਆਪਣੇ ਕਲਾਂ ਦੀ ਜੋਹਰ ਦਿਖਾਏ ਗਏ। ਸਿੱਖ ਸੰਗਤਾਂ ਅਤੇ ਸ਼ਬਦੀ ਜੱਥੇਂ ਸਾਰੇ ਰਸਤੇ ਸਤਿਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਅਤੇ ਹਰਿਜੱਸ ਕਰਦੀਆਂ ਜਾ ਰਹੀਆਂ ਸਨ। ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਵੱਲੋਂ ਸਾਰੇ ਰਸਤੇ ਨੂੰ ਸੁੰਦਰ ਗੇਟਾ ਨਾਲ ਸਜਾਇਆ ਗਿਆ ਅਤੇ ਕਈ ਪ੍ਰਕਾਰ ਦੇ ¦ਗਰ ਲਗਾਏ ਗਏ।

Post a Comment