ਸ੍ਰੀ ਮੁਕਤਸਰ ਸਾਹਿਬ, ਨਵੰਬਰ ( ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ 9 ਅਤੇ 10 ਨਵੰਬਰ 2012 ਨੂੰ ਵਿਧਾਨ ਸਭਾ ਖੇਤਰ ਲੰਬੀ ਦੇ ਦੋ ਦਿਨਾਂ ਦੌਰੇ ਤੇ ਆ ਰਹੇ ਹਨ। ਉਹ ਆਪਣੇ ਇਸ ਦੋ ਦਿਨਾਂ ਦੌਰੇ ਦੌਰਾਨ 16 ਪਿੰਡਾਂ ਵਿਚ ਸੰਗਤ ਦਰਸ਼ਨ ਸਮਾਗਮਾਂ ਨੂੰ ਸੰਬੋਧਨ ਕਰਣਗੇ। ਇਸ ਮੌਕੇ ਉਹ ਲੋਕ ਮਸਲਿਆਂ ਦੇ ਹੱਲ ਕਰਨ ਲਈ ਪੰਜਾਬ ਸਰਕਾਰ ਦੇ ਨਵੇਕਲੇ ਪ੍ਰੋਗਰਾਮ ਸੰਗਤ ਦਰਸ਼ਨ ਤਹਿਤ ਪਿੰਡਾਂ ਦੇ ਸਾਂਝੇ ਮਸਲੇ ਹੱਲ ਕਰਨ ਲਈ ਗ੍ਰਾਂਟਾਂ ਤਕਸੀਮ ਕਰਣਗੇ। ਮੁੱਖ ਮੰਤਰੀ ਸ: ਬਾਦਲ 9 ਨਵੰਬਰ ਨੂੰ ਆਪਣਾ ਦੌਰਾ ਸਵੇਰੇ 9 ਵਜੇ ਪਿੰਡ ਖੂੱਡੀਆਂ ਮਹਾਂ ਸਿੰਘ ਤੋਂ ਸ਼ੁਰੂ ਕਰਣਗੇ। ਇਸ ਤੋਂ ਬਾਅਦ ਸਵੇਰੇ 10 ਵਜੇ ਪਿੰਡ ਖੂਡੀਆਂ ਗੁਲਾਬ ਸਿੰਘ, 11 ਵਜੇ ਪਿੰਡ ਸਹਿਣਾ ਖੇੜਾ, ਦੁਪਹਿਰ 12 ਵਜੇ ਆਧਣੀਆਂ, ਦੁਪਹਿਰ ਬਾਅਦ 1 ਵਜੇ ਫਤਿਹਪੁਰ ਮਨੀਆਂ, ਢਾਈ ਵਜੇ ਦਿਓਣ ਖੇੜਾ, ਸਾਢੇ 3 ਵਜੇ ਤਪਾ ਖੇੜਾ ਅਤੇ ਸ਼ਾਮ ਸਾਢੇ 4 ਵਜੇ ਮਾਹੂਆਣਾ ਵਿਖੇ ਸੰਗਤ ਦਰਸ਼ਨ ਸਮਾਗਮਾਂ ਨੂੰ ਸੰਬੋਧਨ ਕਰਣਗੇ।ਇਸੇ ਤਰਾਂ ਸੰਗਤ ਦਰਸ਼ਨ ਸਮਾਗਮਾਂ ਦੇ ਦੁਸਰੇ ਦਿਨ ਦੀ ਸ਼ੁਰੂਆਤ ਮੁੱਖ ਮੰਤਰੀ 10 ਨਵੰਬਰ 2012 ਨੂੰ ਸਵੇਰੇ 9 ਵਜੇ ਪਿੰਡ ਪੰਜਾਵਾ ਤੋਂ ਕਰਣਗੇ। ਇਸ ਤੋਂ ਬਾਅਦ ਸਵੇਰੇ 10 ਵਜੇ ਪਿੰਡ ਕੱਖਾਂ ਵਾਲੀ ਵਿਚ, 11 ਵਜੇ ਪਿੰਡ ਹਾਕੂ ਵਾਲਾ ਵਿਚ, 12 ਵਜੇ ਪਿੰਡ ਫੱਤਾ ਕੇਰਾ ਵਿਖੇ, ਦੁਪਹਿਰ ਬਾਅਦ 2:15 ਵਜੇ ਕੰਦੂ ਖੇੜਾ ਵਿਖੇ, 3 ਵਜੇ ਢਾਣੀ ਤੇਲੀਆਂ ਵਾਲੀ ਵਿਖੇ ਅਤੇ ਸ਼ਾਮ ਪੌਣੇ 4 ਵਜੇ ਪਿੰਡ ਭੀਟੀਵਾਲਾ ਵਿਖੇ ਸੰਗਤ ਦਰਸ਼ਨ ਸਮਾਗਮਾਂ ਨੂੰ ਸੰਬੋਧਨ ਕਰਣਗੇ।ਓਧਰ ਅੱਜ ਇੱਥੇ ਮੁੱਖ ਮੰਤਰੀ ਦੇ ਦੌਰੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਐਨ.ਐਸ.ਬਾਠ ਨੇ ਵਿਭਾਗ ਮੁੱਖੀਆਂ ਨਾਲ ਬੈਠਕ ਕੀਤੀ। ਬੈਠਕ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਦੌਰੇ ਸਬੰਧੀ ਤਿਆਰੀਆਂ ਮੁਕੰਮਲ ਹਨ। ਉਨ੍ਹਾਂ ਬੈਠਕ ਦੌਰਾਨ ਇਹ ਵੀ ਹਦਾਇਤ ਕੀਤੀ ਕਿ ਬਕਾਇਆ ਪਏ ਵਿਕਾਸ ਕਾਰਜਾਂ ਨੂੰ ਛੇਤੀ ਨੇਪਰੇ ਚਾੜਿਆ ਜਾਵੇ ਅਤੇ ਜਿੱਥੇ ਕੰਮ ਮੁਕੰਮਲ ਹੋ ਚੁੱਕੇ ਹਨ ਉੱਥੇ ਜਾਰੀ ਫੰਡ ਦੇ ਵਰਤੋਂ ਸਰਟੀਫਿਕੇਟ ਜਮਾਂ ਕਰਵਾਏ ਜਾਣ। ਬੈਠਕ ਵਿਚ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀ ਨਵਲ ਕੁਮਾਰ, ਸਿਵਲ ਸਰਜਨ ਡਾ: ਚਰਨਜੀਤ ਸਿੰਘ, ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ: ਬੇਅੰਤ ਸਿੰਘ, ਜ਼ਿਲ੍ਹਾ ਭਲਾਈ ਅਫ਼ਸਰ ਸ: ਗੁਰਮੀਤ ਸਿੰਘ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਸ੍ਰੀ ਕੋਸ਼ਲ ਰਾਏ ਸਿੰਗਲਾ ਆਦਿ ਵੀ ਹਾਜਰ ਸਨ।
ਸ੍ਰੀ ਮੁਕਤਸਰ ਸਾਹਿਬ ਵਿਖੇ ਏ.ਡੀ.ਸੀ. ਸ੍ਰੀ ਐਨ.ਐਸ.ਬਾਠ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ।


Post a Comment