ਮਾਨਸਾ, 03 ਅਕਤੂਬਰ ( ਸੁਖਵੰਤ ਸਿੰਘ ਸਿੱਧੂ ) ਸਰਕਾਰੀ ਪ੍ਰਾਇਮਰੀ ਸਕੂਲ ਦਲੇਲ ਸਿੰਘ ਵਾਲਾ ਵਿਖੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਦੀਆਂ ਹਾਸਰਸ ਖੇਡਾਂ ਕਰਵਾਈਆਂ ਗਈਆ। ਜਮਾਤ ਇੰਚਾਰਜ ਇਕਬਾਲ ਸਿੰਘ ਉਭਾ ਲਗਭਗ ਇੱਕ ਮਹੀਨੇ ਤੋ ਅਜਿਹੀਆਂ ਖੇਡਾਂ ਦੀ ਤਿਆਰੀ ਕਰਵਾਉਦੇ ਆ ਰਹੇ ਹਨ। ਇਨਾਂ ਹਾਸਰਸ ਖੇਡਾਂ ਵਿੱਚ ਸਿਰ ਤੇ ਗਲਾਸ ਰੱਖਕੇ ਤੁਰਨ ਵਿੱਚ ਕਰਮਜੀਤ ਕੌਰ, ਸਿਰ ਤੇ ਕਾਪੀ ਰੱਖਕੇ ਤੁਰਨ ਵਿੱਚ ਹਰਮਨਪ੍ਰੀਤ ਕੌਰ, ਸਿਰ ਤੇ ਕਾਪੀ ਤੇ ਗਲਾਸ ਰੱਖਕੇ ਤੁਰਨ ਵਿੱਚ ਹਰਪ੍ਰੀਤ ਕੌਰ ਪਹਿਲੇ ਸਥਾਨ ਹਾਸਲ ਕੀਤੇ। ਇੱਕ ਟੰਗ ਦੌੜ ਮੁਕਾਬਲੇ ਵਿੱਚ ਜ਼ਸ਼ਨਪ੍ਰੀਸਿੰਘ, ਉਲਟੀ ਦੌੜ ਵਿੱਚ ਰਮਨਦੀਪ ਸਿੰਘ ਅਤੇ ਡੱਡੂ ਛਾਲ ਦੌੜ ਵਿੱਚ ਅੰਕੁਸ਼ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਬੱਚਿਆਂ ਨੇ ਇਨਾਂ ਖੇਡਾਂ ਦਾ ਬਹੁਤ ਆਨੰਦ ਲਿਆ। ਸਕੂਲ ਮੁੱਖੀ ਮੈਡਮ ਕਿਰਨਪਾਲ ਕੌਰ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਇਕਬਾਲ ਸਿੰਘ ਉਭਾ, ਅਕਬਰ ਸਿੰਘ, ਨਵਜੋਤਪਾਲ ਕੌਰ, ਚਰਨਜੀਤ ਕੌਰ, ਹਰਪ੍ਰੀਤ ਸਿੰਘ, ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।

Post a Comment