ਲੁਧਿਆਣਾ, 25 ਨਵੰਬਰ (ਸਤਪਾਲ ਸੋਨ ) ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਰਾਜ ਦੇ ਸ਼ਹਿਰਾਂ ਵਿੱਚ ਅਣ-ਅਧਿਕਾਰਤ ਹੋਰਡਿੰਗ ਲਗਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਇਸ ਪ੍ਰਵਿਰਤੀ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਕੈਬਨਿਟ ਵਿੱਚ ਇੱਕ ਐਕਟ ਲਿਆਦਾ ਜਾਵੇਗਾ, ਜਿਸ ਅਧੀਨ ਅਣ-ਅਧਿਕਾਰਤ ਹੋਰਡਿੰਗ ਲਗਾਉਣ ਵਾਲਿਆ ਨੂੰ 7 ਸਾਲ ਦੀ ਸਜਾ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ। ਸ. ਬਾਦਲ ਅੱਜ ਦੋਰਾਹਾ ਵਿਖੇ ਦੋਰਾਹਾ ਤੋਂ ਲੁਧਿਆਣਾ-ਫ਼ਿਰੋਜ਼ਪੁਰ ਰੋਡ ਤੱਕ 26 ਕਿਲੋਮੀਟਰ ਲੰਬੇ ਬਣ ਰਹੇ ਚਾਰਮਾਗਰੀ ਸੜਕ ਦਾ ਨਿਰੀਖਣ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ. ਬਾਦਲ ਨੇ ਕਿਹਾ ਕਿ ਕੈਬਨਿਟ ਵਿੱਚ ਪਹਿਲਾਂ ਹੀ ਐਡਵਰਟਾਇਜ਼ਮੈਂਟ ਪਾਲਿਸੀ ਨੂੰ ਮਨਜ਼ੂਰੀ ਦਿੱਤੀ ਜਾਂ ਚੁੱਕੀ ਹੈ, ਜਿਸ ਅਧੀਨ ਰਾਜ ਦੇ ਸਾਰੇ ਸ਼ਹਿਰਾਂ ਵਿੱਚ ਇਲੈਕਟ੍ਰੋਨਿਕ ਬੋਰਡ ਲਗਾਏ ਜਾਣਗੇ। ਪੱਤਰਕਾਰਾਂ ਵੱਲੋਂ ਮਾਈਨਿੰਗ ’ਤੇ ਪੁੱਛੇ ਸਵਾਲ ਤੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਕੈਬਨਿਟ ਵੱਲੋਂ ਰੇਤੇ ਅਤੇ ਬਜਰੀ ਦੀਆਂ ਥਾਂਵਾ ਸਬੰਧੀ ਬੋਲੀ ਦੇ ਨੋਟੀਫੀਕੇਸ਼ਨ ਦੀ ਧਾਰਾ 20 ਨੂੰ ਖਤਮ ਕਰਨ ਦੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਅਤੇ ਇਹ ਨਿਲਾਮੀ ਦੀ ਪ੍ਰਕ੍ਰਿਆ ਈ-ਬੋਲੀ ਰਾਹੀਂ ਹੋਵੇਗੀ। ਉਹਨਾਂ ਕਿਹਾ ਕਿ ਇਸ ਸਬੰਧੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਲੱਗਾ ਹੋਇਆ ਹੈ, ਉਹਨਾਂ ਨੂੰ ਉਮੀਦ ਹੈ ਕਿ ਇਹ ਮਸਲਾ ਜਲਦੀ ਹੀ ਹੱਲ ਹੋ ਜਾਵੇਗਾ।
ਸ. ਬਾਦਲ ਨੇ ਕਿਹਾ ਕਿ ਰਾਜ ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਲੋਕਾਂ ਦੇ ਸਹਿਯੋਗ ਨਾਲ ਦੋਬਾਰਾ ਬਣੀ ਹੈ ਅਤੇ ਸਾਡਾ ਮੁੱਖ ਨਿਸ਼ਾਨਾ ਰਾਜ ਦਾ ਸਰਵ-ਪੱਖੀ ਵਿਕਾਸ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਬਹੁਤ ਸਾਰੇ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਹੋਏ ਹਨ, ਜੋ ਕਿ ਅਗਲੇ ਸਾਲ ਦੇ ਅੰਤ ਤੱਕ ਮੁਕੰਮਲ ਹੋ ਜਾਣਗੇ, ਜਿਸ ਨਾਲ ਪੰਜਾਬ ਸੂਬਾ ਦੇਸ਼ ਦਾ ਇੱਕ ਮੋਹਰੀ ਸੂਬਾ ਬਣੇਗਾ। ਉਹਨਾਂ ਕਿਹਾ ਕਿ ਰਾਜ ਦੇ ਸਾਰੀਆਂ ਨੈਸ਼ਨਲ ਹਾਈਵੇਂ ਅਗਲੇ ਸਾਲ ਦੇ ਅੰਤ ਤੱਕ ਚਾਰਮਾਰਗੀ ਬਣ ਜਾਣਗੀਆਂ ਅਤੇ ਅਜਿਹਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ, ਜਿੱਥੇ ਸਾਰੀਆਂ ਸੜਕਾਂ ਚਾਰਮਾਰਗੀ ਹੋਣਗੀਆ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਗਲੇ ਸਾਲ 31 ਦਸੰਬਰ,2013 ਤੱਕ 1703 ਕਿਲੋਮੀਟਰ ਲੰਬੀਆਂ ਸੜਕਾਂ ਵਿੱਚੋਂ 1600 ਕਿਲੋਮੀਟਰ ਲੰਬੀਆਂ ਸੜਕਾਂ ਚਾਰਮਾਰਗੀ ਬਣ ਜਾਣਗੀਆਂ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਰਾਜ ਦੀਆਂ 10 ਮੁੱਖ ਸੜਕਾਂ ਨੂੰ ਚਾਰਮਾਰਗੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਨ•ਾਂ ਵਿੱਚ ਰੋਪੜ-ਚਮਕੌਰ ਸਾਹਿਬ-ਨੀਲੋਂ-ਦੋਰਾਹਾ, ਕੋਟਕਪੂਰਾ-ਮੁਕਤਸਰ ਰੋਡ, ਬਟਾਲਾ-ਮਹਿਤਾ-ਬਿਆਸ ਸੜਕ, ਕਪੂਰਥਲਾ-ਨਕੋਦਰ-ਫਿਲੋਰ ਸੜਕ, ਮਾਨਪੁਰ ਹੈ¤ਡ ਤੋਂ ਜਗਰਾਉ-ਰਾਏਕੋਟ, ਮਾਨਪੁਰ ਹੈਡ ਤੋਂ ਬਰਨਾਲਾ ਰਾਏਕੋਟ ਸੜਕ ਆਦਿ ਸ਼ਾਮਲ ਹਨ। ਇਸ ਮੌਕੇ ਤੇ ਸ. ਸ਼ਰਨਜ਼ੀਤ ਸਿੰਘ ਢਿਲੋਂ ਲੋਕ ਨਿਰਮਾਣ ਮੰਤਰੀ ਪੰਜਾਬ ਅਤੇ ਭੁਪਿੰਦਰ ਸਿੰਘ ਚੀਮਾ ਮੀਤ ਪ੍ਰਧਾਨ ਯੂਥ ਅਕਾਲੀ ਦਲ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਦੇ ਉੁੱਚ ਅਧਿਕਾਰੀ ਹਾਜ਼ਰ ਸਨ।

Post a Comment