* ਮਜਦੂਰਾਂ ਦੀਆਂ ਮਾਸਿਕ ਉਜਰਤਾਂ ਵਧਾਉਣ ਤੇ ਅਕਾਲੀ ਦਲ ਲੇਬਰ ਵਿੰਗ ਨੇ ਕੀਤਾ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਧੰਨਵਾਦ
ਲੁਧਿਆਣਾ, 25 ਨਵੰਬਰ (ਸਤਪਾਲ ਸੋਨ ) ਸ਼੍ਰੋਮਣੀ ਅਕਾਲੀ ਦਲ ਲੇਬਰ ਵਿੰਗ ਨੇ ਪੰਜਾਬ ਸਰਕਾਰ ਵਲੋਂ ਮਜਦੂਰਾਂ ਦੀਆਂ ਘੱਟੋ ਘਟ ਉਜਰਤਾਂ ਵਿੱਚ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਧੰਨਵਾਦ ਕੀਤਾ। ਉਥੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ ਰਾਜ ਸਰਕਾਰ ਵਲੋਂ ਮਜਦੂਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਵਧਾਈ ਗਈ ਉਜਰਤ ਨੂੰ ਇਮਾਨਦਾਰੀ ਨਾਲ ਲਾਗੂ ਕਰਨ। ਸਮਰਾਲਾ ਚੌਂਕ ਨੇੜੇ ਲੇਬਰ ਵਿੰਗ ਦੇ ਮੁੱਖ ਦਫਤਰ ਵਿਖੇ ਸੰਗਠਨ ਦੀ ਵਿਸ਼ੇਸ਼ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਅਕਾਲੀ ਦਲ ਲੇਬਰ ਵਿੰਗ ਪ੍ਰਧਾਨ ਅਤੇ ਘਟ ਗਿਣਤੀ ਕਮੀਸ਼ਨ ਦੇ ਮੈਂਬਰ ਅਬਦੁੱਲ ਸ਼ਕੂਰ ਮਾਂਗਟ ਨੇ ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਜਨ ਹਿਤੈਸ਼ੀ ਦੱਸਦੇ ਹੋਏ ਕਿਹਾ ਕਿ ਇਸ ਸਰਕਾਰ ਦੇ ਕਾਰਜਕਾਲ ਵਿੱਚ ਹਰ ਵਰਗ ਦੇ ਹਿੱਤ ਸੁਰੱਖਿਅਤ ਹਨ। ਮਜਦੂਰ ਵਰਗ ਦੇ ਹੱਕ ਦੀ ਰੱਖਿਆ ਕਰਦੇ ਹੋਏ ਰਾਜ ਸਰਕਾਰ ਨੇ ਮਹਿੰਗਾਈ ਦੇ ਦੌਰ ਵਿੱਚ ਘੱਟੋ ਘਟ ਉਜਰਤ ਨੂੰ ਵਧਾ ਕੇ ਮਹਿੰਗਾਈ ਨਾਲ ਜੂਝ ਰਹੇ ਮਜਦੂਰ ਵਰਗ ਨੂੰ ਰਾਹਤ ਪ੍ਰਦਾਨ ਕੀਤੀ ਹੈ। ਉਨ•ਾਂ ਨੋਟੀਫਿਕੇਸ਼ਨ ਦਾ ਹਵਾਲਾ ਦਿੰਦੇ ਕਿਹਾ ਕਿ ਰਾਜ ਸਰਕਾਰ ਨੇ ਗੈਰ ਹੁਨਰਮੰਦ ਮਜਦੂਰ ਲਈ ਘੱਟੋ ਘਟ ਮਾਸਿਕ ਉਜਰਤ 5200 ਰੁਪਏ, ਅਰਧ ਹੁਨਰਮੰਦ ਨੂੰ 5980, ਹੁਨਰਮੰਦ ਮਜਦੂਰ ਨੂੰ 6877 ਅਤੇ ਅਤਿ ਹੁਨਰਮੰਦ ਨੂੰ 7909 ਰੁਪਏ ਮਹੀਨਾ ਉਜਰਤ ਦਾ ਕਾਨੂੰਨ ਬਣਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ, ਜਿਸਦੀ ਜਿਨ•ੀ ਸ਼ਲਾਘਾ ਕੀਤੀ ਜਾਵੇ, ਘੱਟ ਹੈ। ਉਥੇ ਮਜਦੂਰ ਨੇਤਾ ਨੇ ਪੰਜਾਬ ਦੇ ਉਦਯੋਗਪਤੀਆਂ, ਹੌਜਰੀ ਨਿਰਮਾਤਾਵਾਂ ਅਤੇ ਠੇਕੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਰਾਜ ਸਰਕਾਰ ਵਲੋਂ ਲਾਗੂ ਕੀਤੀਆਂ ਘੱਟੋ ਘਟ ਉਜਰਤਾਂ ਨੂੰ ਇਮਾਨਦਾਰੀ ਨਾਲ ਲਾਗੂ ਕਰਕੇ ਮਹਿੰਗਾਈ ਦੇ ਬੋਝ ਹੇਠ ਦਬਦੇ ਜਾ ਰਹੇ ਮਜਦੂਰ ਵਰਗ ਨੂੰ ਰਾਹਤ ਪ੍ਰਦਾਨ ਕਰਨ।


Post a Comment