ਸ਼ਾਹਕੋਟ, 26 ਨਵੰਬਰ (ਸਚਦੇਵਾ) ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੇ ਸੰਬੰਧ ‘ਚ ਸ਼ਾਹਕੋਟ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ‘ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ । ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਮਗੜ•ੀਆਂ ਚੌਕ ਸ਼ਾਹਕੋਟ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਮੁਹੱਲਿਆ, ਬਜ਼ਾਰਾ ਅਤੇ ਗਲੀਆਂ ਵਿੱਚੋਂ ਦੀ ਹੁੰਦਾ ਹੋਇਆ ਸ਼ਾਮ ਸਮੇਂ ਵਾਪਸ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਇਆ । ਨਗਰ ਕੀਰਤਨ ਲੰਘਣ ਵਾਲੇ ਸਾਰੇ ਹੀ ਰਸਤਿਆ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਨਗਰ ਕੀਰਤਨ ਦਾ ਭਰਵਾ ਸਵਾਗਤ ਕੀਤਾ ਗਿਆ ‘ਤੇ ਨਗਰ ਕੀਰਤਨ ‘ਚ ਸ਼ਾਮਲ ਸੰਗਤਾਂ ਲਈ ਅਨੇਕਾ ਪ੍ਰਕਾਰ ਦੇ ਲੰਗਰ ਲਗਾਏ ਗਏ । ਨਗਰ ਕੀਰਤਨ ‘ਚ ਫੁੱਲਾ ਨਾਲ ਸਜੀ ਸੁੰਦਰ ਪਾਲਕੀ ਨਗਰ ਕੀਰਤਨ ਦੀ ਸ਼ੌਭਾ ਨੂੰ ਹੋਰ ਵਧਾ ਰਹੀ ਸੀ । ਵੱਡੀ ਗਿਣਤੀ ‘ਚ ਸੰਗਤਾਂ ਪਾਲਕੀ ਦੇ ਪਿੱਛੇ ਕੀਰਤਨ ਸਰਵਨ ਕਰ ਰਹੀਆਂ ਸਨ । ਇਸ ਮੌਕੇ ਵੱਖ-ਵੱਖ ਸਕੂਲੀ ਬੱਚਿਆ ਨੇ ਵੀ ਨਗਰ ਕੀਰਤਨ ‘ਚ ਸ਼ਾਮਲ ਹੋ ਕੇ ਹਾਜ਼ਰੀ ਲਗਵਾਈ । ਗਤਖਾ ਪਾਰਟੀ ਦੇ ਸਿੰਘਾ ਵੱਲੋਂ ਗਤਖੇ ਦੇ ਵੱਖ-ਵੱਖ ਜ਼ੌਹਰ ਵਿਖਾ ਕੇ ਸੰਗਤਾਂ ਨੂੰ ਹੈਰਾਨ ਕਰ ਦਿੱਤਾ । ਇਸ ਮੌਕੇ ਹਲਕਾ ਵਿਧਾਇਕ ਅਤੇ ਟ੍ਰਾਂਸਪੋਰਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਨਗਰ ਕੀਰਤਨ ‘ਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਅਤੇ ਸੰਗਤਾਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਸੂਬਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਜਥੇਦਾਰ ਚਰਨ ਸਿੰਘ ਸਿੰਧੜ ਚੇਅਰਮੈਨ ਮਾਰਕੀਟ ਕਮੇਟੀ, ਤਰਸੇਮ ਲਾਲ ਮਿੱਤਲ ਪ੍ਰਧਾਨ ਨਗਰ ਪੰਚਾਇਤ, ਪ੍ਰੋਫੈਸਰ ਕਰਤਾਰ ਸਿੰਘ ਸਚਦੇਵਾ (ਨੈਸ਼ਨਲ ਐਵਾਰਡੀ), ਬਲਦੇਵ ਸਿੰਘ ਕਲਿਆਣ ਮੈਂਬਰ ਐਸ.ਜੀ.ਪੀ.ਸੀ, ਚਰਨ ਦਾਸ ਗਾਬਾ ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਤਰਸੇਮ ਦੱਤ ਛੁਰਾ ਸਾਬਕਾ ਪ੍ਰਧਾਨ, ਸਾਧੂ ਸਿੰਘ ਬਜਾਜ, ਹਰਬੰਸ ਸਿੰਘ ਧਿੰਜਣ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਉਪ ਪ੍ਰਧਾਨ ਪਰਮਜੀਤ ਸਿੰਘ ਝੀਤਾ, ਜਨਰਲ ਸਕੱਤਰ ਇੰਦਰਜੀਤ ਸਿੰਘ ਢੇਰੀਆ, ਜਥੇਦਾਰ ਸੁਲੱਖਣ ਸਿੰਘ ਨਿਮਾਜੀਪੁਰ, ਸੁਰਿੰਦਰ ਸਿੰਘ ਪੱਦਮ, ਜਤਿੰਦਰਪਾਲ ਸਿੰਘ ਬੱਲਾ, ਅਮਨ ਮਲਹੌਤਰਾ (ਦੋਵੇ) ਸਾਬਕਾ ਐਮ.ਸੀ, ਜਗਦੀਸ਼ ਵਡੈਹਰਾ, ਸਵਰਨ ਸਿੰਘ ਡੱਬ (ਦੋਵੇਂ) ਐਮ.ਸੀ, ਸੁਰਿੰਦਰ ਸਿੰਘ ਕਾਲਾ ਸ਼ਹਿਰੀ ਪ੍ਰਧਾਨ ਯੂਥ ਵਿੰਗ, ਨਿਰਮਲ ਸਿੰਘ ਸੌਖੀ ਸ਼ਹਿਰੀ ਪ੍ਰਧਾਨ, ਪਿਆਰਾ ਸਿੰਘ ਫੌਜੀ, ਸੁਖਦੀਪ ਸਿੰਘ ਸੋਨੂੰ, ਅਜੀਤ ਸਿੰਘ ਝੀਤਾ, ਪਰਮਜੀਤ ਸਿੰਘ ਸੁਖੀਜਾ, ਪਿਆਰਾ ਸਿੰਘ ਡੱਬ, ਡੀ.ਐਸ.ਪੀ ਹਰਪ੍ਰੀਤ ਸਿੰਘ ਬੈਨੀਪਾਲ, ਐਸ.ਐਚ.ਓ ਦਲਜੀਤ ਸਿੰਘ ਗਿੱਲ, ਕੇਵਲ ਸਿੰਘ ਟ੍ਰਾਂਸਪੋਰਟਰ, ਜਸਵਿੰਦਰ ਸਿੰਘ ਪੋਪਲੀ, ਗੁਰਭੇਜ ਸਿੰਘ, ਤਰਲੋਕ ਸਿੰਘ ਰੂਪਰਾ, ਡਾਕਟਰ ਅਰਵਿੰਦਰ ਸਿੰਘ ਰੂਪਰਾ, ਗੁਰਮੀਤ ਸਿੰਘ ਬਜਾਜ, ਗੁਰਦਿਆਲ ਸਿੰਘ, ਹਰਭਜਨ ਸਿੰਘ ਰੂਪਰਾ, ਬੀਬੀ ਸਤਨਾਮ ਕੌਰ ਆਦਿ ਹਾਜ਼ਰ ਸਨ ।
ਸ਼ਾਹਕੋਟ ਵਿਖੇ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਕਰਦੇ ਪੰਜ ਪਿਆਰੇ (2) ਨਗਰ ਕੀਰਤਨ ‘ਚ ਸ਼ਾਮਲ ਟ੍ਰਾਂਸਪੋਰਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ (3) ਗਤਖੇ ਦੇ ਜੌਹਰ ਵਿਖਾਉਦਾ ਇੱਕ ਸਿੰਘ ।

Post a Comment