ਅਨੰਦਪੁਰ ਸਾਹਿਬ, 24 ਨਵੰਬਰ (ਸੁਰਿੰਦਰ ਸਿੰਘ ਸੋਨੀ)ਬੰਗਲਾ ਦੇਸ਼ ਸਥਿਤ ਗੁਰੂ ਪੰਥ ਤੋ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਦਸੰਬਰ 2010 ਤੋ ਜੋ ਜੱਥੇ ਭੇਜੇ ਜਾ ਰਹੇ ਹਨ ਜੋ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈੇ,ਸਮੁੱਚੀ ਸਿੱਖ ਕੌਮ ਵਲੋ ਇਨਾਂ ਜੱਥਿਆਂ ਨੂੰ ਪੂਰਨ ਸਹਿਯੋਗ ਦਿਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿ:ਤਰਲੋਚਨ ਸਿੰਘ ਨੇ ਕੀਤਾ। ਉਨਾਂ ਕਿਹਾ ਕਿ ਮਾਤਾ ਅਮਰ ਕੋਰ ਮੈਮੋਰੀਅਲ ਸੇਵਾ ਸੁਸਾਇਟੀ ਪਿੰਡ ਧਨੋਆ (ਮੁਕੇਰੀਆਂ) ਵਲੋ ਭੇਜੇ ਜਾ ਰਹੇ ਇਨਾਂ ਜੱਥਿਆਂ ਵਿਚ ਸ਼੍ਰੀ ਗੁਰੂ ਨਾਨਕ ਸਾਹਿਬ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬੰਗਲਾ ਦੇਸ਼ ਦੀ ਫੇਰੀ ਨਾਲ ਸਬੰਧਿਤ ਅਸਥਾਨ ਸਿੱਖ ਕੌਮ ਦੀ ਅਮਾਨਤ ਹਨ ਤੇ ਉਨਾਂ ਦੀ ਸੇਵਾ ਸੰਭਾਲ ਕਰਨਾ ਸਾਡੇ ਸਾਰਿਆਂ ਦਾ ਕੌਮੀ ਫਰਜ ਬਣਦਾ ਹੈ। ਗਿ:ਤਰਲੋਚਨ ਸਿੰਘ ਕੋਲ ਆਏ ਸਤਨਾਮ ਸਿੰਘ ਧਨੋਆ ਨੇ ਕਿਹਾ ਕਿ ਮਾਤਾ ਅਮਰ ਕੋਰ ਮੈਮੋਰੀਅਲ ਵਲੋ ¦ਮੇ ਸਮੇ ਤੋ ਅਣਗੋਲੇ ਪਏ ਇਨਾਂ ਗੁਰਧਾਮਾਂ ਵੱਲ ਸਿੱਖ ਸੰਗਤਾਂ ਦਾ ਧਿਆਨ ਦੁਆਇਆ ਜਾ ਰਿਹਾ ਹੈ ਤੇ ਸੰਸਥਾ ਵਲੋ ਹੁਣ ਤੱਕ ਚਾਰ ਜੱਥੇ ਭੇਜੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਹੁਣ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ ਮੋਕੇ 3 ਦਸੰਬਰ ਨੂੰ ਪੰਜਵਾਂ ਜੱਥਾ ਭੇਜਿਆ ਜਾ ਰਿਹਾ ਹੈ ਜੋ ਬੰਗਲਾ ਦੇਸ਼ ਜਾ ਕੇ ਗੁਰੂ ਨਾਨਕ ਸਾਹਿਬ ਦੀ ਢਾਕਾ ਫੇਰੀ ਦੀ 500 ਵਰੇ ਗੰਢ ਢਾਕਾ ਵਿਖੇ ਮਨਾਏਗਾ। ਉਨਾਂ ਇਹ ਵੀ ਦੱਸਿਆ ਕਿ 8 ਦਸੰਬਰ ਨੂੰ ਪਹਿਲੀ ਵਾਰ ਗੁਰਦੁਆਰਾ ਨਾਨਕਸ਼ਾਹੀ ਤੋ ਸੰਗਤ ਟੋਲਾ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ ਜਿਸ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਦੇ ‘ਜਥੇਦਾਰ’ ਤੇ ਹੋਰ ਸ਼ਖਸ਼ੀਅਤਾਂ ਵਿਸ਼ੇਸ਼ ਤੋਰ ਤੇ ਸ਼ਾਮਲ ਹੋਣਗੀਆਂ। ਇਸ ਮੋਕੇ ਉਨਾਂ ਦੇ ਨਾਲ ਜਥੇ:ਸੰਤੋਖ ਸਿੰਘ ਤੇ ਦਵਿੰਦਰ ਸਿੰਘ ਵੀ ਹਾਜਰ ਸਨ।


Post a Comment