ਅਨੰਦਪੁਰ ਸਾਹਿਬ, 24 ਨਵੰਬਰ (ਸੁਰਿੰਦਰ ਸਿੰਘ ਸੋਨੀ)ਤਖਤ ਸ਼੍ਰੀ ਕੇਸਗੜ ਸਾਹਿਬ ਦੀ ਛਤਰ ਛਾਇਆ ਹੇਠ ਇਸਤਰੀ ਸਤਿ ਸੰਗ ਸਭਾ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪਾਵਨ ਸ਼ਹੀਦੀ ਦਿਹਾੜਾ ਮਨਾਇਆ। ਸਥਾਨਕ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਵਿਸ਼ੇਸ਼ ਧਾਰਮਿਕ ਦੀਵਾਨ ਸਜਾਇਆ ਗਿਆ ਜਿਸ ਵਿਚ ਬੀਬੀਆਂ ਦੇ ਕੀਰਤਨੀ ਜੱਥਿਆਂ ਨੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਨੂੰ ਸੰਬੋਧਨ ਕਰਦਿਆਂ ਤਖਤ ਸ਼੍ਰੀ ਕੇਸਗੜ ਸਾਹਿਬ ਦੇ ‘ਜਥੇਦਾਰ’ ਗਿ:ਤਰਲੋਚਨ ਸਿੰਘ,ਸ਼੍ਰੋਮਣੀ ਕਮੇਟੀ ਮੈਂਬਰਾਂ ਪ੍ਰਿੰ:ਸੁਰਿੰਦਰ ਸਿੰਘ,ਭਾਈ ਅਮਰਜੀਤ ਸਿੰਘ ਚਾਵਲਾ, ਦਲਜੀਤ ਸਿੰਘ ਭਿੰਡਰ,ਬੀਬੀ ਹਰਜਿੰਦਰ ਕੋਰ ਚੰਡੀਗੜ ਨੇ ਕਿਹਾ ਕਿ ਗੁਰੂ ਪਾਤਸ਼ਾਹ ਨੇ ਹਿੰਦੁੂ ਧਰਮ ਦੀ ਰੱਖਿਆ ਲਈ ਆਪਣੇ ਆਪ ਨੂੰ ਸ਼ਹੀਦ ਕਰਵਾਉਣਾ ਪ੍ਰਵਾਨ ਕਰ ਲਿਆ ਪਰ ਧਾਰਮਿਕ ਅਜਾਦੀ ਦੇ ਸਿਧਾਂਤ ਨੂੰ ਬਚਾਈ ਰੱਖਿਆ। ਉਨਾਂ ਕਿਹਾ ਅੱਜ ਭਾਂਵੇ ਕੋਈ ਜੋ ਮਰਜੀ ਕਹੇ ਪਰ ਇਸ ਸਚਾਈ ਤੋ ਕੋਈ ਮੁੂੰਹ ਨਹੀ ਮੋੜ ਸਕਦਾ ਕਿ ਜੇਕਰ ਉੁਸ ਸਮੇ ਗੁਰੂ ਪਾਤਸ਼ਾਹ ਸ਼ਹੀਦੀ ਨਾ ਦਿੰਦੇ ਤਾਂ ਅੱਜ ਸੰਸਾਰ ਦਾ ਨਕਸ਼ਾ ਕੁਛ ਹੋਰ ਹੀ ਹੋਣਾ ਸੀ। ਉਨਾਂ ਕਿਹਾ ਕਿ ਅੱਜ ਲੋੜ ਹੈ ਗੁਰੂ ਪਾਤਸ਼ਾਹ ਦੀਆਂ ਸਿਖਿਆਵਾਂ ਨੂੰ ਘਰ ਘਰ ਪਹੁੰਚਾਇਆ ਜਾਵੇ ਤਾਂ ਕਿ ਮਨੁਖਤਾ ਵਿਚ ਆਪਸੀ ਭਾਈਚਾਰਾ ਮਜਬੂਤ ਹੋ ਸਕੇ। ਇਸ ਮੋਕੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਹੋਰਨਾਂ ਤੋ ਇਲਾਵਾ ਮਾਤਾ ਗੁਰਚਰਨ ਕੋਰ,ਬੀਬੀ ਗੁਰਜੀਤ ਕੋਰ,ਬੀਬੀ ਜਸਵੀਰ ਕੋਰ ਖਾਲਸਾ,ਸੁਰਿੰਦਰ ਕੋਰ,ਤੇਜਿੰਦਰ ਕੋਰ,ਸਤਨਾਮ ਕੋਰ,ਠੇਕੇਦਾਰ ਗੁਰਨਾਮ ਸਿੰਘ,ਜਥੇ:ਸੰਤੋਖ ਸਿੰਘ,ਹਰਦੇਵ ਸਿੰਘ ਐਡਵੋਕੇਟ,ਦਵਿੰਦਰ ਸਿੰਘ,ਹਰਦੇਵ ਸਿੰਘ,ਕੁਲਵਿੰਦਰ ਕੋਰ,ਹਰਜੀਤ ਕੋਰ,ਬਘੇਲ ਸਿੰਘ ਬਾਵਾ,ਬਾਬਾ ਜੋਗਿੰਦਰ ਸਿੰਘ ਡੁਮੇਲੀ,ਹਰਤੇਗਵੀਰ ਸਿੰਘ ਤੇਗੀ,ਜਸਵਿੰਦਰ ਕੋਰ ਸੱਗੂੁ ਆਦਿ ਹਾਜਰ ਸਨ।


Post a Comment