ਸ਼ਹਿਣਾ/ਭਦੌੜ 2 ਨਵੰਬਰ (ਸਾਹਿਬ ਸੰਧੂ) ਤਿਉਹਾਰਾ ਦੇ ਮੱਦੇਨਜ਼ਰ ਜਿੱਥੇ ਪੰਜਾਬ ਵਿੱਚ ਮਠਿਆਈਆ ਦੀਆ ਦੁਕਾਨਾ ਤੇ ਹਲਵਾਈ ਕਈ ਕਈ ਦਿਨ ਪਹਿਲਾ ਹੀ ਮਠਿਆਈਆ ਬਣਾ ਕੇ ਸਟੋਰ ਕਰ ਰਹੇ ਹਨ ਅਤੇ ਸਿਹਤ ਵਿਭਾਗ ਦੀਆ ਛਾਪਾਮਾਰੂ ਟੀਮਾ ਛਾਪੇ ਵੀ ਮਾਰ ਰਹੀਆ ਹਨ, ਉ¤ਥੇ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਹਿੱਸੇ ਵਿੱਚ ਹਰਿਆਣਾ ਦੇ ਇੱਕ ਸ਼ਹਿਰ ਵਿੱਚੋ ਭਾਰੀ ਮਾਤਰਾ ਵਿੱਚ ਘਟੀਆ ਮਿਆਰ ਵਾਲੀ ਮਿਠਾਈ ਆ ਰਹੀ ਹੈ ਜੋ ਕਿ ਕੀਮਤ ਪੱਖੋ ਪੰਜਾਬ ਦੀ ਮਠਿਆਈ ਤੋ ਲਗਭਗ ਅੱਧੀ ਕੀਮਤ ਤੇ ਉਪਲੱਬਧ ਹੁੰਦੀ ਹੈ। ਇਲਾਕੇ ਵਿੱਚ ਵਿਆਹਾ ਜਾ ਪਾਰਟੀਆ ਵਿੱਚ ਵੀ ਅਜਿਹੀਆ ਮਿਠਾਈਆ ਦਾ ਜੋਰ ਦੇਖਣ ਨੂੰ ਮਿਲਿਆ ਹੈ ਕਿਉ ਕਿ ਇਸ ਦੀ ਕੀਮਤ ਇੰਨੀ ਘੱਟ ਹੈ ਕਿ ਜੇਕਰ ਕੋਈ ਆਪਣੇ ਘਰ ਵਿੱਚ ਵੀ ਮਠਿਆਈ ਤਿਆਰ ਕਰਵਾਵੇ ਤਾ ਵੀ ਮਹਿੰਗੀ ਪਵੇਗੀ। ਜ਼ੇ ਦੇਖਿਆ ਜਾਵੇ ਤਾ ਪੰਜਾਬ ਵਿੱਚ ਆਮ ਰਸਗੁੱਲੇ ਜਾ ਗੁਲਾਬ ਜਾਮੁਨ ਦਾ ਭਾਅ 100-120 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਹੈ ਪਰ ਤੁਹਾਨੂੰ ਹਰਿਆਣੇ ਦੇ ਇਸ ਸ਼ਹਿਰ ਤੋ ਲਗਭਗ 60 ਰੁਪਏ ਪ੍ਰਤੀ ਕਿਲੋਗ੍ਰਾਮ ਮਿਲ ਜਾਵੇਗੀ। ਬਰਫ਼ੀ ਪੰਜਾਬ ਵਿੱਚ ਲਗਭਗ 250 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਪਰ ਇਹ ਲਗਭਗ 100-120 ਰੁਪਏ ਪ੍ਰਤੀ ਕਿਲੋਗ੍ਰਾਮ ਮਿਲ ਰਹੀ ਹੈ। ਇਸੇ ਤਰ•ਾ ਦਾ ਫ਼ਰਕ ਹੋਰ ਮਠਿਆਈਆ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਹੁਣ ਸੋਚਣਾ ਇਹ ਹੈ ਕਿ ਇੰਨੀ ਘੱਟ ਕੀਮਤ ਤੇ ਮਠਿਆਈਆ ਕਿਵੇ ਉਪਲੱਬਧ ਹੋ ਰਹੀਆ ਹਨ। ਇਸ ਤਰ•ਾ ਦੇ ਇਨਸਾਨੀਅਤ ਦੇ ਦੁਸ਼ਮਣ ਅਤੇ ਲੋਕਾ ਨੂੰ ਜਹਿਰ ਪਰੋਸਣ ਵਾਲੇ ਲੋਕ ਆਖਿਰ ਕਾਨੂੰਨ ਅਤੇ ਮਹਿਕਮਾ ਸਿਹਤ ਦੀ ਪਕੜ ਤੋ ਬਚੇ ਕਿਵੇ ਰਹਿੰਦੇ ਹਨ ਜਦਕਿ ਇਹ ਕੰਮ ਕੋਈ ਅੱਜ ਪਹਿਲੀ ਵਾਰ ਨਹੀ ਸਗੋ ਹਰ ਵਾਰ ਤਿਉਹਾਰਾ ਦੇ ਸੀਜਨ ਸਮੇ ਅਜਿਹਾ ਹੀ ਹੁੰਦਾ ਹੈ। ਜਿਕਰਯੋਗ ਹੈ ਕਿ ਕਈ ਮਿਠਾਈ ਵਿਕਰੇਤਾ ਅਜਿਹੇ ਰਸਾਇਣਿਕ ਪਦਾਰਥ ਪਾ ਕੇ ਮਠਿਆਈਆ ਤਿਆਰ ਕਰਦੇ ਹਨ ਜਿੰਨ•ਾ ਨਾਲ ਅੰਤੜੀਆ ਦਾ ਕੈਸਰ, ਅਲਸਰ ਅਤੇ ਹੋਰ ਅਨੇਕਾ ਬਿਮਾਰੀਆ ਜਨਮ ਲੈਦੀਆ ਹਨ ਪਰ ਉਹਨਾ ਸ਼ਾਤਿਰ ਦਿਮਾਗ ਵਿਆਕਤੀਆ ਜਿੰਨ•ਾ ਨੂੰ ਸਿਰਫ਼ ਆਪਣੇ ਵਪਾਰ ਤੱਕ ਮਤਲਬ ਹੁੰਦਾ ਹੈ, ਨੂੰ ਲੋਕਾ ਦੀ ਸਿਹਤ ਨਾਲ ਕੋਈ ਮਤਲਬ ਨਹੀ ਹੁੰਦਾ।


Post a Comment