ਫਰੀਦਕੋਟ,
5 ਨਵੰਬਰ ( ਇੰਦਰਜੀਤ ) ਸ਼੍ਰੋ: ਅਕਾਲੀ ਦਲ
ਅਤੇ ਭਾਜਪਾ ਗਠਜੋੜ ਦੀ
ਮੌਜ਼ੂਦਾ ਸਰਕਾਰ ਕਿਸਾਨਾਂ ਦੀਆਂ
ਸਮੱਸਿਆਵਾਂ ਦੂਰ ਕਰਨ ਲਈ
ਵਚਨਬੱਧ ਹੈ ਅਤੇ ਮੌਜ਼ੂਦਾ
ਸਮੇਂ ਬਾਸਪਤੀ ਦੀ ਖਰੀਦ
’ਚ ਕਿਸਾਨਾਂ ਨੂੰ ਕੋਈ
ਸਮੱਸਿਆ ਨਹੀਂ ਆਉਣ ਦਿੱਤੀ
ਜਾਵੇਗੀ। ਇਹਨਾਂ ਸ਼ਬਦਾਂ ਦਾ
ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ
ਮਨਤਾਰ ਸਿੰਘ ਬਰਾੜ ਦੇ
ਭਰਾ ਸੀਨੀ: ਅਕਾਲੀ ਆਗੂ
ਕੁਲਤਾਰ ਸਿੰਘ ਬਰਾੜ ਨੇ
ਜਿਲ•ੇ ਦੀਆਂ ਮੰਡੀਆਂ
ਦੇ ਦੌਰੇ ਦੌਰਾਨ ਪੱਤਰਕਾਰਾਂ
ਨਾਲ ਗੱਲਬਾਤ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਅਨਾਜ
ਮੰਡੀ ਕੋਟਕਪੂਰਾ ’ਚ ਝੋਨੇ ਦੀ
ਖਰੀਦ ਦੌਰਾਨ ਵਾਅਦੇ ਮੁਤਾਬਿਕ
ਕਿਸਾਨਾਂ ਨੂੰ ਕੋਈ ਸਮੱਸਿਆ
ਨਹੀਂ ਆਉਣ ਦਿੱਤੀ ਗਈ
ਅਤੇ ਹਲਕੇ ਦੇ ਵਿਧਾਇਕ
ਮਨਤਾਰ ਸਿੰਘ ਬਰਾੜ ਹਰ
ਸਮੱਸਿਆ ਦੇ ਹੱਲ ਲਈ
ਪ੍ਰਸ਼ਾਸ਼ਨ ਨਾਲ ਰਾਬਤਾ ਰੱਖ
ਰਹੇ ਹਨ। ਉਹਨਾਂ ਆਖਿਆ
ਕਿ ਕਿਸਾਨਾਂ ਨੂੰ ਮੰਡੀਆਂ
’ਚ ਕੋਈ ਪ੍ਰੇਸ਼ਾਨੀ ਨਹੀਂ
ਆਉਣ ਦਿੱਤੀ ਜਾਵੇਗੀ ਅਤੇ
ਉਹਨਾਂ ਦੀ ਪੁੱਤਰਾਂ ਵਾਂਗ
ਪਾਲੀ ਫਸਲ ਦੇ ਦਾਣੇ-ਦਾਣੇ ਨੂੰ ਖਰੀਦਿਆ
ਜਾਵੇਗਾ। ਉਹਨਾਂ ਕਿਹਾ ਕਿ
ਬਾਸਮਤੀ ਦੀ ਫਸਲ ਨੂੰ
ਪੂਰੀ ਪੱਕਣ ’ਤੇ ਹੀ
ਕਿਸਾਨ ਮੰਡੀਆਂ ਵਿੱਚ ਲਿਆਉਣ
ਅਤੇ ਜੇਕਰ ਕੋਈ ਸਮੱਸਿਆ
ਆਉਂਦੀ ਹੈ ਤਾਂ ਕਿਸਾਨਾਂ
ਉਹਨਾਂ ਨਾਲ ਸਿੱਧਾ ਸੰਪਰਕ
ਕਰ ਸਕਦੇ ਹਨ। ਮੰਡੀਆਂ
ਦੇ ਦੌਰੇ ਦੌਰਾਨ ਉਹਨਾਂ
ਨਾਲ ਪ੍ਰੀਤਮ ਸਿੰਘ ਸਰਪੰਚ
ਮਚਾਕੀ ਮੱਲ ਸਿੰਘ, ਡਿਪਟੀ
ਸਿੰਘ ਸਾਬਕਾ ਸਰਪੰਚ ਚੰਮੇਲੀ
ਸਮੇਤ ਕਿਸਾਨ ਅਤੇ ਆੜ•ਤੀਏ ਵੱਡੀ ਗਿਣਤੀ
ਵਿੱਚ ਹਾਜਰ ਸਨ।
.jpg)

Post a Comment