ਬਠਿੰਡਾ,14 ਨਵੰਬਰ (ਕਿਰਪਾਲ ਸਿੰਘ): ਭਾਰਤੀ ਫਿਲਮਾਂ ਅਤੇ ਟੀਵੀ ਸੀਰੀਅਲਾਂ, ਸਕਿਟਾਂ ਵਿੱਚ ਸਰਦਾਰਾਂ ਦਾ ਮਜ਼ਾਕ ਉਡਾਉਣ ਵਾਲਿਆਂ ਦਾ ਮੂੰਹ ਤੋੜਵਾਂ ਜਵਾਬ ਦਿੰਦਿਆਂ ਫ਼ਤਹਿ ਮਲਟੀ ਮੀਡੀਆ ਦੀ ਟੀਮ ਨੇ ਸਨ ਆਫ ਸਰਦਾਰ ਦੇ ਗਾਣੇ ਦਾ ਸਟਾਇਲ ਵਰਤਦਿਆਂ ਦੋ ਮਿੰਟ ਤੇਈ ਸੈਕਿੰਡ ਦੀ ਇਕ ਵੀਡੀਓ ਤਿਆਰ ਕੀਤੀ ਹੈ ਜੋ ਯੂਟਿਊਬ ਦੇ ਲਿੰਕ ਟਟਪਸ://ਾ.ੇੋੁਟੁਬੲ.ਚੋਮ/ਾੳਟਚਹ?ਡੲੳਟੁਰੲ=ਪਲੳੇੲਰ_ੲਮਬੲਦਦੲਦਫ਼ਵ=9ੰ7ਿਮਾਹੌਗਦੈ ’ਤੇ ਵੇਖੀ ਜਾ ਸਕਦੀ ਹੈ ਅਤੇ ਸਭ ਵੀਰਾਂ ਦੇ ਵੇਖਣਯੋਗ ਹੈ। ਇਸ ਵੀਡੀਓ ਵਿੱਚ ਭਾਈ ਸਤਪਾਲ ਸਿੰਘ ਡੁਗਰੀ ਜੀ ਕਹਿ ਰਹੇ ਹਨ:- ‘‘ਕਭੀ ਕਭੀ ਮੇਰੇ ਦਿਲ ਮੇਂ ਸਵਾਲ ਆਤਾ ਹੈ ਕਿ ਅਗਰ ਦੁਨੀਆਂ ਮੇ ਸਰਦਾਰ ਨਾ ਹੋਤੇ ਤੋ ਕਿਆ ਹੋਤਾ? ਸੱਚ ਹੈ ਯਾਰ, ਦੁਨੀਆਂ ਬੇਕਾਰ, ਬਿਨਾਂ ਸਨ ਆਫ ਸਰਦਾਰ। ਕੁੜੀਆਂ ਤੋ ਹੋਤੀ ਪਰ ਸਿੰਘਣੀਆਂ ਨਾ ਹੋਤੀ, ਨਾਰੀ ਗੁਲਾਮੀ ਮੇਂ ਪਿਸਤੀ, ਅਜ਼ਾਦੀ ਨਾ ਹੋਤੀ। ਅਗਰ ਸਭੀ ਮਿਰਜ਼ੇ ਰਾਂਝੇ ਹੀ ਹੋਤੇ ਤੋ ਕੌਨ ਰੋਕਤਾ ਅਬਦਾਲੀ ਕਾ ਵਾਰ। ਕੈਸੇ ਰੁਕਤੀ ਗਜ਼ਨੀ ਕੇ ਬਜ਼ਾਰੋਂ ਮੇਂ ਭਾਰਤ ਕੀ ਨਾਰੀ ਕੀ ਨਿਲਾਮੀ, ਕੌਨ ਦਿਲਾਤਾ ਮੁਗਲੋਂ ਸੇ ਅਜ਼ਾਦੀ, ਕੈਸੇ ਬਚਤਾ ਕਸ਼ਮੀਰੀ ਪੰਡਿਤੋਂ ਕਾ ਜਨੇਊ ਅਗਰ ਨਾ ਹੋਤੇ ਸਰਦਾਰ। ਅੰਗਰੇਜੋਂ ਸੇ ਅਜ਼ਾਦੀ ਕੇ ਮੋਰਚੇ ਕੌਨ ਲਗਾਤਾ, ਕੌਨ ਭਰਤਾ ਗੁਲਾਮੋਂ ਮੇਂ ਅਜ਼ਾਦੀ ਕਾ ਜ਼ਜ਼ਬਾ। ਅਗਰ ਪਗੜੀ ਕਾ ਰੰਗ ਬਸੰਤੀ ਨਾ ਹੋਤਾ ਤੋ ‘ਮੇਰਾ ਰੰਗ ਦੇ ਬਸੰਤੀ ਚੋਲ਼ਾ’ ਕੌਨ ਗਾਤਾ। ਕੈਸੇ ਡਾਲਨਾ ਹੈ ਗਲੇ ਮੇਂ ਫਾਂਸੀ ਕਾ ਫੰਦਾ, ਜੇ ਦੁਨੀਆਂ ਕੋ ਹਮ ਨੇ ਸਿਖਾਇਆ, ਯਹ ਦੇਸ਼ ਭਗਤ ਸ਼ਿਵ ਸੈਨਕ ਤੋਂ ਅਬ ਆਏ, ਦੇਸ਼ ਕੀ ਅਜ਼ਾਦੀ ਮੇਂ ਕਿਆ ਹੈ, 87% ਕੁਰਬਾਨੀਆਂ ਹਮ ਨੇ ਦੀ, ਓਹ ਅਬ ਕਿਉਂ ਭੂਲ ਰਹੇ ਹੋ, ਅਗਰ ਅਜ਼ਾਦੀ ਲਾਏ ਤੋ ਲਾਏ ਸਰਦਾਰ। ਨਾ ਤੋ ਸਰਦਾਰ ਪੇ ਕਭੀ ਜੌਕ ਕਰਨਾ ਔਰ ਨਾ ਹੀ ਸਰਦਾਰ ਕੋ ਝੌਕਰ ਸਮਝਣਾ ਕਿਉਂਕਿ ਜਹਾਂ ਤੁਮ ਖਤਮ ਕਰਤੇ ਹੋ ਵਹਾਂ ਸੇ ਸ਼ੁਰੂ ਕਰਤਾ ਹੈ ਸਰਦਾਰ।’’ਭਾਈ ਸਤਪਾਲ ਸਿੰਘ ਵੱਲੋਂ ਬੋਲੇ ਜਾ ਰਹੇ ਡਾਇਲਾਗ ਦੀ ਬੈਕ ਗਰਾਂਊਂਡ ਵਿੱਚ ਵਿਖਾਏ ਗਏ ਸਿੱਖ ਫੌਜੀਆਂ ਦੇ ਸੀਨ, ਗਤਕੇ ਦੇ ਜ਼ੌਹਰ, ਚੰਡੀਗੜ੍ਹ ਦੀ ਅਦਾਲਤ ਦੇ ਕੰਪਲੈਕਸ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਹਮਲਾਵਰ ਬਣ ਕੇ ਆਏ ਸ਼ਿਵ ਸੈਨਿਕ ਨਿਸ਼ਾਂਤ ਸ਼ਰਮਾ ਦੇ ਜੜਿਆ ਕਰਾਰੇ ਥੱਪੜ ਦਾ ਸੀਨ, ਭੂੰਡ ਆਸ਼ਕਾਂ ਦੀ ਪਿਟਾਈ, 100 ਸਾਲਾ ਬਜੁਰਗ ਦੌੜਾਕ ਸ: ਫੌਜਾ ਸਿੰਘ, ਸ਼ਹੀਦ ਭਗਤ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਅਤੇ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਸ਼ਹੀਦੀ ਉਪ੍ਰੰਤ ਉਨ੍ਹਾਂ ਦੇ ਪਾਵਨ ਸੀਸ ਦੇ ਵਿਖਾਏ ਗਏ ਸੀਨ ਸਿੱਖਾਂ ਦੇ ਮਜ਼ਾਕ ਉਡਾਉਣ ਵਾਲਿਆਂ ਦੇ ਮੂੰਹ ਤੇ ਕਰਾਰਾ ਥੱਪੜ ਹੈ। ਇਸ ਵੀਡੀਓ ਵਿੱਚ ਭਾਈ ਸਤਪਾਲ ਸਿੰਘ ਅਤੇ ਫ਼ਤਹਿ ਮਲਟੀਮੀਡੀਆ ਦੀ ਸਮੁੱਚੀ ਟੀਮ ਦੀ ਪੇਸ਼ਕਾਰੀ ਸ਼ਾਲਾਘਾਯੋਗ ਹੈ ਤੇ ਸਿੱਖ ਨੌਜਵਾਨਾਂ ਵਿੱਚ ਸਿੱਖ ਹੋਣ ਦਾ ਗੌਰਵ ਭਰਨ ਦਾ ਨਜ਼ਾਰਾ ਭਰਨ ਵਾਲੀ ਹੈ। ਵਰਲਡ ਕਬੱਡੀ ਟੁਰਨਾਮੈਂਟ ਵਿੱਚ ਸਿੱਖ ਨੌਜਵਾਨਾਂ ਵਿੱਚ ਪਤਿਤਪੁਣਾ, ਨਸ਼ੇ ਅਤੇ ਲਚਰਤਾ ਫੈਲਾਉਣ ਦਾ ਪ੍ਰਚਾਰ ਕਰਨ ਵਾਲੇ ਸ਼ਾਹਰੁਖ ਖਾਨ ਨੂੰ ਹਟਟਪਸ://ਾ.ੇੋੁਟੁਬੲ.ਚੋਮ/ਾੳਟਚਹ?ਵ=ੀਅਛ31ੁ1ਠਯਓਾ ਸਿਰਫ 15 ਮਿੰਟ ਦੇ ਸ਼ੋ ਲਈ ਸਾਢੇ ਤਿੰਨ ਕਰੋੜ ਦੇਣ ਵਾਲੀ ਬਾਦਲ ਸਰਕਾਰ ਨੂੰ ਚਾਹੀਦਾ ਹੈ ਕਿ ਜੇ ਉਹ ਪੰਜਾਬ ਵਿੱਚ ਸਿੱਖ ਨੌ ਜਵਾਨ ਦੇ ਸਿਰ ’ਤੇ ਦਸਤਾਰ ਵੇਖਣੀ ਚਾਹੁੰਦੇ ਹਨ ਤਾਂ ਫ਼ਤਹਿ ਮਲਟੀ ਮੀਡੀਆ ਟੀਮ ਦੀ ਹੌਸਲਾ ਅਫਜ਼ਾਈ ਕਰਨ, ਨਹੀਂ ਤਾਂ ਫਰਾਂਸ ਵਿੱਚ ਦਸਤਾਰ ਦੀ ਅਜ਼ਾਦੀ ਲਈ ਲੰਬੇ ਲੰਬੇ ਬਿਆਨ ਅਤੇ ਮੈਮੋਰੰਡਮ ਦੇਣੇ ਮਗਰਮੱਛ ਦੇ ਹੰਝੂ ਬਹਾਉਣ ਦੇ ਤੁਲ ਹੀ ਹਨ।

Post a Comment