ਸ਼ਹਿਣਾ/ਭਦੌੜ ਨਵੰਬਰ (ਸਾਹਿਬ ਸੰਧੂ) ਭਦੌੜ ਵਿਖੇ ਹਰ ਗਲੀ ਮਹੁੱਲਿਆਂ ਵਿੱਚ ਖਿਲਰੀ ਗੰਦਗੀ ਤੋਂ ਲੋਕ ਬਹੁਤ ਪ੍ਰੇਸ਼ਾਨ ਹਨ ਪੰਰਤੂ ਪਿਛਲੇ 15 ਦਿਨਾਂ ਤੋਂ ਨਗਰ ਕੌਂਸ਼ਲ ਅਧਿਕਾਰੀਆਂ ਨੇ ਇੱਕ ਵਾਰ ਵੀ ਸਹਿਰ ਦੀ ਸਫਾਈ ਕਰਨੀ ਜਰੂਰੀ ਨਹੀ ਸਮਝੀ।ਸ਼ਹਿਰ ਵਿੱਚ ਥਾਂ ਥਾਂ ਖਿਲਰੇ ਕੂੜੇ ਕਾਰਨ ਸਥਾਨਕ ਸਹਿਰ ਵਾਸੀਆਂ ਦੇ ਨੱਕੀ ਦਮ ਆਇਆ ਪਿਆ ਹੈ। ਕਲਾਲਾ ਦਾ ਮਹੁੱਲਾ, ਛੋਟਾ ਚੌਕ, ਮੇਨ ਬਜਾਰ, ਬੱਸ ਸਟੈਂਡ, ਤਿੰਨ ਕੋਣੀ ਅਤੇ ਥਾਣੇ ਦੇ ਅੱਗੇ ਵੱਡੇ ਵੱਡੇ ਗੰਦਗੀ ਦੇ ਢੇਰ ਲੱਗੇ ਦੇਖੇ ਜਾ ਸਕਦੇ ਹਨ। ਭਾਰੀ ਮਾਤਰਾ ਵਿੱਚ ਪਏ ਕੂੜੇ ਕਾਰਨ ਲੋਕਾਂ ਵਿੱਚ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਹੈ। ਇਸ ਸਬੰਧੀ ਜਦ ਨਗਰ ਕੌਂਸ਼ਲ ਦੇ ਪ੍ਰਧਾਨ ਜਸਵੀਰ ਸਿੰਘ ਧੰਮੀ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਆਖਿਅ ਕਿ ਜਲਦ ਹੀ ਸਾਰੇ ਸਹਿਰ ਦੀ ਸਫਾਈ ਕਰਵਾ ਦਿੱਤੀ ਜਾਵੇਗੀ ਤੇ ਹਰ ਗਲੀ ਮਹੁੱਲਾ ਚੰਗੀ ਤਰਾਂ ਸਾਫ ਕੀਤਾ ਜਾਵੇਗਾ। ਦਸਣਯੌਗ ਹੈ ਕਿ ਨਗਰ ਕੌਂਸਲ ਅਧਿਕਾਰੀ ਆਪਣੀਆਂ ਵੰਗਾਰਾਂ ਪੂਰੀਆਂ ਕਰਵਾਉਣ ਵਾਲਿਆਂ ਦੀਆਂ ਦੁਕਾਨਾਂ ਜਾਂ ਘਰਾਂ ਅੱਗੇ ਲੱਗੇ ਗੰਦਗੀ ਦੇ ਢੇਰਾਂ ਨੂੰ ਰਾਤੋ ਰਾਤ ਚੁਕਵਾ ਦਿੰਦੀ ਹੈ ਤੇ ਆਮ ਲੋਕ ਇਹਨਾਂ ਅਧਿਕਾਰੀਆਂ ਨੂੰ ਨਜ਼ਰ ਨਹੀ ਆ ਰਹੇ।

Post a Comment