ਖੰਨਾ, 4 ਨਵੰਬਰ (ਥਿੰਦ ਦਿਆਲਪੁਰੀਆ) ਪੰਜਾਬ ਵਾਂਗ ਖੰਨਾ ਪੁਲਸ ਜਿਲ੍ਰੇ ਵਿਚ ਪੁਲਸ ਮਾੜੇ ਅਨਸਰਾਂ ਦੇ ਮਨਸੂਬਿਆਂ ਨੂੰ ਫੇਲ ਕਰਨ ਲਈ ਪਬਾਂ ਭਾਰ ਹੈ ਫਿਰ ਵੀ ਉਹ ਅ¤ਖ ਬਚਾਕੇ ਦਾਅ ਮਾਰ ਹੀ ਜਾਂਦੇ ਹਨ। ਸਮਰਾਲਾ ਦੇ ਥਾਣੇਦਾਰ ਹਰਜਿੰਦਰ ਸਿੰਘ ਚੌਕ ਵਿਚ ਇਕ ਤੁਰੇ ਆਉਂਦੇ ਬੰਦੇ ਸੂਬਾ ਸਿੰਘ ਵਾਸੀ ਢੈਪਈ ਥਾਣਾ ਹਰਗੋਬਿੰਦਪੁਰਾ ਗੁਰਦਾਸਪੁਰ ਕੋਲੋਂ ਫੜੇ ਝੋਲੇ ਚੋਂ 8 ਕਿਲੋ ਅਫੀਮ ਫੜਨ ਦਾ ਦਾਅਵਾ ਕੀਤਾ ਹੈ ਇਸੇ ਤਰ ਅਮਰਜੀਤ ਸਿੰਘ ਨੇ ਥਾਣਾ ਮਲੌਦ ਦੇ ਗੁਰਪ੍ਰੀਤ ਸਿੰਘ ਪੁਤਰ ਸੋਮਾ ਸਿੰਘ ਵਾਸੀ ਰਾਮਗੜ• ਸਰਕਾਰਾਂ ਕੋਲੋਂ 10 ਬੋਤਲਾਂ ਦੇਸੀ ਸਰਾਬ ਫੜਨ ਦਾ ਦਾਅਵਾ ਕੀਤਾ ਹੈ। ਥਾਣਾ ਸਿਟੀ ਖੰਨਾ ਦੇ ਕ੍ਰਮਵਾਰ ਥਾਣੇਦਾਰਾਂ ਅਵਤਾਰ ਸਿੰਘ, ਕੁਲਵੰਤ ਕੌਰ ਤੇ ਦਰਸਨ ਸਿੰਘ ਵਲੋਂ ਲਾਏ ਵਖ ਵਖ ਨਾਕਿਆਂ ਤੇ ਦੋਸੀਆਂ ਕੋਲੋਂ ਨਸੀਲਾ ਪਾਊਡਰ ਫੜਿਆ ਹੈ। ਕਰਵਾ ਚੌਥ ਨੂੰ ਸਮਰਾਲਾ ਵਿਚ ਖਰੀਦਦਾਰੀ ਕਰ ਰਹੀ ਇਕ ਔਰਤ ਕੋਲੋਂ ਪਲਸਰ ਮੋਟਰਸਾਇਕਲ ਵਾਲੇ 9 ਗ੍ਰਾਮ ਦੀ ਸੋਨੇ ਦੀ ਸੰਗਲੀ ਨੂੰ ਤੋੜਕੇ ਭਜ ਗਏ। ਇਸੇ ਤਰ ਕਮਲ ਕਾਲੋਨੀ ਵਿਚ ਚੰਦਰਮਾ ਨਿਕਲਣ ਦੀ ਉਡੀਕ ਕਰ ਰਹੀਆਂ ਔਰਤਾਂ ਕੋਲੋਂ ਤੇਜੀ ਨਾਲ ਆਏ ਮੋਟਰਸਾਇਕਲ ਸਵਾਰ ਨੇ ਬੈਠੀਆਂ ਔਰਤਾਂ ਚੋਂ ਇਕ ਦੇ ਗਲੇ ਦੀ ਚੈਨ ਖੋਹਣ ਦੀ ਕੋਸਿਸ ਕੀਤੀ ਪਰ ਸਫਲ ਨਹੀਂ ਹੋ ਸਕੇ ਤੇ ਰੌਲਾ ਪੈਣ ਤੇ ਭ¤ਜ ਗਏ। ਵਰਨਣਯੋਗ ਹੈ ਕਿ ਇਸ ਮਹ¤ਲੇ ਵਿਚ ਪਹਿਲਾਂ ਵੀ ਕਈ ਲੁ¤ਟਖੋਹ ਦੇ ਚੋਰੀਆਂ ਹੋ ਚੁ¤ਕੀਆਂ ਹਨ ਪਰ ਸਮਰਾਲਾ ਕਿਸੇ ਇਕ ਵੀ ਵਾਰਦਾਤ ਦਾ ਸੁਰਾਗ ਨਹੀਂ ਲਾ ਸਕੀ। ਲੋਕਾਂ ਦੀ ਮੰਗ ਹੈ ਕਿ ਪੁਲਸ ਦੀ ਢਿਲਮਠ ਤੋਂ ਪਾਸੇ ਛਡ ਇਹਨਾਂ ਦੇ ਕੰਮ ਵਿਚ ਤੇਜੀ ਲਿਆਂਦੀ ਜਾਵੇ ਤਾਂਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਦਾ ਜੁਮਲਾ ਸਹੀ ਸਾਬਤ ਕੀਤਾ ਜਾ ਸਕੇ।

Post a Comment