ਭੀਖੀ,14ਨਵੰਬਰ-( ਬਹਾਦਰ ਖਾਨ )- ਸਵ. ਮਾਤਾ ਮਾਇਆ ਦੇਵੀ ਸੁਪਤਨੀ ਸਵ: ਗਿਰਧਾਰੀ ਲਾਲ ਵਾਸੀ ਅਗਰਵਾਲ ਕਲੌਨੀ ਭੀਖੀ ਦੀਆਂ ਅੱਖਾਂ ਮਾਤਾ ਜੀ ਦੇ ਪਰਿਵਾਰ ਵੱਲੋਂ ਮਾਹਿਰ ਡਾਕਟਰਾਂ ਦੀ ਟੀਮ ਬੁਲਾਕੇ ਦਾਨ ਕਰਨ ਉਪਰੰਤ ਮਾਤਾ ਕਰਤਾਰ ਕੌਰ ਇੰਟਰਨੈਸ਼ਨਲ ਆਈ ਬੈਂਕ ਸਰਸਾ ਵਿਖੇ ਭੇਜੀਆਂ ਗਈਆਂ। ਗਿਆਨ ਚੰਦ ਜਿੰਦਲ ਦੀ ਮਾਤਾ ਦੇ ਅੰਤਿਮ ਸਸਕਾਰ ਮੌਕੇ ਰਿਸਤੇਦਾਰ, ਸ਼ਹਿਰਵਾਸੀ, ਯੂਥ ਵੈਲਫੇਅਰ ਫੈਡਰੇਸ਼ਨ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਹਾਜ਼ਰ ਹੋਏ। ਮਾਤਾ ਜੀ ਦੀਆਂ ਅੱਖਾਂ ਦਾਨ ਕਰਨ ਤੇ ਸ਼੍ਰੀ ਚਿੰਤਪੁਰਨੀ ਸੇਵਾ ਮੰਡਲ, ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਪੰਜਾਬ, ਸ਼੍ਰੀ ਸਨਾਤਨ ਧਰਮ ਭਾਰਤੀਆ ਮਹਾਵੀਰ ਦਲ, ਵਰਲਡ ਹਿਊਮਨ ਰਾਈਟਸ ਫਾਊਂਡੇਸ਼ਨ ਦੇ ਵਰਕਰਾਂ ਨੇ ਕਿਹਾ ਕਿ ਅੱਖਾਂ ਦਾਨ ਕਰਨ ਨਾਲ ਕਿਸੇ ਦੀਆਂ ਦੋ ਹਨੇਰੀਆਂ ਜਿੰਦਗੀਆਂ ਨੂੰ ਰੋਸ਼ਨ ਕੀਤਾ ਜਾ ਸਕੇਗਾ। ਮਾਤਾ ਮਾਇਆ ਦੇਵੀ ਨਮਿੱਤ ਰੱਖੇ ਪਾਠ ਦਾ ਭੋਗ 16 ਨਵੰਬਰ ਦਿਨ ਸ਼ੁੱਕਰਵਾਰ ਨੂੰ ਸ਼ਿਵ ਮੰਦਿਰ ਭੀਖੀ ਵਿਖੇ ਬਾਦ ਦੁਪਿਹਰ 1 ਵਜੇ ਪਵੇਗਾ।

Post a Comment