ਕੋਟਕਪੂਰਾ, 14 ਨਵੰਬਰ (ਜੇ.ਆਰ.ਅਸੋਕ) ਕੋਟਕਪੂਰਾ ਸ਼ਹਿਰ ਵਿਖੇ ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਤੇ ਲੰਗਰ ਅਤੇ ਖੂਨਦਾਨ ਕੈਂਪ ਲਗਾਏ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਦੁਆਰੇਆਣਾ ਰੋਡ ਤੇ ਲੈਂਟਰ ਮਸ਼ੀਨ ਯੂਨੀਅਨ ਵੱਲੋਂ ਸ਼੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਗੁਰ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ । ਇਸ ਮੌਕੇ ਤੇ ਲੈਂਟਰ ਮਸ਼ੀਨ ਯੂਨੀਅਨ ਦੇ ਟਿੰਕੂ ਲੈਂਟਰ ਮਸ਼ੀਨ ਦੇ ਟਿੰਕੂ ਕੁਮਾਰ , ਸ਼ਿਵਚਰਨ ਦਾਸ, ਮਿਸਤ੍ਰੀ ਗੁਰਮੇਲ ਸਿੰਘ , ਮਿਸਤ੍ਰੀ ਗੁਰਚਰਨ ਸਿੰਘ , ਮਿਸਤ੍ਰੀ ਗੁਰਦੀਪ ਸਿੰਘ , ਮਿਸਤ੍ਰੀ ਰੇਸ਼ਮ ਸਿੰਘ , ਸੋਨੂੰ ਢੀਮਾਂਵਾਲੀ, ਨਿਰਮਲ ਢੀਮਾਂਵਾਲੀ , ਸੋਨੀ , ਗੋਲੂ ਕੋਟਕਪੂਰਾ, ਭਾਰਤ ਸੰਚਾਰ ਨਿਗਮ ਲਿਮਟਿਡ ਯੂੁਨੀਅਨ ਦੇ ਗੁਰਪਾਲ ਸਿੰਘ ਬਲਾਕ ਪ੍ਰਧਾਨ, ਚਤਰ ਸਿੰਘ ਬਲਾਕ ਸਕੱਤਰ, ਸੁਦਾਮਾ ਮਿਸ਼ਰਾ, ਰਾਮ ਲਾਲ ਟੈਕਨੀਸ਼ੀਅਨ , ਸੁਖਜਿੰਦਰ ਸਿੰਘ ਰੋਮਾਣਾ , ਅਮਿਤ ਅਰੋੜਾ, ਰਿਪੂਦਮਨ , ਅਮਿਤ ਸਿੰਗਲਾ ਫੂਡ ਸਪਲਾਈ ਵਿਭਾਗ, ਪਰਮਜੀਤ ਸਿੰਘ ਪਟਵਾਰੀ , ਬਲਜਿੰਦਰ ਬੰਟੀ , ਬਲਵੀਰ ਸਿੰਘ ਰਾਅ ਬਿਲਡਿੰਗ ਮਟੀਰੀਅਲ ਸਮੇਤ ਭਾਰੀ ਗਿਣਤੀ ਵਿਚ ਸੰਗਤ ਹਾਜਰ ਸੀ । ਇਸੇ ਤਰਾਂ ਐਚ ਡੀ ਐਫ ਸੀ ਬੈਂਕ ਦੇ ਨਜਦੀਕ ਫਰੀਦਕੋਟ ਰੋਡ ਤੇ ਫਰੈਂਡਜ਼ ਫਾਂਇਨੈਂਸ ਕੰਪਨੀ ਵੱਲੋਂ ਬਾਬਾਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਤੇ ਖੂਨਦਾਨ ਕੈਂਪ ਲਗਾਇਆ ਗਿਆ । ਇਸ ਮੌਕੇ ਤੇਲੋਕਾਂ ਨੇ ਸਵੈ ਇੱਛਾਂਨਾਲ ਖੂਨਦਾਨ ਕੀਤਾ ਗਿਆ । ਇਸ ਤੋਂ ਇਲਾਵਾ ਵਿਸ਼ਵਕਰਮਾ ਧਰਮਸ਼ਾਲਾ , ਸ਼੍ਰੀ ਰਵੀਦਾਸ ਮੰਦਰ ਵਿਖੇ ਵੀ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।


Post a Comment