ਸ੍ਰੀ ਮੁਕਤਸਰ ਸਾਹਿਬ, ਨਵੰਬਰ/ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਵਾਲਾ ਦੀ ਨੁਹਾਰ ਬਦਲਣ ਵਿਚ ਇਸ ਪਿੰਡ ਦੇ ਇਕ ਐਨ.ਆਰ.ਆਈ. ਵੱਲੋਂ ਵੱਡੀ ਮਦਦ ਕੀਤੀ ਜਾ ਰਹੀ ਹੈ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮਨਜੀਤ ਕੌਰ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਲਗਰੀ ਵਿਚ ਰਹਿੰਦੇ ਡਾ: ਗੁਰਦਿੱਤ ਸਿੰਘ ਭੁੱਲਰ ਅਤੇ ਉਨ•ਾਂ ਦੀ ਧਰਮਪਤਨੀ ਸਰਦਾਰਨੀ ਸੁਰਿੰਦਰ ਕੌਰ ਭੁੱਲਰ ਵੱਲੋਂ ਲਗਾਤਾਰ ਇਸ ਸਕੂਲ ਦੀ ਮਦਦ ਕੀਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਸਕੂਲ ਦੇ ਗਰਾਊਂਡ ਵਿਚ ਇਸ ਐਨ.ਆਰ.ਆਈ. ਪਰਿਵਾਰ ਨੇ 950 ਟਰਾਲੇ ਮਿੱਟੀ ਪੁਆ ਕੇ ਭਰਤੀ ਪਾਈ ਹੈ। ਜਿਸ ਨਾਲ ਸਕੂਲ ਦਾ ਗਰਾਊਂਡ ਹੁਣ ਵਿਦਿਆਰਥੀਆਂ ਦੇ ਖੇਡਣਯੋਗ ਹੋ ਗਿਆ। ਪ੍ਰਿੰਸੀਪਲ ਨੇ ਦੱਸਿਆ ਕਿ ਡਾ: ਭੁੱਲਰ ਵੱਲੋਂ ਇਸ ਤੋਂ ਪਹਿਲਾਂ ਗਰਮੀਆਂ ਵਿਚ ਸਕੂਲ ਨੂੰ 21 ਪੱਖੇਂ ਅਤੇ ਇਕ 12 ਕਿਲੋਵਾਟ ਦਾ ਜਰਨੇਟਰ ਵੀ ਦਾਨ ਕੀਤਾ ਸੀ। ਇਸ ਤੋਂ ਬਿਨ ਡਾ: ਭੁੱਲਰ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਵੀ ਹਰ ਸਾਲ ਇਨਾਮ ਦੇਣ ਲਈ ਰਕਮ ਭੇਜੀ ਜਾਂਦੀ ਹੈ ਜਿਸ ਰਾਹੀਂ ਚੰਗੇ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤਾ ਜਾਂਦਾ ਹੈ। ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਜੀਤ ਕੌਰ ਨੇ ਡਾ: ਭੁੱਲਰ ਅਤੇ ਉਨ ਦੀ ਪਤਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ•ਾਂ ਦੇ ਸਹਿਯੋਗ ਨਾਲ ਸਕੂਲ ਲਗਾਤਾਰ ਤਰੱਕੀ ਕਰ ਰਿਹਾ ਹੈ। ਉਨ ਆਸ ਪ੍ਰਗਟਾਈ ਕੇ ਅੱਗੋ ਵੀ ਉਹ ਇਸੇ ਤਰਾਂ ਸਕੂਲ ਦੀ ਮਦਦ ਕਰਦੇ ਰਹਿਣਗੇ। ਉਨ ਹੋਰ ਦਾਨੀ ਸੱਜਣਾਂ ਨੂੰ ਵੀ ਅਪੀਲ ਕੀਤੀ ਕਿ ਵਿਦਿਆ ਦੇ ਪਵਿੱਤਰ ਕਾਰਜ ਵਿਚ ਸਕੂਲਾਂ ਦੀ ਮਦਦ ਕੀਤੀ ਜਾਵੇ।

Post a Comment