ਭਦੌੜ 16 ਨਵੰਬਰ (ਸਾਹਿਬ ਸੰਧੂ) ਪ੍ਰਵਾਸੀ ਭਾਰਤੀ ਜਸਵੀਰ ਸਿੰਘ ਪੁ¤ਤਰ ਸਵ. ਹਾਕਮ ਸਿੰਘ ਵਾਸੀ ਬੀਹਲਾ ਨੇ ਮੁ¤ਖ ਮੰਤਰੀ ਪੰਜਾਬ, ਗ੍ਰਹਿ ਮੰਤਰੀ ਪੰਜਾਬ, ਡੀ. ਜੀ. ਪੀ. ਪੰਜਾਬ ਅਤੇ ਐਨ ਆਰੀ ਆਈ ਕਮਿਸ਼ਨਰ ਜਲੰਧਰ ਨੇ ਨਾਂ ਭੇਜੇ ਇਕ ਲਿਖਤੀ ਪ¤ਤਰ ਰਾਹੀਂ ਇਕ ਪਟਵਾਰੀ ਵ¤ਲੋਂ ਜਾਲ•ਸਾਜ਼ੀ ਨਾਲ ਉਨ•ਾਂ ਦੀ 30 ਸਾਲ ਤੋਂ ਖਰੀਦੀ ਜ਼ਮੀਨ ਕਿਸੇ ਹੋਰ ਵਿਅਕਤੀ ਦੇ ਨਾਂਅ ਵਿਰਾਸਤ ਚੜ•ਾ ਕੇ ਇੰਤਕਾਲ ਕਰਵਾਉਣ ਦੇ ਮਾਮਲੇ ਵਿਚ ਇਨਸਾਫ਼ ਦੀ ਮੰਗ ਕੀਤੀ ਹੈ। ਅ¤ਜ ਇ¤ਥੇ ਪ੍ਰੈ¤ਸ ਕਲ¤ਬ ਦੇ ਦਫ਼ਤਰ ਵਿਖੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਪੀੜਤ ਪ੍ਰਵਾਸੀ ਨੇ ਦ¤ਸਿਆ ਕਿ ਉਨ•ਾਂ ਵ¤ਲੋਂ ਕਰੀਬ 30 ਵਰ•ੇ ਪਹਿਲਾਂ ਖਰੀਦੀ ਜ਼ਮੀਨ ਨੂੰ ਹਲਕਾ ਪਟਵਾਰੀ ਵ¤ਲੋਂ ਜਾਲ•ਸਾਜ਼ੀ ਕਰਕੇ ਮਿਲੀਭੁਗਤ ਨਾਲ ਕਿਸੇ ਹੋਰ ਵਿਅਕਤੀ ਦੇ ਨਾਂਅ ਵਿਰਾਸਤ ਚੜ•ਾ ਕੇ ਇੰਤਕਾਲ ਕਰਵਾ ਦਿ¤ਤਾ ਗਿਆ ਹੈ। ਇਸ ਦਾ ਪਤਾ ਲ¤ਗਣ ਤੇ ਉਨ•ਾਂ ਤੁਰਤ ਮਾਮਲਾ ਡਿਪਟੀ ਕਮਿਸ਼ਨਰ ਬਰਨਾਲਾ ਦੇ ਧਿਆਨ ਵਿਚ ਲਿਆਂਦਾ ਗਿਆ। ਜਿਨ•ਾਂ ਵ¤ਲੋਂ ਲਾਈ ਗਈ ਇਨਕੁਆਰੀ ਕਰਨ ਆਏ ਤਹਿਸੀਲਦਾਰ ਦੀ ਹਾਜ਼ਰੀ ਵਿਚ ਉਕਤ ਜਾਲ•ਸਾਜ਼ੀ ਦੇ ਜਿੰਮੇਵਾਰ ਹਲਕਾ ਪਰਵਾਰੀ ਵ¤ਲੋਂ ਪਿੰਡ ਦੇ ਪਤਵੰਤੇ ਸ¤ਜਣਾਂ ਮੂਹਰੇ ਆਪਣੀ ਪੋਲ ਖੁ¤ਲ• ਦੀ ਦੇਖ ਦੁਰਵਿਵਹਾਰ ਕਰਕੇ ਚਲੇ ਜਾਣ ਅਤੇ ਉਲਟਾ ਉਨ•ਾਂ (ਪ੍ਰਵਾਸੀ ਪੰਜਾਬੀ ਜਸਵੀਰ ਸਿੰਘ) ਸਮੇਤ ਦੋ ਭਰਾਵਾਂ ਜਗਰੂਪ ਸਿੰਘ, ਰਘਵੀਰ ਸਿੰਘ ਖ਼ਿਲਾਫ਼ ਝੂਠੇ ਇਲਜ਼ਾਮ ਲਗਾ ਕੇ ਥਾਣਾ ਟ¤ਲੇਵਾਲ ਵਿਖੇ ਝੂਠਾ ਪਰਚਾ ਕਰਵਾ ਦਿ¤ਤਾ। ਉਕਤ ਪਟਵਾਰੀ ਜਥੇਬੰਦੀ ਦਾ ਦਬਾਅ ਪਾ ਕੇ ਜਿ¤ਥੇ ਉਨ•ਾਂ ਦੇ ਪਰਿਵਾਰ ਨੂੰ ਮਾਨਸਿਕ ਤੌਰ ਤੇ ਜ਼ਲੀਲ ਕਰ ਰਿਹਾ ਹੈ ਉ¤ਥੇ ਆਪਣੇ ਝੂਠ ਤੋਂ ਪਰਦਾ ਉਠ ਜਾਣ ਦੇ ਡਰੋਂ ਇਸ ਇਸ ਮਾਮਲੇ ਦੀ ਇਨਕੁਆਰੀ ਨੂੰ ਬੰਦ ਕਰਵਾਉਣ ਲਈ ਹਰ ਹੀਲਾ ਵਰਤ ਰਿਹਾ ਹੈ। ਪ੍ਰਵਾਸੀ ਪੰਜਾਬੀ ਜਸਵੀਰ ਸਿੰਘ ਨੇ ਦੁਖੀ ਭਰੇ ਮਨ ਨਾਲ ਕਿਹਾ ਕਿ ਇਸ ਮਾਮਲੇ ਦੀ ਸ¤ਚਾਈ ਪਤਾ ਹੋਣ ਦੇ ਬਾਵਜੂਦ ਸੰਬੰਧਿਤ ਅਧਿਕਾਰੀ ਉਨ•ਾਂ ਨੂੰ ਇਨਸਾਫ਼ ਦੇਣ ਦੀ ਬਜਾਏ ਖ¤ਜਲ ਖੁਆਰ ਕਰ ਰਹੇ ਹਨ। ਉਨ•ਾਂ ਮੁ¤ਖ ਮੰਤਰੀ ਪੰਜਾਬ, ਗ੍ਰਹਿ ਮੰਤਰੀ ਪੰਜਾਬ, ਡੀ. ਜੀ. ਪੀ. ਪੰਜਾਬ ਅਤੇ ਐਨ ਆਰੀ ਆਈ ਕਮਿਸ਼ਨਰ ਜਲੰਧਰ ਤੋਂ ਇਸ ਮਾਮਲੇ ਦੀ ਉ¤ਚ ਪ¤ਧਰੀ ਜਾਂਚ ਕਰਵਾ ਕੇ ਇਨਸਾਫ਼ ਦੇਣ ਅਤੇ ਦੋਸ਼ੀਆਂ ਵਿਰੁ¤ਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Post a Comment