ਝੁਨੀਰ 26 ਨਵੰਬਰ(ਸੰਜੀਵ ਸਿੰਗਲਾ): ਗੁਰੁ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਪ੍ਰਕਾਸ ਉਤਸਵ ਨੂੰ ਮੁੱਖ ਰੱਖਦਿਆਂ ਜਿੱਥੇ ਭੰਮੇ ਖੁਰਦ ਦੀ ਸਮੂਹ ਸਿੱਖ ਸੰਗਤ ਲੋਕਲ ਗੁਰਦੁਆਰਾ ਕਮੇਟੀ ਅਤੇ ਲੋਕ ਭਲਾਈ ਕਲੱਬ ਵੱਲੋ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ ਕਰਵਾਇਆਂ ਗਿਆਂ ਹੈ ਉੱਥੇ 28 ਨਵੰਬਰ ਦਿਨ ਬੁੱਧਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਇਕ ਖੂਨਦਾਨ ਕੈਂਪ ਲਗਾਇਆਂ ਜਾ ਰਿਹਾ ਹੈ।ਇਸ ਦੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਤੇ ਖੂਨਦਾਨੀ ਗੁਰਪ੍ਰੀਤ ਸਿੰਘ ਭੰਮਾਂ ਨੇ ਦੱਸਿਆਂ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਪਿੰਡ ਦੇ ਲੋਕ ਭਲਾਈ ਕਲੱਬ ਅਤੇ ਪਿੰਡ ਦੇ ਨੋਜੁਵਾਨਾਂ ਵੱਲੋ ਰੱਲਕੇ ਯੂਨਾਇਟਡ ਵੈਲਫੇਅਰ ਸੁਸਾਇਟੀ ਬਠਿੰਡਾਂ ਦੇ ਸਹਿਯੋਗ ਨਾਲ 28 ਨਵੰਬਰ ਦਿਨ ਬੁੱਧਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਇਕ ਖੂਨਦਾਨ ਕੈਂਪ ਲਗਾਇਆਂ ਜਾ ਰਿਹਾ ਹੈ।ਕਸਬੇ ਦੇ ਖੁਨਦਾਨੀਆਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਕੈਂਪ ‘ਚ ਪਹੁੰਚਣ ਦਾ ਖੂਲਾ ਸਦਾ ਦਿੱਤਾ ਜਾਂਦਾ ਹੈ।ਇਸ ਮੌਕੇ ਉਹਨਾਂ ਨਾਲ ਡਾ: ਗੁਰਜੰਟ ਸਿੰਘ, ਡਾ: ਗੁਰਮੇਲ ਸਿੰਘ, ਤਰਸੇਮ ਸਿੰਘ, ਲਖਵੀਰ ਸਿੰਘ, ਜਸਵੀਰ ਸਿੰਘ, ਮਲਕੀਤ ਸਿੰਘ ਆਦਿ ਹਾਜ਼ਿਰ ਸਨ।

Post a Comment