ਝੁਨੀਰ 26 ਨਵੰਬਰ(ਸੰਜੀਵ ਸਿੰਗਲਾ): ਬਿੱਕਰ ਕੌਰ ਪਤਨੀ ਬ੍ਰਹਮ ਦਾਸ ਪਿੰਡ ਕੋਟਲੀ ਕਲਾ ਜਿਲਾ ਮਾਨਸਾ ਨੇ ਇਕ ਤਕਸੀਦ ਸੁਦਾ ਹਲਫੀਆ ਬਿਆਨ ਰਾਹੀ ਦੱਸਿਆਂ ਕਿ ਮੇਰੇ ਪੰਜ ਪੁੱਤਰ ਤੇ ਤਿੰਨ ਲੜਕੀਆ ਹਨ ਜਿਸ ਵਿਚੋ ਇਕ ਲੜਕੀ ਦੀ ਮੌਤ ਹੋ ਚੁੱਕੀ ਹੈ ।ਮੇਰੇ ਪਤੀ ਦੇ ਨਾਮ 16ਮਰਲੇ ਗੈਰ ਮੁਮਕਿਨ ਅਬਾਦੀ ਆਉਦੀ ਸੀ ਮੇਰੇ ਪਤੀ ਦੀ ਮੌਤ ਹੋਣ ਤੋ ਬਾਅਦ ਉਕਤ ਜਮੀਨ ਦੀ ਵਿਰਾਸਤ ਮੇਰੇ ਪੁੱਤਰ ਅਤੇ ਧੀਆ ਦੇ ਨਾਮ ਚੜ ਚੁੱਕੀ ਹੈ ।ਉਕਤ ਜੰਮੀਨ ਵਿਚੋ 2ਮਰਲੇ ਆਰਜੀ ਜਮੀਨ ਆਉਦੀ ਸੀ ਉਸ ਵਿਚ ਮੇਰਾ ਇਕ ਕਮਰਾ ਬਣਿਆ ਹੋਇਆ ਹੈ ਮਿਤੀ 18/10/2012 ਨੂੰ ਮੇਰੀ ਗੈਰ ਹਾਜਰੀ ਵਿਚ ਮੇਰੇ ਲੜਕੇ ਸੱਤਪਾਲ ਸਿੰਘ ਅਤੇ ਨਿਰਪਾਲ ਸਿੰਘ ਨੇ ਜਬਰ ਦਸਤੀ ਜਿੰਦਰਾ ਲਗਾ ਦਿੱਤਾ ਉਸ ਸਮੇ ਮੈ ਦਿਹਾੜੀ ਤੇ ਗਈ ਹੋਈ ਸੀ ।ਜਦੋ ਮੈਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾ ਮੈ ਅਪਣੇ ਪੁੱਤਰ ਜਗਦੇਵ ਸਿੰਘ ਨੂੰ ਦੱਸਿਆ ਤੇ ਨਾਲ ਹੀ ਪੰਚਾਇਤ ਨੂੰ ਵੀ ਦੱਸਿਆ ਉਸ ਤੋ ਬਾਅਦ ਮੇਰੀ ਨੂੰਹ ਦਿਲਾਵਰ ਕੌਰ ਨੂੰ ਸੱਤਪਾਲ ਸਿੰਘ ਨੇ ਗਾਲੀ ਗਲੋਚ ਕੀਤਾ ਜੋ ਕਿ ਮੇਰੇ ਪੁੱਤਰ ਜਗਦੇਵ ਸਿੰਘ ਦੀ ਘਰਵਾਲੀ ਹੈ ।ਜਦੋ ਮੇਰੇ ਲੜਕੇ ਜਗਦੇਵ ਸਿੰਘ ਨੇ ਸੱਤਪਾਲ ਸਿੰਘ ਨਾਲ ਸਪੰਰਕ ਕੀਤਾ ਤਾ ਉਹ ਕਹਿਣ ਲੱਗਾ ਕਿ ਮੈ ਹੁਣੇ ਰਾਇਫਲ ਲੈ ਕਿ ਤੈਨੂੰ ਮਾਰਨ ਲਈ ਆ ਰਿਹਾ ਹਾ ਅਤੇ ਜੇ ਬਚਾਅ ਹੁੰਦਾ ਹੈ ਤਾ ਕਰ ਲਓ ਤੇ ਬਿੱਕਰ ਕੌਰ ਨੇ ਵੀ ਦੱਸਿਆ ਕਿ ਮੇਰੀ ਪੇਟੀ ਜੋ ਸੱਤਪਾਲ ਸਿੰਘ ਦੇ ਘਰ ਪਈ ਹੈ ਜਿਸ ਵਿਚ ਮੇਰਾ ਕੀਮਤੀ ਸਮਾਨ ਪਿਆ ਹੈ ਬਿੱਕਰ ਕੌਰ ਨੇ ਅਪਣੇ ਲੜਕੇ ਸੱਤਪਾਲ ਸਿੰਘ ਤੇ ਨਿਰਪਾਲ ਸਿੰਘ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।ਉਧਰ ਇਸ ਮਾਮਲੇ ਸਬੰਧੀ ਥਾਣਾ ਸਦਰ ਦੀ ਪੁਲਿਸ ਦਾ ਕਹਿਣਾ ਹੈ ਕਿ ਅਸੀ ਇਹਨਾ ਦੋਨੇ ਧਿਰਾ ਦਾ ਪੰਚਾਇਤੀ ਰਾਜੀ ਨਾਮਾ ਕਰਵਾ ਦਿੱਤਾ ਸੀ।

Post a Comment