ਲੁਧਿਆਣਾ (ਸਤਪਾਲ ਸੋਨੀ) ਭਾਰਤ ਵਿਕਾਸ ਕੇਂਦਰ ਵਲੋਂ ਵਿਕਲਾਂਗ ਸਹਾਇਤਾ ਕੇਂਦਰ ਰਿਸ਼ੀ ਨਗਰ ਵਿਖੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਦੀ ਪ੍ਰਸ਼ਨ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿਚ ਭਾਰਤੀ ਵਿਦਿਆ ਮੰਦਰ ਉਧਮ ਸਿੰਘ ਨਗਰ, ਆਰ. ਐਸ. ਮਾਡਲ ਸਕੂਲ ਸ਼ਾਸਤਰੀ ਨਗਰ, ਆਰੀਆ ਕੰਨਿਆ ਗੁਰੂਕੁਲ ਸ਼ਾਸਤਰੀ ਨਗਰ, ਸਰਕਾਰੀ ਹਾਈ ਸਕੂਲ ਜਵੱਦੀ, ਸਰਕਾਰੀ ਹਾਈ ਸਕੂਲ ਸਲੇਮ ਟਾਬਰੀ ਦੇ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਸ੍ਰੀ ਮਾਨਵ ਸਚਦੇਵਾ (ਯੂ. ਐਸ. ਏ.) ਅਤੇ ਸ੍ਰੀਮਤੀ ਨਿਗੋਰਾ ਸਚਦੇਵਾ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਤੇ ਕੁਇਜ਼ ਮਾਸਟਰ ਦੀ ਭੂਮਿਕਾ ਕੁਮਾਰੀ ਰੋਹਿਨੀ ਕਪੂਰ ਨੇ ਨਿਭਾਈ। ਇਸ ਮੌਕੇ ਤੇ ਸੀਨੀਅਰ ਵਰਗ ਅਤੇ ਜੂਨੀਅਰ ਵਰਗ ਵਿਚ ਪਹਿਲਾ ਸਥਾਨ ਭਾਰਤੀ ਵਿਦਿਆ ਮੰਦਰ ਸੀ. ਸੈ. ਸਕੂਲ ਉਧਮ ਸਿੰਘ ਨਗਰ, ਦੂਜਾ ਸਥਾਨ ਆਰੀਆ ਕੰਨਿਆ ਗੁਰੂਕੁਲ ਸ਼ਾਸਤਰੀ ਸਕੂਲ ਨੇ ਹਾਸਿਲ ਕੀਤਾ। ਇਸ ਮੌਕੇ ਤੇ ਪ੍ਰਧਾਨ ਸ੍ਰੀ ਸੂਰਜ ਜੋਤੀ, ਸਕੱਤਰ ਨਰਿੰਦਰ ਮਿੱਤਰ, ਜਿਲ ਪ੍ਰਧਾਨ ਜੇ.ਆਰ. ਕੌਸਲ, ਡਾ. ਵਿਜੇ ਲਕਸ਼ਮ ਕਪੂਰ, ਡਾ. ਪਵਨ ਸਚਦੇਵਾ, ਸ੍ਰੀਮਤੀ ਸੁਨੀਤਾ, ਬਲਰਾਜ ਮੜੀਆ, ਮੈਨੇਜਰ ਆਰ. ਪੀ. ਗੁਪਤਾ, ਸ੍ਰੀ ਯਸ਼ਪਾਲ ਗੁਪਤਾ, ਸ੍ਰੀਮਤੀ ਨੀਲਮ ਗੁਪਤਾ ਆਦਿ ਹਾਜ਼ਰ ਸਨ।

Post a Comment