ਸ਼ਹਿਣਾ/ਭਦੌੜ ਨਵੰਬਰ (ਸਾਹਿਬ ਸੰਧੂ) ਡੀ. ਐਸ. ਪੀ. ਮਹਿਲ ਕਲਾਂ ਵੱਲੋਂ ਪ੍ਰੈ¤ਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਅਵਤਾਰ ਸਿੰਘ ਅਣਖੀ ਦੇ ਖ਼ਿਲਾਫ਼ ਘਟੀਆ ਸ਼ਬਦਾਵਲੀ ਵਰਤਣ ਅਤੇ ਉਨ•ਾਂ ਦੇ ਪਰਿਵਾਰਕ ਮੈਂਬਰਾਂ ਉ¤ਤੇ ਪਰਚਾ ਦਰਜ ਕਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਨੂੰ ਲੈ ਕੇ ਪੱਤਰਕਾਰਾਂ ਦਾ ਇਕ ਵਫ਼ਦ ਪੰਜਾਬ ਯੂਨੀਅਨ ਆਫ਼ ਜਰਨਲਿਸਟ ਦੇ ਜ਼ਿਲ•ਾ ਪ੍ਰਧਾਨ ਜਗਸੀਰ ਸਿੰਘ ਸੰਧੂ ਅਤੇ ਸੀਨੀਅਰ ਪੱਤਰਕਾਰ ਜਤਿੰਦਰ ਦਿਓਗਣ ਦੀ ਅਗਵਾਈ ਹੇਠ ਐਸ. ਐਸ. ਪੀ. ਬਰਨਾਲਾ ਸੁਨੇਹਦੀਪ ਸਰਮਾ ਨੂੰ ਮਿਲਿਆ। ਪੱਤਰਕਾਰਾਂ ਨੇ ਡੀ. ਐਸ. ਪੀ. ਵੱਲੋਂ ਸੱਤਾਧਾਰੀ ਧਿਰ ਦੇ ਇਕ ਸਾਬਕਾ ਮੰਤਰੀ ਦੇ ਇਸ਼ਾਰੇ ਤੇ ਹਲਕਾ ਮਹਿਲ ਕਲਾਂ ਅੰਦਰ ਇਸ ਤੋਂ ਪਹਿਲਾਂ ਵੀ ਪੱਤਰਕਾਰਾਂ ਨਾਲ ਕੀਤੀਆਂ ਗਈਆਂ ਵਧੀਕੀਆਂ ਤੋਂ ਜਾਣੂ ਕਰਵਾਇਆ। ਉਨ•ਾਂ ਪੱਤਰਕਾਰਾਂ ਦੀ ਗੱਲਬਾਤ ਨੂੰ ਗਹੁ ਨਾਲ ਸੁਣਕੇ ਡੀ. ਐਸ. ਪੀ. ਵੱਲੋਂ ਕੀਤੀ ਇਸ ਘਟੀਆ ਹਰਕਤ ਦੀ ਨਿੰਦਾ ਕਰਦਿਆਂ ਪੱਤਰਕਾਰ ਭਾਈਚਾਰੇ ਨੂੰ ਇਨਸਾਫ਼ ਦਾ ਭਰੋਸਾ ਦਿੱਤਾ। ਇਸ ਵਫ਼ਦ ਵਿਚ ਪ੍ਰੀਤਮ ਸਿੰਘ ਦਰਦੀ, ਕੁਲਵੰਤ ਸਿੰਘ ਪੰਡੋਰੀ, ਬਲਜਿੰਦਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਵਜੀਦਕੇ, ਜਸਵੀਰ ਗਹਿਲ, ਹਿਮਾਂਸ਼ੂ ਦੂਆ, ਗੁਰਸੇਵਕ ਸਿੰਘ ਸਹੋਤਾ, ਜਸਵੀਰ ਵਜੀਦਕੇ, ਗੁਰਮੀਤ ਸਿੰਘ ਬਰਨਾਲਾ, ਡਾ. ਰਾਜੂ ਗਿੱਲ, ਗੁਰਬਖਸ਼ ਸਿੰਘ ਛਾਪਾ, ਗੁਰਮੀਤ ਸਿੰਘ ਚੁਹਾਣਕੇ, ਹਰਪਾਲ ਸਿੰਘ ਪਾਲੀ ਆਦਿ ਸ਼ਾਮਿਲ ਸਨ।


Post a Comment