ਲੁਧਿਆਣਾ (ਸਤਪਾਲ ਸੋਨੀ ) ਯੂਨਾਇਟਡ ਸਿੱਖ ਮਿਸ਼ਨ ਯੂ.ਐਸ.ਏ ਵਲੋਂ,ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੇ ਗੁਰਦੁਆਰਾ ਸਾਹਿਬ ਮਿਹੰਥਾਨ ਪਿੰਡ ਧਾਂਦਰਾ ਵਿੱਖੇ ਅੱਖਾਂ ਦਾ ਫ੍ਰੀ ਚੈਕ-ਅੱਪ ਅਤੇ ਅਪ੍ਰੇਸ਼ਨ ਕੈਂਪ ਲਗਾਇਆ ਗਿਆ । ਕਂੈਂਪ ਦੀ ਸਮੁੱਚੀ ਸੇਵਾ ਰਵਿੰਦਰ ਸਿੰਘ ਗਰੇਵਾਲ ਯੂ.ਐਸ.ਏ, ਡਾ: ਨਰਿੰਦਰ ਸਿੰਘ ਗਰੇਵਾਲ ਯੂ.ਐਸ.ਏ ਅਤੇ ਸ੍ਰ: ਚਰਨਜੀਤ ਸਿੰਘ ਯੂ.ਐਸ.ਏ ਵਲੋਂ ਕੀਤੀ ਗਈ । ਇਸ ਮੌਕੇ ਯੂਨਾਇਟਡ ਸਿੱਖ ਮਿਸ਼ਨ ਦੇ ਪ੍ਰਧਾਨ ਸ਼੍ਰ: ਰਛਪਾਲ ਸਿੰਘ ਢੀਂਡਸਾ, ਸ੍ਰ:ਰਣਜੀਤ ਸਿੰਘ,ਦਲਜੀਤ ਸ਼ਰਮਾ ਅਤੇ ਕਮਲਜੀਤ ਮਠਾੜੂ ਹਾਜਿਰ ਸਨ । ਕੈਂਪ ਨੂੰ ਸੰਬੋਧਨ ਕਰਦਿਆਂ ਪੁਨਰਜੋਤ
ਆਈ ਬੈਂਕ ਦੇ ਮੀਡੀਆ ਇੰਚਾਰਜ ਜਤਿੰਦਰ ਸਿੰਘ ਪਮਾਲ ਨੇ ਲੋਕਾਂ ਨੂੰ ਅੱਖਾਂ ਦਾਨ ਕਰਨ ਦੀ ਮਹਤੱਤਾ ਬਾਰੇ ਜਾਗਰੂਕ ਕੀਤਾ। ਉਨ੍ਹਾਂ ਡਾ: ਰਮੇਸ਼ ਜੀ ਦੇ ਹਸਪਤਾਲ ਵਲੋਂ ਮਰੀਜ਼ਾਂ ਨੂੰ ਮੁੱਫਤ ਅਤੇ ਘੱਟ ਰੇਟ ਤੇ ਦਿਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ । ਪੰਜਾਬ ਦੇ ਪ੍ਰਸਿੱਧ ਸਟੇਟ ਅਵਾਰਡੀ ਆਈ ਸਰਜਨ ਡਾ: ਰਮੇਸ਼ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਡਾ: ਪਰਵੀਨ ਕੁਮਾਰ, ਰਛਪਾਲ ਸਿੰਘ, ਹਰਪ੍ਰੀਤ ਸਿੰਘ , ਅਤੁੱਲ ਪਰਾਸ਼ਰ ਅਤੇ ਪਰਮਿੰਦਰ ਸਿੰਘ ਨੇ 657 ਮਰੀਜ਼ਾਂ ਦੀਆਂ ਅੱਖਾਂ ਦਾ ਫ੍ਰੀ ਚੈਕ-ਅੱਪ
ਕੀਤਾ ਅਤੇ ਚਿੱਟੇ ਮੋਤੀਏ ਦੇ ਅਪ੍ਰੈਸ਼ਨਾਂ ਲਈ 52 ਜਰੂੁਰਤਮੰਦ ਮਰੀਜ਼ ਚੁਣੇ । ਇਸ ਕੈਂਪ ਵਿਚ ਯੂਨਾਇਟਡ ਸਿੱਖ ਮਿਸ਼ਨ ਯੂ.ਐਸ.ਏ,ਵਲੋਂ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਮੁੱਫਤ ਦਿਤੀਆਂ ਗਈਆਂ । ਜਥੇਦਾਰ ਸੁਰਜੀਤ ਸਿੰਘ ਗਰੇਵਾਲ, ਡਾ: ਅਸ਼ਵਨੀ ਸ਼ਰਮਾ,ਜਤਿੰਦਰ ਸਿੰਘ ਗਰੇਵਾਲ ਨਵਨੀਤ ਸੰਗੋਤਰਾ,ਬਲਰਾਮ ਵਰਮਾ, ਹਰਮਿੰਦਰ ਸਿੰਘ ਅਤੇ ਅਵਤਾਰ ਸਿੰਘ ਤਾਰੀ ਨੇ ਇਸ ਕੈਂਪ ਦੀ ਸਫਲਤਾ ਲਈ ਵਿਸ਼ੇਸ਼ ਯੋਗਦਾਨ ਪਾਇਆ ।

Post a Comment