ਇਯਾਲ਼ੀ ਵਲੋਂ ਕਰਵਾਏ ਰਿਕਾਰਡ ਤੋੜ ਵਿਕਾਸ ਕਾਰਨ ਹਲਕੇ ਅੰਦਰ ਹੋਰਨਾਂ ਪਾਰਟੀਆਂ ਦਾ ਅਧਾਰ ਖ਼ਤਮ- ਨਰਿੰਦਰ ਜੋਧਾਂ / ਨਿਰਮਲ ਰਤਨ

Thursday, November 01, 20120 comments


ਜੋਧਾਂ,1 ਨਵੰਬਰ  (ਦਲਜੀਤ ਰੰਧਾਵਾ, ਸੁਖਵਿੰਦਰ ਅੱਬੂਵਾਲ  )- ‘ ਹਲਕਾ ਵਿਧਾਇਕ ਸ੍ਰੀ ਮਨਪ੍ਰੀਤ ਸਿੰਘ ਇਯਾਲ਼ੀ ਵਲੋਂ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ਼ ਲੈ ਕੇ ਕੀਤੇ ਜਾ ਰਹੇ ਰਿਕਾਰਡ ਤੋੜ ਵਿਕਾਸ ਕਾਰਨ ਹਲਕੇ ਅੰਦਰ ਹੋਰਨਾਂ ਪਾਰਟੀਆਂ ਦਾ ਅਧਾਰ ਸਮਾਪਤ ਹੋ ਚੁੱਕਾ ਹੈ। ’ ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਆਗੂ ਸ੍ਰੀ ਨਿਰਮਲ ਸਿੰਘ ਰਤਨ ਅਤੇ ਨਰਿੰਦਰ ਜੋਧਾਂ ਨੇ ਸਾਂਝੇ ਤੌਰ ਪ੍ਰੈਸ ਨਾਲ਼ ਗਲੱਬਾਤ ਦੌਰਾਨ ਕੀਤਾ। ਉਨ•ਾਂ ਅੱਗੇ ਕਿਹਾ ਕਿ ਇਸ ਰਿਕਾਰਡ ਤੋੜ ਵਿਕਾਸ ਦੀ ਬਦੌਲਤ ਹੋਰਨਾਂ ਪਾਰਟੀਆਂ ਦੇ ਵਰਕਰ ਵੀ ਅਕਾਲੀਦਲ ਦੀਆਂ ਵਿਕਾਸ ਭਰਪੂਰ ਨੀਤੀਆਂ ਕਾਰਨ ਧੜਾ ਧੜ ਅਕਾਲੀਦਲ ਵਿਚ ਸ਼ਾਮਲ ਹੋ ਰਹੇ ਹਨ। ਸ੍ਰੀ ਰਤਨ ਨੇ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਦੇ ਦਿਨ ਬ ਦਿਨ ਨਵੇਂ ਘਪਲਿਆਂ ‘ਚ ਫ਼ਸਣ ਕਾਰਨ ਕਾਂਗਰਸੀ ਵਰਕਰ ਵੀ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ, ਇਸ ਨਿਰਾਸ਼ਾ ਦੇ ਆਲਮ ਵਿਚ ਉਹ ਵੀ ਅਕਾਲੀਦਲ ਵਿਚ ਸ਼ਾਮਲ ਹੋਣਾ ਲੋਚਦੇ ਹਨ। ਉਨ•ਾਂ ਕਿਹਾ ਕਿ ਇਸਦਾ ਇਕ ਕਾਰਨ ਇਹ ਵੀ ਹੈ ਕਿ ਅਕਾਲੀਦਲ ਆਪਣੇ ਵਰਕਰਾਂ ਨੂੰ ਪੂਰਾ ਮਾਣ ਸਨਮਾਨ ਦਿੰਦਾ ਹੈ ਜਦੋਂਕਿ ਕਾਂਗਰਸ ਜਾਂ ਹੋਰਨਾਂ ਪਾਰਟੀਆਂ ਅੰਦਰ ਉਪਰਲੀ ਕਤਾਰ ਦੇ ਕੁੱਝ ਕੁ ਆਗੂਆਂ ਦੀ ਤਾਨਾਸ਼ਾਹੀ ਚਲਦੀ ਹੈ। ਗੱਲਬਾਤ ਦੌਰਾਨ ਉਨ•ਾਂ ਅਗੇ ਕਿਹਾ ਕਿ ਸੂਬੇ ਦੇ ਲੋਕ ਹੁਣ ਚੰਗੀ ਤਰ•ਾਂ ਜਾਣ ਚੁੱਕੇ ਹਨ ਕਿ ਕਾਂਗਰਸ ਪਾਰਟੀ ਅਤੇ ਇਸਦੇ ਆਗੂ ਸਿਰਫ਼ ਤੇ ਸਿਰਫ਼ ਘੁਟਾਲੇ ਕਰਨ ਲਈ ਹੀ ਬਣੇ ਹਨ ਦੇਸ਼ ਜਾਂ ਦੇਸ਼ ਦੇ ਲੋਕਾਂ ਲਈ ਇਨ•ਾਂ ਕੋਲ਼ ਕੋਈ ਪ੍ਰੋਗ੍ਰਾਮ ਨਹੀਂ ਹੈ, ਜਦੋਂ ਕਿ ਇਸਦੇ ਉਲਟ ਸ੍ਰੀ ਪ੍ਰਕਾਸ ਸਿੰਘ ਬਾਦਲ ਮੁੱਖ਼ ਮਤਰੀ ਪੰਜ਼ਾਬ ਅਤੇ ਉੱਪ ਮੁੱਖ਼ ਮਤਰੀ ਸ੍ਰੀ ਸੁਖ਼ਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪੰਜ਼ਾਬ ਦਿਨੋਂ ਦਿਨ ਤਰੱਕੀ ਦੀਆਂ ਸਿਖ਼ਰਾਂ ਨੂੰ ਛੋਹ ਰਿਹਾ ਹੈ। ਇਸ ਮੌਕੇ ਹੋਰਨਾਂ  ਤੋਂ ਇਲਾਵਾ ਰਾਜੂ ਢੈਪਈ, ਹੈਪੀ ਢੈਪਈ, ਅਮਰਜ਼ੀਤ ਸਿੰਘ ਜੋਧਾਂ, ਗੁਰਵਿੰਦਰ ਸਿੰਘ ਰਤਨ, ਤੇਜ਼ਾ ਰਤਨ, ਮਲਕੀਤ ਜੋਧਾਂ, ਬਿੱਟੂ ਜੋਧਾਂ, ਡਾ ਅਵਤਾਰ ਸਿੰਘ ਜੋਧਾਂ, ਜਗਤਾਰ ਸਿੰਘ ਢੈਪਈ, ਗੁਰੀ ਰਤਨ ਅਤੇ ਅਮਨਦੀਪ ਸਿੰਘ ਜੋਧਾਂ ਆਦਿ ਹਾਜ਼ਰ ਸਨ।





Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger