ਖੰਨਾ, 4 ਨਵੰਬਰ ਅਕਤੂਬਰ (ਥਿੰਦ ਦਿਆਲਪੁਰੀਆ) ਪੰਜਾਬ ਦੇ ਲੋਕ ਬਿਨਾਂ ਸਖਤੀ ਦੇ ਕਦੇ ਨਹੀਂ ਮੰਨਣ ਵਾਲੇ ਜਿੰਨੇ ਮਰਜੀ ਹੁਕਮ ਜਾਰੀ ਹੋ ਜਾਣ ਉਹਨਾ ਤੇ ਅਮਲ ਦਰਾਮਦ ਕਦੇ ਨੀਂ ਹੋਇਆ ਤੇ ਕਿਉਂ ਨਈਂ ਹੋਇਆ ਕਦੇ ਕਿਸੇ ਜਿਲ੍ਰਾ ਅਧਿਕਾਰੀ ਨੇ ਕਿਸੇ ਬਲਾਕ ਚ
ਬੈਠੇ ਐਸ ਡੀ ਐਮ ਤੇ ਕਾਨੂੰਨ ਲਾਗੂ ਨਾਂ ਕਰਨ ਤੇ ਕਦੇ ਕਾਰਵਾਈ ਹੁੰਦੀ ਨੀਂ ਸੁਣੀ। ਨਤੀਜਾ ਜੇ ਰਾਜ ਕੁ¤ਝ
ਨੀਂ ਕਰਦਾ ਤਾਂ ਪਰਜਾ ਕਿਉਂ ਕਰੇਗੀ, ਰਿਜਲਟ ਅ¤ਜ ਚੁਫੇਰੇ ਗੰਦ ਫੈਲ ਗਿਆ, ਪਰਾਲੀ ਪਾਬੰਦੀ ਦੇ ਬਾਵਜੂਦ ਸਾੜੀ ਜਾ ਰਹੀ ਤੇ ਖੇਤਾਂ ਵਿਚੋਂ ਉਠਦਾ ਜਹਿਰੀਲਾ ਧੂੰਆਂ ਲੋਕਾਂ ਦਾ ਜਿਉਣਾ ਹਰਾਮ ਕਰ ਰਿਹਾ ਹੈ।ਇਸ ਮਾਮਲੇ ਵਿਚ ਕਿਸਾਨਾਂ ਦੇ ਲੀਡਰ ਵੀ ਬਰਾਬਰ ਦੇ ਜਿੰਮੇਵਾਰ ਹਨ ਜਿਹਨਾ ਦੀ ਇਕ ਬੇਨਤੀ ਤੇ ਕਿਸਾਨ ਹਟ ਸਕਦੇ ਸਨ ਪਰ ਅਜਿਹਾ ਨਹੀਂ ਕੀਤਾ ਗਿਆ। ਪੰਜਾਬ ਦਾ ਪ੍ਰਦੂਸਣ ਕੰਟਰੋਲ ਬੋਰਡ ਅਖਬਾਰਾਂ ਵਿਚ ਮਹਿੰਗੇ ਮੁ¤ਲ ਦੇ ਇਸਤਿਹਾਰ ਛਾਪਕੇ ਅਪੀਲਾਂ ਤਾਂ ਕਰ ਰਿਹਾ ਹੈ ਪਰ ਸਖਤੀ ਕਰਨ ਦੇ ਮੂੜ ਚ ਨਹੀਂ ਜਿਵੇਂ ਵੋਟਾਂ ਵਿਚ ਖਲੋਣਾ ਹੋਵੇ ਮਤੇ ਵੋਟਾ ਖਰਾਬ ਨਾਂ ਹੋਣ। ਜਗਰਾਉਂ ਦੇ ਇਕ ਕਾਲਜ ਵਿਚ ਖੇਤਾਂ ਚ ਲਾਈ ਅ¤ਗ
ਕਾਰਨ ਫੈਲੇ ਧੂੰਝੈਂ ਨੇ ਵਿਦਿਆਰਥਣਾਂ ਨੂੰ ਬੇਹੋਸ ਕੀਤਾ ਤੇ ਕਾਲਜ ਵਿਚ ਛੁ¤ਟੀ ਕਰਨੀ ਪਈ, ਕਿਸਾਨਾ ਤੇ ਹਾਲੇ ਤਕ ਕੋਈ ਕਾਰਵਾਈ ਹੋਈ ਨਜਰ ਨਹੀਂ ਆਈ। ਪੀ ਪੀ ਪੀ ਦੇ ਸਰਗਰਮ ਆਗੂਆਂ ਗੁਰਮੁਖ ਸਿੰਘ ਪੂਰਬਾ, ਅਵਤਾਰ ਸਿੰਘ ਰਾਜੇਵਾਲ, ਬਲਜੀਤ ਸਿੰਘ ਲਾਲੀ ਜਟਾਣਾ, ਅਮਰਜੀਤ ਸਿੰਘ ਬਾਲਿਉਂ ,ਹਿੰਦੋਸਤਾਨ ਨੈਸਨਲ ਪਾਰਟੀ. ਦੇ ਕਰਨੈਲ ਸਿੰਘ ਇਕੋਲਾਹਾ, ਸਹੀਦ ਭਗਤ ਸਿੰਘ ਵਿਚਾਰ ਮੰਚ ਦੇ ਅਵਤਾਰ ਸਿੰਘ ਭ¤ਟੀਆਂ, ਨੇਤਰ ਸਿੰਘ ਨਾਗਰਾ, ਕਿਸਾਨ ਵਿੰਗ ਦੇ ਸਤਵੀਰ ਸਿੰਘ ਝਕੜਂੌਦੀ ਆਦਿ ਨੇ ਮੰਗ ਕੀਤੀ ਕਿ ਪਰਾਲੀ ਸਾੜਕੇ ਮਾਹੌਲ ਗੰਧਲਾ ਕਰਨ ਵਾਲੇ ਕਿਸਾਨਾਂ ਤੇ ਜਾਂ ਤਾ ਕਾਰਵਾਈ ਹੋਵੇ ਜਾ ਕਾਨੂੰਨ ਦਾ ਹਰ ਸਾਲ ਮਜਾਕ ਉਡਾਉਣਾ ਬੰਦ ਕੀਤਾ ਜਾਵੇ।

Post a Comment