ਸ਼ਹਿਣਾ/ਭਦੌੜ 5 ਨਵੰਬਰ (ਸਾਹਿਬ ਸੰਧੂ) ਅਧਿਆਪਕਾਂ ਦੇ ਹਰ ਰੋਜ਼ ਦੇ ਲਗਦੇ ਸੈਮੀਨਾਰਾਂ ਨੇ ਬੱਚਿਆਂ ਦੀ ਪੜਈ ਨੂੰ ਬੁਰੀ ਤਰਾਂ ਨਾਲ ਪ੍ਰ੍ਯਭਾਵਿਤ ਕੀਤਾ ਹੈ ਕਿਉ ਕਿ ਪ੍ਰਾਇਮਰੀ ਅਧਿਆਪਕਾਂ ਦੀ ਭਾਰੀ ਘਾਟ ਕਾਰਨ ਹੁਣ ਬੱਚੇ ਵੀ ਅਧਿਆਪਕਾ ਤੋਂ ਵਾਂਝੇ ਰਹਿੰਦੇ ਹਨ। ਹੁਣ ਪ੍ਰਾਇਮਰੀ ਅਧਿਆਪਕਾਂ ਦੀ ਪ੍ਰਵੇਸ਼ ਪੰਜਾਬ ਤਹਿਤ 5 ਦਿਨਾਂ ਦੇ ਸੈਮੀਨਾਰ ਤੇ ਤੌਰੇ ਹੋਏ ਹਨ ਤੇ ਹਾਲੇ ਅਕਤੂਬਰ ਦੇ ਮਹੀਨੇ ਵਿੱਚ ਇਹ ਅਧਿਆਪਕ ਦੋ ਦਿਨਾਂ ਸੈਮੀਨਾਰਾਂ ਵਿੱਚ ਉਲਝੇ ਹੋਏ ਸਨ। ਇਸ ਤਰਾਂ ਜੁਲਾਈ-ਅਗਸਤ ਵਿੱਚ ਵਿੱਚ ਵੀ ਤਿਨ ਦਿਨਾਂ ਪ੍ਰਾਇਮਰੀ ਅਧਿਆਪਕਾਂ ਦੇ ਸੈਮੀਨਾਰ ਲੱਗੇ ਸਨ। ਅਧਿਆਪਕਾਂ ਦੀ ਕਮੀ ਕਾਰਨ ਬਹੁਤ ਸਾਰੇ ਬੱਚੇ ਪੜਈ ਤੋਂ ਵਾਂਝੇ ਰਹੇ ਹਨ। ਇਸ ਤਰਾਂ ਸਿੰਗਲ ਟੀਚਰ ਵਾਲੇ ਸਕੂਲ ਦੀ ਆਰਜ਼ੀ ਪ੍ਰਬੰਧਾਂ ਦੇ ਸਹਾਰੇ ਚੱਲਣੇ ਹਨ। ਜਿਵੇ ਨੀਲੋ ਕੇਠੇ, ਸੰਤਪੁਰਾ, ਨਿੰਮ ਵਾਲੇ ਮੌੜ, ਪੱਖੋ ਕੈਂਚੀਆਂ ਆਦਿ ਸਕੂਲਾਂ ਦੇ ਅਧਿਆਪਕ ਜਦੋ ਸੈਮੀਨਾਰ ਤੇ ਚੱਲੇ ਜਾਂਦੇ ਹਨ ਤਾਂ ਪੰਜ ਪੰਜ ਦਿਨ ਇਹ ਸਕੂਲ ਖੋਲਣੇ ਔਖੇ ਹੋ ਜਾਂਦੇ ਹਨ। ਜਿਵੇ ਸਰਕਾਰੀ ਦੇ ਦੋ ਅਧਿਆਪਕ ਸੈਮੀਨਾਰ ਤੇ ਗਏ ਹਨ ਇੱਕ ਨੀਲੋ ਕੋਠੇ ਸਕੂਲ ਵਿੱਚੋਂ ਚਲਾ ਜਾਂਦਾ ਹੈ ਤਾਂ ਮਗਰ ਸਿਰਫ ਤਿੰਨ ਅਧਿਆਪਕ ਹੀ ਰਹਿ ਜਾਂਦੇ ਹਨ। ਇਸ ਤਰਾਂ ਸਰਕਾਰੀ ਪ੍ਰਾਇਮਰੀ ਸਕੂਲ ਦਰਾਜ਼ ਵਿੱਚ 215
ਵਿਦਿਆਰਥੀ ਹਨ। ਜਿਥੇ ਚਾਰ ਅਧਿਆਪਕ ਹਨ ਤੇ ਇੱਕ ਦੇ ਸੈਮੀਨਾਰ ਤੇ ਚੱਲੇ ਜਾਣ ਤੋਂ ਬਆਦ ਤਿੰਨ ਅਧਿਆਪਕ, ਮੌੜਾ ਵਿਖੇ 603 ਵਿਦਿਆਰਥੀ ਜਿਥੇ 3 ਅਧਿਆਪਕ ਸੈਮੀਨਾਰ ਤੇ ਮਗਰ ਸਿਰਫ 8 ਅਧਿਆਪਕ 603 ਵਿਦਿਆਰਥੀਆਂ ਨੂੰ ਵਿਦਿਆ ਦੇਣ ਤੋਂ ਅਸਮਰਥ ਹਨ। ਇਸ ਤਰਾਂ ਦਰਾਕਾ ਵਿਖੇ 146 ਵਿਦਿਆਰਥੀ ਜਿਥੇ ਇੱਕ ਅਧਿਆਪਕ ਸੈਮੀਨਾਰ ਤੇ ਅਤੇ ਇੱਕ ਅਧਿਆਪਕ ਬੱਚਿਆਂ ਨੂੰ ਪੜ•ਾਉਣ ਦੇ ਲਈ ਰਹਿੰਦਾ ਹੈ। ਇਸ ਤਰਾਂ ਉਗੋਕੇ ਸਕੂਲ ਵਿਖੇ 264
ਵਿਦਿਆਰਥੀ ਦੋ ਅਧਿਆਪਕ ਸੈਮੀਨਾਰ ਤੇ ਹਨ। ਇੱਕ ਅਧਿਆਪਕ ਆਰਜ਼ੀ ਪ੍ਰਬੰਧ ਤੇ ਨਿੰਮ ਵਾਲੇ ਕੋਠੇ ਗਿਆ ਹੈ ਮਗਰ ਸਿਰਫ ਦੋ ਅਧਿਆਪਕ ਬੱਚਿਆਂ ਨੂੰ ਸੰਭਾਲ ਰਹੇ ਹਨ। ਪਿੰਡ ਚੀਮਾ ਵਿਖੇ 243 ਵਿਦਿਆਰਥੀ ਦੋ ਅਧਿਆਪਕ ਸੈਮੀਨਾਰ ਅਤੇ ਇੱਕ ਅਧਿਆਪਕ ਆਰਜ਼ੀ ਪ੍ਰਬੰਧ ਤੇ ਸੰਤਪੁਰੇ ਗਿਆ ਹੋਇਆ ਹੈ ਤੇ ਸਕੂਲ ਵਿੱਚ ਮਗਰ ਦੋ ਅਧਿਆਪਕ ਰਹਿ ਜਾਂਦੇ ਹਨ। ਅਜਿਹਾ ਹੀ ਪਿੰਡ ਜਗਜੀਤਪੁਰੇ ਜਿਥੇ 80 ਵਿਦਿਆਰਥੀ ਜਿਥੇ ਇੱਕ ਅਧਿਆਪਕ ਸੈਮੀਨਾਰ ਅਤੇ ਪਿੱਛੇ ਇੱਕ ਅਧਿਆਪਕ ਹੀਬੱਚਿਆਂ ਨਾਲ ਮੱਥਾ ਖਪਾਈ ਕਰਨ ਨੂੰ ਰਹਿ ਜਾਂਦਾ ਹੈ। ਅਧਿਆਪਕ ਦਲ ਪੰਜਾਬ ਦੇ ਆਗੂਆ ਹਰਬੰਸ ਸਿੰਘ ਬਰਨਾਲਾ। ਬਲਾਕ ਪ੍ਰਧਾਨ ਨਰਿੰਦਰ ਕੁਮਾਰ, ਜਨਰਲ ਸਕੱਤਰ ਸੁਖਚੈਨ ਸਿੰਘ ਜੇਠੂਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਇਹਨਾਂ ਸੈਮੀਨਾਰਾਂ ਦੀ ਗਿਣਤੀ ਘੱਟ ਕਰੇ ਤਾਂ ਜੋ ਬੱਚਿਆਂ ਦੀ ਪੜਈ ਪ੍ਰਭਾਵਿਤ ਨਾ ਹੋ ਸਕੇ। ਜਾਂ ਸਰਕਾਰ ਅਧਿਆਪਕ ਪੂਰੇ ਕਰਨ ਦੇ ਬਦਲਵੇ ਪ੍ਰਬੰਧ ਕਰੇ।

Post a Comment