ਮੰਦਰ ’ਚ ਕਾਲੀ ਮਾਤਾ ਦੀ ਮੂਰਤੀ ਦੀ ਸਥਾਪਨਾ

Tuesday, November 13, 20120 comments

ਸ਼ਾਹਕੋਟ, 13 ਨਵੰਬਰ (ਸਚਦੇਵਾ) ਮਾਡਲ ਟਾਊਨ ਸ਼ਾਹਕੋਟ ਦੇ ਕਾਲੀ ਮਾਤਾ ਦੇ ਮੰਦਰ ’ਚ ਕਾਲੀ ਮਾਤਾ ਦੀ ਮੂਰਤੀ ਸਥਾਪਤ ਕੀਤੀ ਗਈ । ਇਸ ਮੌਕੇ ਕਮਲੇਸ਼ ਪ੍ਰਸ਼ਾਕ ਸ਼ਾਸਤਰੀ ਗੜ•ਵਾਲ ਵਾਲਿਆਂ ਵੱਲੋਂ ਹਵਨ ਕੀਤਾ ਗਿਆ । ਇਸ ਮੌਕੇ ਨਾਇਬ ਸਿੰਘ ਕੋਹਾੜ ਸਾਬਕਾ ਐਮ.ਡੀ. ਸਹਿਕਾਰੀ ਬੈਂਕ ਜਲੰਧਰ, ਜਥੇ. ਚਰਨ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਤਰਸੇਮ ਲਾਲ ਮਿੱਤਲ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਆਦਿ ਉਚੇਚੇ ਤੌਰ ’ਤੇ ਸ਼ਾਮਲ ਹੋਏ । ਸਮਾਗਮ ਦੀ ਸਮਾਪਤੀ ਆਰਤੀ ਕਰਕੇ ਕੀਤੀ ਗਈ । ਸੰਗਤਾਂ ਲਈ ਲੰਗਰ ਵੀ ਲਗਾਇਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਦੀਸ਼ ਚੰਦਰ ਵਡਹੈਰਾ ਐਮ.ਸੀ., ਜਤਿੰਦਰਪਾਲ ਸਿੰਘ ਬੱਲ•ਾ ਸਾਬਕਾ ਐਮ.ਸੀ., ਮੰਦਰ ਦੇ ਮੁੱਖ ਸੇਵਾਦਾਰ ਭਗਤ ਕਾਲੀਦਾਸ ਪੁਰੀ ਅਤੇ ਸ਼੍ਰੀਮਤੀ ਕੁਲਦੀਪ ਕੌਰ, ਗੌਤਮ ਪੁਰੀ, ਜਸਬੀਰ ਸਿੰਘ ਸ਼ੀਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ । 

ਮਾਡਲ ਟਾਊਨ ਸ਼ਾਹਕੋਟ ਵਿਖੇ ਕਾਲੀ ਮਾਤਾ ਦੇ ਮੰਦਰ ’ਚ ਮੂਰਤੀ ਸਥਾਪਨਾ ਮੌਕੇ ਹਵਨ ਵਿੱਚ ਸ਼ਾਮਲ ਪਤਵੰਤੇ ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger