ਬੱਧਨੀ ਕਲਾਂ 14 ਨਵੰਬਰ ( ਚਮਕੌਰ ਲੋਪੋਂ ) ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਬੀੜ ਰਾਊਕੇ ਵਿਖੇ ਦੀਵਾਲੀ ਦੀ ਰਾਤ ਹਥਿਆਰਾਂ ਨਾਲ ਲੈੱਸ ਅਣਪਛਾਤੇ ਵਿਅਕਤੀਆਂ ਵੱਲੋਂ ਸਰੇਆਮ ਦੁਕਾਨਾਂ ਅਤੇ ਘਰਾਂ ਦੇ ਦਰਵਾਜਿਆਂ ਦੀ ਭੰਨ-ਤੋੜ ਕੀਤੀ ਗਈ ਜਦੋਂਕਿ ਇਨ•ਾਂ ਵਿਚ ਰਹਿੰਦੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ।
ਹਾਸਿਲ ਕੀਤੀ ਜਾਣਕਾਰੀ ਅਨੁਸਾਰ ਮੇਨ ਬੱਸ ਅੱਡੇ ਵਿਚ ਗਿੱਲ ਰਿਪੇਅਰ ਵਰਕਸ ਦੇ ਮਾਲਕ ਕੁਲਵੰਤ ਸਿੰਘ ਕੰਤਾ ਨੇ ਦੱਸਿਆ ਕਿ ਸਾਡੀ ਦੁਕਾਨ ਤੇ ਪਿੰਡ ਦੇ ਕੁੱਝ ਵਿਅਕਤੀਆਂ ਦਾ ਦਿਨ ਵੇਲੇ ਮਾੜੀ ਮੋਟੀ ਲੜਾਈ ਹੋਈ ਸੀ ਜਿਸਨੂੰ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਸਮਝਾ ਬੁਝਾ ਕੇ ਟਕਾ ਦਿੱਤਾ ਸੀ ਪਰ ਜਦੋਂ ਉਨ•ਾਂ ਨੇ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦੇ ਸ਼ਟਰ ਵਿਚ ਕ੍ਰਿਪਾਨਾਂ ਨਾਲ ਭੰਨ ਤੋੜ ਕੀਤੀ ਹੋਈ ਸੀ ਉਨ•ਾਂ ਨੂੰ ਸ਼ੱਕ ਹੈ ਕਿ ਉਨ•ਾਂ ਨੌਜ਼ਵਾਨਾਂ ਨੇ ਹੀ ਰੰਜ਼ਿਸ ਕਾਰਨ ਅਜਿਹਾ ਕੀਤਾ ਹੋ ਸਕਦਾ ਹੈ। ਇਸੇ ਤਰ•ਾਂ ਹੀ ਇਨ•ਾ ਹੁਲੜਬਾਜ਼ਾਂ ਨੇ ਕਥਿਤ ਤੌਰ ਤੇ ਬਲਦੇਵ ਸਿੰਘ, ਨਿਹਾਲ ਸਿੰਘ ਅਤੇ ਸੁਰਜੀਤ ਸਿੰਘ ਦਾ ਘਰਾਂ ਦੇ ਦਰਵਾਜਿਆਂ ਦੀ ਭੰਨ ਤੋੜ ਕੀਤੀ। ਮੌਕੇ ਦੇ ਚਮਸਚੀਦਾਂ ਦਾ ਦੱਸਣਾ ਹੈ ਕਿ ਉਕਤ ਨੌਜ਼ਵਾਨ ਰਾਤ ਕਰੀਬ ਸਾਢੇ ਅੱਠ ਵਜੇ ਦੇ ਕਰੀਬ ਗੱਡੀਆਂ ਵਿਚ ਸਵਾਰ ਹੋ ਕੇ ਆਏ ਤੇ ਇੱਕਦਮ ਹੀ ਦੁਕਾਨਾਂ ਅਤੇ ਘਰਾਂ ਦੀ ਭੰਨ ਤੋੜ ਕਰਨ ਲੱਗ ਪਏ।
ਦੂਜੇ ਪਾਸੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਦਾ ਕਹਿਣਾ ਹੈ ਇਸ ਸਬੰਧੀ ਪਿੰਡ ਦੇ ਪੀੜ•ਤ ਲੋਕਾਂ ਨੇ ਲਿਖਤੀ ਸਕਾਇਤ ਦਰਜ ਕਰਵਾਈ ਹੈ ਜਿਸ ਦੀ ਜਾਂਚ ਕਰਕੇ ਮਾਮਲਾ ਦਰਜ ਕੀਤਾ ਜਾਵੇਗਾ।

Post a Comment