ਮੀਡੀਆ ਦੀ ਚੋਣ ’ਚ ਜਨਤਾ ਦੀ ਪਸੰਦ ’ਤੇ ਲਗਾਮ ਲੋਕਤੰਤਰ ਲਈ ਘਾਤਕ: ਤਿਵਾੜੀ

Sunday, November 11, 20120 comments

ਲੁਧਿਆਣਾ, 12 ਨਵੰਬਰ (ਸਤਪਾਲ ਸੋਨੀ) ਸਥਾਨਕ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਬਣਨ ਤੋਂ ਬਾਅਦ ਐਤਵਾਰ ਨੂੰ ਪਹਿਲੀ ਵਾਰ ਆਪਣੇ ਪਾਰਲੀਮਾਨੀ ਹਲਕੇ ਪਹੁੰਚੇ। ਉਨ•ਾਂ ਦੇ ਪਹਿਲੀ ਮਹਾਨਗਰ ਫੇਰੀ ਤੋਂ ਉਸਤਾਹਿਤ ਸਾਰੇ ਸੀਨੀਅਰ ਕਾਂਗਰਸੀ ਆਗੂਆਂ ਤੇ ਹਜਾਰਾਂ ਵਰਕਰਾਂ ਨੇ ਸਮਾਰੋਹ ਦੌਰਾਨ ਉਨ•ਾਂ ਦਾ ਸ਼ਾਨਦਾਰ ਸਵਾਗਤ ਕੀਤਾ। ਇਹ ਸਮਾਰੋਹ ਲੁਧਿਆਣਾ ਦੇ ਫਿਰੋਜਪੁਰ ਰੋਡ ਸਥਿਤ ਕੁਮਰਾ ਪੈਲੇਸ ਦੇ ਵਿਸ਼ਾਲ ਕੰਪਲੈਕਸ ’ਚ ਕਾਂਗਰਸ ਸ਼ਹਿਰੀ ਤੇ ਦਿਹਾਤੀ ਜਿਲ•ਾ ਕਮੇਟੀਆਂ ਦੇ ਪ੍ਰਧਾਨ ਪਵਨ ਦੀਵਾਨ ਤੇ ਮਲਕੀਤ ਸਿੰਘ ਦਾਖਾ ਦੀ ਦੇਖਰੇਖ ’ਚ ਕਰਵਾਇਆ ਗਿਆ। ਵਰਕਰਾਂ ਦੇ ਜੋਸ਼ ਦਾ ਇਹ ਹਾਲ ਸੀ ਕਿ ਹਰ ਹੱਥ ’ਚ ਗੁਲਦਸਤੇ ਨਜਰ ਆ ਰਹੇ ਸਨ ਅਤੇ ਹਰ ਕੋਈ ਅਜਾਦੀ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਦੇ ਮੈਂਬਰ ਪਾਰਲੀਮੇਂਟ ਦੇ ਕੇਂਦਰੀ ਮੰਤਰੀ ਬਣਨ ਦੀ ਖੁਸ਼ੀ ਨੂੰ ਆਪਣਾ ਸਮਝ ਰਿਹਾ ਸੀ।
 ਸਟੇਟ ਗੈਸਟ ਹੋਣੇ ਦੇ ਨਾਤੇ ਸਰਕਟ ਹਾਊਸ ਵਿਚ ਗਾਰਡ ਆਫ਼ ਆਨਰ ਲੈਣ ਦੇ ਬਾਅਦ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਤਿਵਾੜੀ ਨੇ ਭਾਵੁਕ ਹੋ ਕੇ ਕਿਹਾ ਕਿ ਹਕੀਕਤ ’ਚ ਉਨ•ਾਂ ਨੂੰ ਇੰਨਾ ਵੱਡਾ ਸਨਮਾਨ ਲੁਧਿਆਣਾ ਪਾਰਲੀਮਾਨੀ ਹਲਕੇ ਦੇ ਅਣਮੁੱਲੇ ਯੋਗਦਾਨ ਸਦਕਾ ਹੀ ਮਿਲਿਆ ਹੈ। ਨਾਲ ਹੀ ਯੂ.ਪੀ.ਏ ਦੀ ਚੇਅਰਪਰਸਨ ਸੋਨੀਆ ਗਾਂਧੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਉਨ•ਾਂ ਨੂੰ ਇਹ ਮਾਣ ਬਖਸ਼ ਕੇ ਸਾਰੇ ਪੰਜਾਬੀਆਂ ਦਾ ਸਨਮਾਨ ਕੀਤਾ ਹੈ। ਉਨ•ਾਂ ਨੇ ਯਕੀਨ ਦਿਲਾਇਆ ਕਿ ਹੁਣ ਕੇਂਦਰੀ ਮੰਤਰੀ ਦੇ ਰੂਪ ’ਚ ਜੋ ਹੋਰ ਸੰਵੈਧਾਨਿਕ ਤਾਕਤਾਂ ਉਨ•ਾਂ ਨੂੰ ਮਿਲੀਆਂ ਹਨ, ਉਹ ਨਿਰਪੱਖਤਾ ਨਾਲ ਜਨਹਿੱਤ ’ਚ ਇਨ•ਾਂ ਦੀ ਸਦਵਰਤੋਂ ਕਰਨਗੇ। ਤਾਂਕਿ ਲੁਧਿਆਣਾ ’ਚ ਹੋਰ ਵਿਕਾਸ ਦੇ ਨਾਲ ਪੰਜਾਬ ਤਰੱਕੀ ਦੀ ਰਾਹ ’ਤੇ ਲਗਾਤਾਰ ਵੱਧਦਾ ਰਹੇ।
 ਕੇਂਦਰੀ ਸੂਚਨਾ ਪ੍ਰਸਾਰਨ ਮੰਤਰੀ ਨੇ ਆਪਣੇ ਸੁਲਝੇ ਹੋਏ ਸੰਬੋਧਨ ’ਚ ਜੋਰ ਦੇ ਕੇ ਕਿਹਾ ਕਿ ਮੀਡੀਆ ਲੋਕਤੰਤਰ ਨੂੰ ਮਜਬੂਤ ਕਰਨ ਦਾ ਸੱਭ ਤੋਂ ਮਜਬੂਤ ਮਾਧਿਅਮ ਹੈ। ਲਿਹਾਜਾ ਮੀਡੀਆ ਦੇ ਕਿਸ ਮਾਧਿਅਮ ਨੂੰ ਜਨਤਾ ਚੁਣੇ, ਉਸਦੀ ਇਸ ਪਸੰਦ ’ਤੇ ਅੰਕੁਸ਼ ਲਗਾਉਣ ਦੀ ਕੋਸ਼ਿਸ਼ ਲੋਕਤਾਂਤਰਿਕ ਵਿਵਸਥਾ ਲਈ ਘਾਤਕ ਸਾਬਿਤ ਹੁੰਦੀ ਹੈ। ਕੁਝ ਇਸ ਤਰ•ਾਂ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਦੀ ਤਾਨਸ਼ਾਹੀਪੂਰਨ ਸੋਚ ’ਤੇ ਇਸ਼ਾਰਿਆਂ ’ਚ ਸਿਆਸੀ ਹਮਲਾ ਕਰਦੇ ਹੋਏ ਉਨ•ਾਂ ਨੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਜਾਹਿਰ ਕੀਤਾ। ਤਿਵਾੜੀ ਨੇ ਸੂਬੇ ਦੇ ਲੋਕਾਂ ਦੇ ਦਰਦ ਨੂੰ ਜਾਹਿਰ ਕਰਦੇ ਹੋਏ ਕਿਹਾ ਕਿ ਇਥੋਂ ਦੇ ਸ਼ਾਸਕ ਦੂਜੇ ਮੁਲਕਾਂ ’ਚ ਜਾ ਕੇ ਗੋਲਗੱਪੇ ਖਾਂਦੇ ਹਨ ਅਤੇ ਪੰਜਾਬ ਦੇ ਲੋਕ ਗੋਲੀਆਂ ਖਾਂਦੇ ਹਨ। ਕੇਂਦਰ ਸਰਕਾਰ ਅਤੇ ਕਾਂਗਰਸ ਦੀ ਨੀਤੀਆਂ ਨੂੰ ਜਨਹਿਤੈਸ਼ੀ ਕਰਾਰ ਦਿੰਦੇ ਹੋਏ ਉਨ•ਾਂ ਨੇ ਕਿਹਾ ਕਿ ਇਸੇ ਸੋਚ ਦਾ ਨਤੀਜਾ ਹੈ, ਜੋ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਬਣ ਕੇ ਉਨ•ਾਂ ਨੇ ਆਪਣੀ ਕਾਬਲਿਅਤ ਮੁਤਾਬਿਕ ਪਾਰਲੀਮਾਨੀ ਹਲਕੇ ਹੀ ਨਹੀਂ, ਬਲਕਿ ਪੂਰੇ ਪੰਜਾਬ ਦੇ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਕਈ ਮਹੱਤਵਪੂਰਨ ਯੋਜਨਾਵਾਂ ਲਾਗੂ ਕਰਵਾਈਆਂ।
 ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਲਿਬੜਾ ਨੇ ਆਪਣੇ ਸੰਬੋਧਨ ’ਚ ਸੋਨੀਆ, ਮਨਮੋਹਨ ਤੇ ਰਾਹੁਲ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਨੌਜਵਾਨ ਸੰਸਦ ਮੈਂਬਰ ਤਿਵਾੜੀ ਵਰਗੀ ਸ਼ਖਸੀਅਤ ਨੂੰ ਕੇਂਦਰੀ ਮੰਤਰੀ ਬਣਾ ਕੇ ਬਹੁਤ ਸਮਝਦਾਰੀ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਦਾ ਦੂਰਗਾਮੀ ਲਾਭ ਸਾਰੇ ਪੰਜਾਬੀਆਂ ਨੂੰ ਜਨਹਿਤੈਸ਼ੀ ਯੋਜਾਵਾਂ ਦੇ ਰੂਪ ’ਚ ਮਿਲੇਗਾ। ਸੀਨੀਅਰ ਕਾਂਗਰਸੀ ਸੇਵਾ ਦਲ ਦੇ ਆਗੂ ਸੁਸ਼ੀਲ ਪਰਾਸ਼ਰ ਦੇ ਸੰਚਾਲਨ ’ਚ ਹੋਏ ਇਸ ਸਮਾਰੋਹ ਦੌਰਾਨ ਕਾਂਗਰਸੀ ਸ਼ਹਿਰੀ ਤੇ ਦਿਹਾਤੀ ਜਿਲ•ਾ ਕਮੇਟੀ ਦੇ ਪ੍ਰਧਾਨ ਦੀਵਾਨ ਤੇ ਦਾਖਾ ਨੇ ਵੀ ਪ੍ਰਧਾਨ ਮੰਤਰੀ ਤੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਜਤਾਉਂਦੇ ਹੋਏ ਤਿਵਾੜੀ ਨੂੰ ਭਰੌਸਾ ਦਿਲਾਇਆ ਕਿ ਉਨ•ਾਂ ਨੂੰ ਮਿਲੇ ਸਨਮਾਨ ਨੂੰ ਅਪਣਾ ਮਾਨ ਸਮਝਦੇ ਹੋਏ ਲੁਣਿਆਣਾ ਦੀ ਜਨਤਾ ਅਗਲੀ ਲੋਕ ਸਭਾ ਚੋਣਾਂ ’ਚ ਉਨ•ਾਂ ਨੂੰ ਰਿਕਾਰਡ ਵੋਟਾਂ ਤੋਂ ਜਿਤਾ ਕੇ ਸਰਕਾਰ ਦਾ ਲੋਕਤਾਂਤਰਿਕ ਤਰੀਕੇ ਨਾਲ ਧੰਨਵਾਦ ਕਰੇਗੀ। ਸਮਾਰੋਹ ’ਚ ਐਮ.ਐਲ.ਏ ਰਾਕੇਸ਼ ਪਾਂਡੇ, ਸਾਬਕਾ ਐਮ.ਐਲ.ਏ ਤੇ ਮੰਤਰੀ ਤੇਜ ਪਕਾਸ਼ ਕੋਟਲੀ, ਮਲਕੀਤ ਸਿੰਘ ਬੀਰਮੀ, ਦਰਸ਼ਨ ਸਿੰਘ ਬਰਾੜ, ਈਸ਼ਰ ਸਿੰਘ ਮੇਹਰਬਾਨ ਤੇ ਗੁਰਦੀਪ ਸਿੰਘ ਭੈਣੀ ਤੋਂ ਇਲਾਵਾ ਸੀਨੀਅਰ ਕਾਂਗਰਸੀ ਨੇਤਾ ਗੁਰਮੇਲ ਸਿੰਘ ਪਹਿਲਵਾਨ, ਅਸ਼ੋਕ ਪਰਾਸਰ ਪੱਪੀ, ਵਿਰਕਮ ਸਿੰਘ ਬਾਜਵਾ, ਲੀਨਾ ਟਪਾਰੀਆ, ਡਿੰਪਲ ਰਾਣਾ ਦੀ ਵਿਸ਼ੇਸ ਤੌਰ ਤੇ ਹਾਜ਼ਰ ਸਨ। ਅੰਤ ਵਿਚ ਸੀਨੀਅਰ ਕੌਂਸਲਰ ਹੇਮਰਾਜ ਸਿੰਘ ਅਗਰਵਾਲ ਨੇ ਸਮਾਰੋਹ ਨੂੰ ਸਫ਼ਲ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਣ ਤੇ ਸਮੂਹ ਕਾਂਗਰਸੀ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਨੇਤਾ ਸ਼ਤੀਸ਼ ਸ਼ਰਮਾ ਸ਼ੋਅਮੈਨ, ਰਜਿੰਦਰ ਸਿੰਘ ਬਸੰਤ, ਕੁਲਵੰਤ ਸਿੰਘ ਸਿੱਧੂ, ਕੌਂਸਲਰ ਸੰਜੇ ਤਲਵਾੜ, ਰਾਕੇਸ਼ ਪਰਾਸ਼ਰ, ਪਰਮਿੰਦਰ ਮਹਿਤਾ, ਅਸ਼ਵਨੀ ਸ਼ਰਮਾ, ਵਰਿੰਦਰ ਸਹਿਗਲ, ਪਿੰਕੀ ਬਾਂਸਲ, ਮਨਜੀਤ ਕੌਰ, ਅਵਤਾਰ ਕੌਰ, ਕਾਂਗਰਸ ਦੇ ਬਲਾਕ ਪ੍ਰਧਾਨ ਕੰਵਰਦੀਪ ਸਿੰਘ ਪੱਪੀ, ਸਤਵਿੰਦਰ ਸਿੰਘ ਜਵੱਦੀ, ਬਲਜਿੰਦਰ ਸਿੰਘ ਬੰਟੀ, ਗੁਰਮੁੱਖ ਸਿੰਘ ਮਿੱਠੂ, ਪਲਵਿੰਦਰ ਸਿੰਘ ਤੱਗੜ, ਮਨੀ ਗਰੇਵਾਲ, ਰਾਕੇਸ਼ ਸ਼ਰਮਾ, ਸੰਜੇ ਸ਼ਰਮਾ, ਵਿਨੋਦ ਬੱਠਲਾ, ਬੀਬੀ ਗੁਰਦੀਪ ਕੌਰ, ਬੀ. ਕੇ ਰਾਮਪਾਲ, ਸਨੀ ਕੈਂਥ, ਨਵਨੀਸ਼ ਮਲਹੋਤਰਾ, ਰੋਹਿਤ ਪਾਹਵਾ, ਅਮਿੰਤ ਵਰਸ਼ਾ ਰਾਮਪਾਲ, ਸ਼ਾਮ ਸੁੰਦਰ ਮਲਹੋਤਰਾ, ਜਸਵੀਰ ਲਵਨ, ਇੰਦਰਜੀਤ ਕਪੂਰ ਟੋਨੀ, ਸਮੇਂ ਸਿੰਘ ਬਿਰਲਾ,  ਬਲਜਿੰਦਰ ਸਿੰਘ ਮਲਕਪੁਰ, ਬਲਵਿੰਦਰ ਝੱਜ,  ਜੀ.ਐਸ.ਮੰਡ, ਸੁਸੀਲ ਮਲਹੋਤਰਾ, ਅਸ਼ਵਨੀ ਗਰਗ, ਰਾਮ ਸਿੰਘ ਖੇਪੜ, ਅਨਿਲ ਮਲਹੋਤਰਾ, ਸ਼ੁਸੀਲ ਗੁਪਤਾ, ਬੀਨਾਂ ਸੋਬਤੀ, ਰੁਪਿੰਦਰ ਸ਼ੀਲਾ, ਮਨਵਿੰਦਰ ਪਾਲ ਸਿੰਘ, ਅਨਿਲ ਪਾਰਤੀ, ਵਿਕਰਮ ਪਹਿਲਵਾਨ ਆਦਿ ਹਾਜ਼ਰ ਸਨ।

ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ ਕੁੰਮਰਾ ਪੈਲੇਸ ਵਿਚ ਆਯੋਜਿਤ ਸਵਾਗਤੀ ਸਮਾਰੋਹ ਨੂੰ ਸੰਬੋਧਨ ਕਰਦੇ ਅਤੇ ਉਸ ਤੋਂ ਪਹਿਲਾ ਸਰਕਟ ਹਾਊਯ ਵਿਚ ਬਤੌਰ ਸਟੇਟ ਗੈਸਟ ਆਨਰ ਲੈਂਦੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ।
ਫੋਟੋ ਕੈਪਸ਼ਨ-ਕੇਂਦਰੀ ਸੂਚਨਾ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੂੰ ਸਨਮਾਨਤ ਕਰਦੇ ਕਾਂਗਰਸ ਨੇਤਾ ਅਤੇ ਵਰਕਰ।

 
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger