ਜਿਸ ਨਾਲ ਦੋਹਾਂ ਦੇਸ਼ਾਂ ਵਿੱਚ ਲੰਮੇਂ ਸਮੇਂ ਤੋਂ ਉਪਰਲੇ ਪੱਧਰ ਤੇ ਚਲੇ ਆ ਰਹੇ ਕੜਵਾਹਟ ਭਰੇ ਸੰਬੰਧਾਂ ਵਿੱਚ ਸੁਖਾਵਾਂ-ਪਨ ਆਉਣ ਵਿੱਚ ਮਦਦ ਮਿਲ ਸਕੇਗੀ।

Sunday, November 11, 20120 comments

ਨਵੀਂ ਦਿੱਲੀ : 12, ਨਵੰਬਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਦਿੱਲੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰ ਸ. ਹਰਮਨਜੀਤ ਸਿੰਘ ਨੇ ਪੰਜਾਬ ਦੇ ਉਪ-ਮੁਖ ਮੰਤ੍ਰੀ ਸ. ਸੁਖਬੀਰ ਸਿੰਘ ਬਾਦਲ ਦੇ ਪੰਜ-ਦਿਨਾਂ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਦੌਰੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਵਿਸ਼ਵਾਸ ਪ੍ਰਗਟ ਕੀਤਾ ਕਿ ਸ. ਸੁਖਬੀਰ ਸਿੰਘ ਬਾਦਲ ਵਲੋਂ ਦੋਹਾਂ ਪੰਜਾਬਾਂ ਵਿੱਚਲੀ ਸਾਂਝ ਨੂੰ ਮਜ਼ਬੂਤ ਕਰਨ ਲਈ ਕੀਤੀ ਗਈ ਇਸ ਪਹਿਲ ਦੇ ਜਲਦੀ ਹੀ ਸਾਰਥਕ ਅਤੇ ਉਤਸਾਹਪੂਰਣ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਸ. ਹਰਮਨਜੀਤ ਸਿੰਘ ਨੇ ਇਸ ਸਬੰਧ ਵਿੱਚ ਜਾਰੀ ਆਪਣੇ ਬਿਅਨ ਵਿੱਚ ਦਸਿਆ ਕਿ ਲਗਭਗ 65 ਸਾਲ ਪਹਿਲਾਂ ਦੇਸ਼ ਦੀ ਵੰਡ ਸਮੇਂ ਪੰਜਾਬ ਵਿਚਕਾਰ ਇੱਕ ਲਕੀਰ ਖਿਚ ਦਿਤੇ ਜਾਣ ਕਾਰਣ, ਭਾਵੇਂ ਪੰਜਾਬ ਦੋ, ਚੜ੍ਹਦੇ ਅਤੇ ਲਹਿੰਦੇ ਹਿਸਿਆਂ ਵਿੱਚ ਵੰਡਿਆ ਗਿਆ ਸੀ, ਪਰ ਦੋਹਾਂ ਪੰਜਾਬਾਂ ਦੇ ਵਾਸੀਆਂ ਵਿੱਚ ਇੱਕ-ਦੂਸਰੇ ਤੋਂ ਦੂਰ ਹੋ ਜਾਣ ਦੀ ਪੈਦਾ ਹੋਈ ਕਸਕ, ਉਨ੍ਹਾਂ ਨੂੰ ਸਦਾ ਹੀ ਕਟੋਚਦੀ ਅਤੇ ਇੱਕ-ਦੂਸਰੇ ਦੇ ਮੁੜ ਨੇੜੇ ਆਉਣ ਲਈ ਤੜਪਾਂਦੀ ਚਲੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਨੇ ਦੋਹਾਂ ਪੰਜਾਬਾਂ ਦੇ ਲੋਕਾਂ ਦੀਆਂ ਇਨ੍ਹਾਂ ਭਾਵਨਾਵਾਂ ਨੂੰ ਮਹਿਸੂਸ ਕੀਤਾ ਅਤੇ ਉਨ੍ਹਾਂ ਨੂੰ ਇਕ-ਦੂਜੇ ਦੇ ਮੁੜ ਨੇੜੇ ਲਿਆਉਣ ਦਾ ਰਾਹ ਪਧਰਾ ਕਰਨ ਦੀ ਪਹਿਲ ਕਰਨ ਦਾ ਸਾਹਸ ਕਰ ਵਿਖਾਇਆ।
ਸ. ਹਰਮਨਜੀਤ ਸਿੰਘ ਨੇ ਆਪਣੇ ਬਿਆਨ ਵਿੱਚ ਦਸਿਆ ਕਿ ਸ. ਸੁਖਬੀਰ ਸਿੰਘ ਬਾਦਲ ਨੇ ਆਪਣੀ ਇਸ ਫੇਰੀ ਦੌਰਾਨ ਦੋਹਾਂ ਪੰਜਾਬਾਂ ਦੇ ਵਾਸੀਆਂ ਵਿੱਚਲੀ ਸਾਂਝ ਨੂੰ ਤਾਜ਼ਾ ਕਰ ਉਸਨੂੰ ਵਧਾਉਣ ਅਤੇ ਉਨ੍ਹਾਂ ਨੂੰ ਮੂੜ ਇੱਕ-ਦੂਸਰੇ ਦੇ ਨੇੜੇ ਲਿਆਉਣ ਦੇ ਉਦੇਸ਼ ਨਾਲ ਦੋਹਾਂ ਪੰਜਾਬਾਂ ਵਿੱਚ ਆਪਸੀ ਵਪਾਰਕ ਸਹਿਯੋਗ, ਸਭਿਆਚਾਰਕ, ਖੇਡਾਂ ਅਤੇ ਸੈਰ-ਸਪਾਟੇ ਆਦਿ ਪ੍ਰੋਗਰਾਮਾਂ ਦੇ ਵਟਾਂਦਰੇ ਰਾਹੀਂ ਬਣਨ ਵਾਲੇ ਸਦਭਾਵਨਾ ਅਤੇ ਪਿਆਰ ਭਰੇ ਸੰਬੰਧਾਂ ਨੂੰ ਉਤਸਾਹਿਤ ਕਰਨ ਦਾ ਜੋ ਰਾਹ ਤਿਆਰ ਕਰ ਵਿਖਾਇਆ ਹੈ, ਉਸ ਰਾਹੀਂ ਦੋਹਾਂ ਪੰਜਾਬਾਂ ਦੇ ਨਾਲ ਹੀ ਦੋਹਾਂ ਦੇਸ਼ਾਂ ਵਿੱਚ ਵੀ ਆਪਸੀ ਵਿਸ਼ਵਾਸ ਦੇ ਨਵੇਂ ਸਬੰਧਾਂ ਦੀ ਅਰੰਭਤਾ ਦਾ ਆਧਾਰ ਤਿਆਰ ਹੋਣਾ ਸ਼ੁਰੂ ਹੋ ਸਕਦਾ ਹੈ। ਸ. ਹਰਮਨਜੀਤ ਸਿੰਘ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਦੋਹਾਂ ਦੇਸ਼ਾਂ ਦੀਆਂ ਕੇਂਦਰੀ ਸਰਕਾਰਾਂ ਦੇ ਮੁਖੀ ਸ. ਸੁਖਬੀਰ ਸਿੰਘ ਬਾਦਲ ਵਲੋਂ ਵਿਖਾਏ ਰਾਹ ਪ੍ਰਤੀ ਉਤਸਾਹ-ਪੂਰਣ ਹਾਂ-ਪੱਖੀ ਹੁੰਗਾਰਾ ਭਰਨਗੇ, ਜਿਸ ਨਾਲ ਦੋਹਾਂ ਦੇਸ਼ਾਂ ਵਿੱਚ ਲੰਮੇਂ ਸਮੇਂ ਤੋਂ ਉਪਰਲੇ ਪੱਧਰ ਤੇ ਚਲੇ ਆ ਰਹੇ ਕੜਵਾਹਟ ਭਰੇ ਸੰਬੰਧਾਂ ਵਿੱਚ ਸੁਖਾਵਾਂ-ਪਨ ਆਉਣ ਵਿੱਚ ਮਦਦ ਮਿਲ ਸਕੇਗੀ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger