ਸ਼ਾਹਕੋਟ, 21 ਨਵੰਬਰ (ਸਚਦੇਵਾ) ਵਿਦੇਸ਼ੀ ਨਿਵੇਸ਼, ਭ੍ਰਿਸ਼ਟਾਚਾਰ ਅਤੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਬੁੱਧਵਾਰ ਨੂੰ ਭਾਜਪਾ ਦੇ ਸਟੇਟ ਕਮੇਟੀ ਮੈਂਬਰ ਤਰਸੇਮ ਲਾਲ ਮਿੱਤਲ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਦੀ ਅਗਵਾਈ ‘ਚ ਐਸ.ਡੀ.ਐਮ ਦਫਤਰ ਸ਼ਾਹਕੋਟ ਦੇ ਬਾਹਰ ਕੇਂਦਰ ਸਰਕਾਰ ਦਾ ਪੁੱਤਲਾ ਫੂਕਿਆ ਅਤੇ ਐਸ.ਡੀ.ਐਮ ਸ਼ਾਹਕੋਟ ਟੀ.ਐਨ.ਪਾਸੀ ਦੇ ਰਾਹੀ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਇੱਕ ਮੰਗ ਪੱਤਰ ਸੌਪਿਆ । ਇਸ ਮੌਕੇ ਭਾਜਪਾ ਦੇ ਜਿਲ•ਾਂ ਪ੍ਰਧਾਨ ਜੀਵਨ ਸਚਦੇਵਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ । ਇਸ ਮੌਕੇ ਸੰਬੋਧਨ ਕਰਦਿਆ ਭਾਜਪਾ ਦੇ ਸਟੇਟ ਕਮੇਟੀ ਮੈਂਬਰ ਤਰਸੇਮ ਲਾਲ ਮਿੱਤਲ ਅਤੇ ਜਿਲ•ਾਂ ਪ੍ਰਧਾਨ ਜੀਵਨ ਸਚਦੇਵਾ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਵਿੱਚ ਵਿਦੇਸ਼ ਨਿਵੇਸ਼ ਕਰਨ ਵਾਸਤੇ ਵਿਦੇਸ਼ੀ ਕੰਪਨੀਆਂ ਨੂੰ ਸੱਦਾ ਦੇ ਰਹੀ ਹੈ, ਜਿਸ ਨਾਲ ਦੇਸ਼ ਵਿੱਚ ਕਿਸਾਨ, ਵਪਾਰੀ, ਮਜ਼ਦੂਰ ਹੋਰ ਬੇਰੁਜ਼ਗਾਰ ਹੋ ਜਾਣਗੇ ਅਤੇ ਦੇਸ਼ ਵਿੱਚ ਲੁੱਟ ਘਸੁੱਟ ਵੱਧ ਜਾਵੇਗੀ । ਉਨ•ਾਂ ਕਿਹਾ ਕਿ ਜਿਸ ਤਰ•ਾਂ ਦੇਸ਼ ਵਿੱਚ ਪਹਿਲਾ ਈਸਟ ਇੰਡੀਆ ਕੰਪਨੀ ਨਾ ਦੀ ਕੰਪਨੀ ਵਪਾਰ ਕਰਨ ਵਾਸਤੇ ਹਿੰਦੋਸਤਾਨ ਵਿੱਚ ਆਈ ਸੀ ਅਤੇ ਹਿੰਦੋਸਤਾਨ ਨੂੰ ਆਪਣਾ ਗੁਲਾਮ ਬਣਾ ਲਿਆ ਸੀ । ਉਸ ਸਮੇਂ ਸਾਡੇ ਹਿੰਦੋਸਤਾਨ ਨੇ ਗੁਲਾਮੀ ਦਾ ਦੁੱਖ ਭੋਗਿਆ ਸੀ । ਇਸੇ ਤਰ•ਾਂ ਇਹ ਕੰਪਨੀਆਂ ਵੀ ਦੇਸ਼ ਨੂੰ ਆਪਣੇ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕਰਨ ਲਈ ਜੋਰ ਲਗਾ ਰਹੀਆਂ ਹਨ, ਜਿਸ ਨੂੰ ਭਾਰਤੀ ਜਨਤਾ ਪਾਰਟੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ । ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਹਿੰਗਾਈ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ, ਜਿਸ ਨਾਲ ਭ੍ਰਿਸ਼ਟਾਚਾਰ ਵਿੱਚ ਵੀ ਵਾਧਾ ਹੋ ਰਿਹਾ ਹੈ । ਜਿਸ ਦੀ ਨਿਸ਼ਾਨੀ ਕੋਲ ਬਲਾਕ ਘੋਟਾਲਾ, 2ਜੀ ਸਪੈਕਟਰਮ ਘੋਟਾਲਾ, ਖੇਡਾਂ ਦਾ ਘੋਟਾਲਾ ਆਦਿ ਪ੍ਰਮੁੱਖ ਹਨ । ਉਨ•ਾਂ ਕਿਹਾ ਕਿ ਜੇਕਰ ਹਿੰਦੋਸਤਾਨ ਵਿੱਚ ਵਿਦੇਸ਼ੀ ਕੰਪਨੀਆਂ ਦੇ ਕਾਰੋਬਾਰਾਂ ਨੂੰ ਨਾ ਰੋਕਿਆ ਗਿਆ ਅਤੇ ਭ੍ਰਿਸ਼ਟਾਚਾਰ ‘ਤੇ ਮਹਿੰਗਾਈ ਨੂੰ ਨੱਥ ਨਾ ਪਾਈ ਗਈ ਤਾਂ ਪਾਰਟੀ ਵੱਲੋਂ ਸਖਤ ਵਿਰੋਧ ਕੀਤਾ ਜਾਵੇਗਾ । ਇਸ ਮੌਕੇ ਜਿਲ•ਾਂ ਜਨਰਲ ਸਕੱਤਰ ਸੁਦਰਸ਼ਨ ਸੋਬਤੀ, ਵਾਇਸ ਪ੍ਰਧਾਨ ਸ਼ਿਵ ਸੰਭੂ ਗੁਪਤਾ, ਤੀਰਥ ਰਾਮ ਪਾਸੀ, ਮੰਡਲ ਪ੍ਰਧਾਨ ਹਰਬੰਸ ਲਾਲ ਅਰੋੜਾ, ਵਾਇਸ ਪ੍ਰਧਾਨ ਰਕੇਸ਼ ਕੁਮਾਰ ਗੋਸਾਈ, ਜਨਰਲ ਸਕੱਤਰ ਅਨੀਲ ਗੋਇਲ, ਹਰਸ਼ ਮਿੱਤਲ, ਜਗਦੀਸ਼ ਵਡੈਹਰਾ (ਦੋਵੇਂ ਐਮ.ਸੀ), ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐਮ.ਸੀ, ਮੰਡਲ ਪ੍ਰਧਾਨ ਲੋਹੀਆ ਸ਼ਮੀ ਖੇੜਾ, ਯੂਵਾਂ ਮੋਰਚੇ ਦੇ ਜਿਲ•ਾਂ ਪ੍ਰਧਾਨ ਹਰਮੇਸ਼ ਸਿੰਘ ਸੋਢੀ, ਵਾਇਸ ਪ੍ਰਧਾਨ ਰਜੇਸ਼ ਕੁਮਾਰ ਬੌਬੀ, ਜਨਰਲ ਸੈਕਟਰੀ ਰਾਹੁਲ ਪੰਡਿਤ, ਸੁਖਪ੍ਰੀਤ ਸਿੰਘ, ਸੈਕਟਰੀ ਵਿਸ਼ਾਲ ਗੋਇਲ, ਭਾਰਤ ਭੂਸ਼ਨ, ਅਮਿਤ ਕੁਮਾਰ, ਮੀਡੀਆ ਸੈਕਟਰੀ ਮਲਕੀਤ ਗੁਪਤਾ, ਸੁਰਜੀਤ ਸਿੰਘ ਸੰਢਾਵਾਲ, ਪ੍ਰਦੀਪ ਸ਼ਰਮਾਂ, ਹਨੀ, ਕਾਰਤਿਕ ਗੋਇਲ, ਮੰਡਲ ਪ੍ਰਧਾਨ ਸੰਜਮ ਮੈਸਨ, ਕੈਸ਼ੀਅਰ ਰੋਬਿੰਨ ਅਰੋੜਾ, ਨਰਾਇਣ ਦਾਸ ਡਾਬਰ ਆਦਿ ਤੋਂ ਇਲਾਵਾ ਵੱਡੀ ‘ਚ ਵੱਖ-ਵੱਖ ਜਿਲਿ•ਆਂ ਦੇ ਆਗੂ ਅਤੇ ਵਰਕਰ ਸ਼ਾਮਲ ਸਨ ।


Post a Comment