ਅਨੰਦਪੁਰ ਸਾਹਿਬ,1 ਨਵੰਬਰ (ਸੁਰਿੰਦਰ ਸਿੰਘ ਸੋਨੀ)ਭਾਂਵੇ ਸਰਕਾਰ ਵਲੋ ਗਰੀਬ ਲੋਕਾਂ ਦੀ ਸਹੁੂਲਤ ਲਈ ਰਾਸ਼ਨ ਕਾਰਡ ਬਣਾ ਕੇ ਉਨਾਂ ਨੂੰ ਸਸਤੇ ਰੇਟਾਂ ਤੇ ਘਰੇਲੂ ਜਰੂਰੀ ਵਸਤਾਂ ਦੇਣ ਦੇ ਫੈਸਲੇ ਕੀਤੇ ਹੋਏ ਹਨ ਪਰ ਫੂਡ ਸਪਲਾਈ ਦੇ ਮਹਿਕਮੇ ਦੀ ਕਥਿਤ ਮਿਲੀਭੁਗਤ ਕਰਕੇ ਸਰਕਾਰ ਵਲੋ ਦਿਤੀ ਗਈ ਇਹ ਸਹੂਲਤ ਗਰੀਬ ਲੋਕਾਂ ਲਈ ਮਜਬੂਰੀ,ਲਚਾਰੀ ਤੇ ਮਿੰਨਤ ਤਰਲੇ ਕਰਨ ਦਾ ਸਬੱਬ ਬਣ ਗਈ ਹੈ। ਅਨੰਦਪੁਰ ਸਾਹਿਬ ਵਿਚ ਰਹਿੰਦੇ ਰਾਸ਼ਨ ਕਾਰਡ ਧਾਰਕਾਂ ਨੇ ਭਰੇ ਮਨ ਨਾਲ ਦੱਸਿਆ ਕਿ ਸਾਡੇ ਕੋਲ ਗੈਸ ਸਿਲੰਡਰ ਕੁਨੈਕਸ਼ਨ ਲੈਣ ਲਈ ਪੈਸੇ ਨਹੀ ਹਨ ਤੇ ਅਸੀ ਸਟੋਵ ਬਾਲ ਕੇ ਘਰ ਦਾ ਗੁਜਾਰਾ ਕਰਦੇ ਹਾਂ ਪਰ ਹੁਣ ਪਿਛਲੇ ਕਾਫੀ ਸਮੇ ਤੋ ਸਾਨੂੰ ਮਜਬੂਰੀ ਵਸ ਪੁਰਾਣੇ ਚੁਲਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਨਾਂ ਰਾਸ਼ਨ ਕਾਰਡ ਦਿਖਾਉਂਦਿਆਂ ਦੱਸਿਆ ਕਿ ਪਿਛਲੇ ਤਕਰੀਬਨ 4,5 ਮਹੀਨਿਆਂ ਤੋ ਸਾਨੂੰ ਇਨਾਂ ਡੀਪੁੂਆਂ ਤੋ ਕੁੱਝ ਵੀ ਨਹੀ ਮਿਲ ਰਿਹਾ ਤੇ ਇਹ ਸਹੂਲਤ ਸਾਡੇ ਲਈ ਸਿਰਦਰਦੀ ਦਾ ਕਾਰਨ ਬਣਦੀ ਜਾ ਰਹੀ ਹੈ। ਉਨਾਂ ਦੱਸਿਆ ਕਿ ਅਸੀ ਆਪਣੇ ਕੰਮ ਕਾਰ ਛਡ ਕੇ ਸਰਕਾਰੀ ਡੀਪੁੂਆਂ ਦੇ ਚੱਕਰ ਮਾਰਦੇ ਥੱਕ ਜਾਂਦੇ ਹਾਂ ਪਰ ਉਥੋ ਘੜਿਆ ਘੜਾਇਆ ਜੁਆਬ ਮਿਲਦਾ ਹੈ ਕਿ ਅਜੇ ਤੇਲ ਨਹੀ ਆਇਆ ਕੁੱਝ ਦਿਨਾਂ ਬਾਅਦ ਪਤਾ ਕਰਿਉ। ਲੋਕਾਂ ਨੇ ਇਹ ਵੀ ਦੱਸਿਆ ਕਿ ਸਾਨੂੰ ਕਾਰਡਾਂ ਤੇ ਵੀ ਤੇਲ ਨਹੀ ਮਿਲਦਾ ਜਦੋ ਕਿ ਇਨਾਂ ਡੀਪੂਆਂ ਤੋ ਹੀ ਬਲੈਕ ਵਿਚ ਤੇਲ ਦੇ ਭੰਡਾਰ ਖਰੀਦੇ ਜਾ ਸਕਦੇ ਹਨ। ਉਨਾਂ ਕਥਿਤ ਦੋਸ਼ ਲਾਉਦਿਆਂ ਕਿਹਾ ਕਿ ਮਿੱਟੀ ਦੇ ਤੇਲ ਦਾ ਸਰਕਾਰੀ ਰੇਟ 15 ਰੁਪਏ ਲੀਟਰ ਦੇ ਕਰੀਬ ਹੈ ਪਰ ਇਨਾਂ ਸਰਕਾਰੀ ਡੀਪੁੂਆਂ ਤੇ ਹੀ ਇਹ ਤੇਲ 40 ਰੁਪਏ ਲੀਟਰ ਕਾਲਾ ਬਜਾਰੀ ਦੇ ਰੂਪ ਵਿਚ ਵੇਚਿਆ ਜਾ ਰਿਹਾ ਹੈ। ਉਨਾਂ ਕਿਹਾ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਾਨੂੰ ਰਾਸ਼ਨ ਕਾਰਡ ਤੇ ਵੀ ਤੇਲ ਨਹੀ ਮਿਲਦਾ ਜਦੋ ਕਿ ਬਗੇੈਰ ਕਾਰਡ ਤੋ ਕੋਈ ਵੀ ਬਲੈਕ ਵਿਚ ਜਿੰਨਾਂ ਮਰਜੀ ਤੇਲ ਲੈਣਾ ਚਾਹੇ ਉਸਨੂੰ ਮਿਲ ਜਾਦਾਂ ਹੈ। ਜਦੋ ਇਸ ਬਾਰੇ ਫੂਡ ਸਪਲਾਈ ਦੇ ਇੰਸਪੈਕਟਰ ਗਗਨਦੀਪ ਸਿੰਘ ਨਾਲ ਗੱਲ ਕਰਨ ਲਈ ਉਨਾਂ ਦੇ ਮੋਬਾਇਲ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਰਿੰਗ ਜਾਣ ਦੇ ਬਾਵਜੂਦ ਉਨਾਂ ਫੋਨ ਨਹੀ ਚੁਕਿਆ ਜਦੋ ਕਿ ਇਸੇ ਵਿਭਾਗ ਦੇ ੳ ਐਸ ੳ ਰਣਧੀਰ ਸਿੰਘ ਨਾਲ ਗੱਲ ਕਰਨ ਤੇ ਉਨਾਂ ਕਿਹਾ ਕਿ ਜੇਕਰ ਇਸ ਬਾਰੇ ਕੋਈ ਸ਼ਿਕਾਇਤ ਆਈ ਤਾਂ ਅਸੀ ਸਖਤ ਕਾਰਵਾਈ ਕਰਾਂਗੇ।
Post a Comment