ਸ੍ਰੀ ਮੁਕਤਸਰ ਸਾਹਿਬ, 7 ਨਵੰਬਰ /ਡਾ. ਚਰਨਜੀਤ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਅੱਜ ਕੌਮੀ ਕੈਂਸਰ ਜਾਗਰੂਕਤਾ ਦਿਵਸ ਦੇ ਸਬੰਧ ਵਿੱਚ ਸੇਂਟ ਸਹਾਰਾ ਇੰਸਟਿਚਊਟ ਆਫ ਨਰਸਿੰਗ ਸ੍ਰੀ ਮੁਕਤਸਰ ਸਾਹਿਬ ਵਿਖੇ ਜਿਲ੍ਹਾ ਪੱਧਰੀ ਸਮਾਗਮ ਕੀਤਾ ਗਿਆ । ਇਸ ਸਮੇਂ ਡਾ. ਸੁਖਪਾਲ ਸਿੰਘ, ਡਾ. ਵਿਕਰਮ ਅਸੀਜਾ, ਡਾ. ਨਰੇਸ਼ ਪਰੂਥੀ, ਸ੍ਰੀ ਰਛਪਾਲ ਸਿੰਘ, ਗੁਰਤੇਜ ਸਿੰਘ, ਸੁਖਮੰਦਰ ਸਿੰਘ ਮਾਸ ਮੀਡੀਆ ਅਫਸਰ ਨੇ ਕੈਂਸਰ ਦੀ ਬਿਮਾਰੀ ਦੇ ਲੱਛਣਾ, ਇਸ ਤੋਂ ਬਚਾਅ ਦੇ ਸਾਧਨ ਅਤੇ ਜਲਦੀ ਪਹਿਚਾਣ ਕਰਨ ਲਈ ਨਿਯਮਤ ਚੈਕ ਅਪ, ਸਵੈ ਜਾਂਚ ਆਦਿ ਬਾਰੇ ਜਾਣਕਾਰੀ ਦਿੱਤੀ । ਡਾ. ਚਰਨਜੀਤ ਸਿੰਘ ਨੇ ਬੋਲਦਿਆਂ ਦੱਸਿਆ ਕਿ ਕੈਂਸਰ ਦੀ ਬਿਮਾਰੀ ਦੇ ਕੇਸ ਮਾਲਵਾ ਬੈਲਟ ਵਿੱਚ ਜਿਆਦਾ ਦੇਖਣ ਨੂੰ ਮਿਲ ਰਹੇ ਹਨ । ਇਸ ਸਬੰਧ ਵਿੱਚ ਲੱਛਣਾਂ ਤੇ ਆਧਾਰਿਤ ਜਲਦੀ ਪਹਿਚਾਣ ਕਰਨ ਸਬੰਧੀ ਦਸੰਬਰ 2012 ਦੌਰਾਨ ਘਰ-ਘਰ ਜਾ ਕੇ ਕੈਂਸਰ ਸਬੰਧੀ ਸਰਵੇ ਕਰਨ ਦੇ ਨਾਲ ਨਾਲ ਜਾਗਰੂਕਤਾ ਪੈਦਾ ਕੀਤੀ ਜਾਵੇਗੀ । ਇਸ ਮੁਹਿੰਮ ਦੌਰਾਨ ਪੇਂਡੂ ਖੇਤਰ ਵਿੱਚ ਮਲਟੀ ਪਰਪਜ ਵਰਕਰ ਅਤੇ ਆਸ਼ਾ ਵਰਕਰਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਸਬੰਧਤ ਐਸ.ਐਮ.ਓ. ਦੀ ਸੁਪਰਵੀਜਨ ਅਧੀਨ ਸ਼ਹਿਰ ਦੇ ਨਰਸਿੰਗ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਵੱਲੋਂ 12 ਲੱਛਣਾਂ ਤੇ ਆਧਾਰਿਤ ਸਰਵੇ ਕੀਤਾ ਜਾਵੇਗਾ । ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਖਾਣ ਪੀਣ ਦੀਆਂ ਵਸਤਾਂ ਸਾਫ ਸੁੱਥਰੀਆ ਹਾਲਾਤਾਂ ਵਿੱਚ ਤਿਆਰ ਕਰਨੀਆ ਤੇ ਪੈਸਟੀਸਾਇਡਜ ਦੀ ਸਪਰੇ ਘੱਟ ਤੋਂ ਘੱਟ ਕਰਨੀ ਚਾਹਿਦੀ ਹੈ, ਉਨ੍ਹਾਂ ਕਿਹਾ ਕਿ ਨਿਯਮਤ ਸੈਰ, ਸੰਤੁਲਿਤ ਭੋਜਨ ਅਤੇ ਸਮੇਂ-ਸਮੇਂ ਸਿਰ ਡਾਕਟਰੀ ਜਾਂਚ ਕਰਵਾਉਣ ਨਾਲ ਕੈਂਸਰ ਦੇ ਬੁਰੇ ਪ੍ਰਭਾਵਾ ਤੋਂ ਬੱਚਿਆ ਜਾ ਸਕਦਾ ਹੈ । ਇਸ ਸਮੇਂ ਡਾ. ਵਿਕਰਮ ਅਸੀਜਾ ਨੇ ਦੱਸਿਆ ਕਿ ਛਾਤੀ ਵਿੱਚ ਗੰਢਾਂ, ਬੱਚੇਦਾਨੀ ਦੇ ਰੋਗਾਂ, ਮੂੰਹ ਵਿੱਚ ਠੀਕ ਨਾ ਹੋਣ ਵਾਲੇ ਜਖਮ, ਪੇਟ ਵਿੱਚ ਗੋਲੇ ਨਾਲ ਭੁੱਖ ਤੇ ਵਜਨ ਘੱਟ ਜਾਣਾ, ਆਤੜੀ ਤੇ ਗੁਦਾ ਰੋਗਾਂ ਦਾ ਜਲਦੀ ਠੀਕ ਨਾ ਹੋਣਾ, ਕੁਦਰਤੀ ਛੇਦ ਵਿਚੋਂ ਬਿਨਾ ਵਜਾਹ ਖੂਨ ਵੱਗਣਾ, ਪਿਸ਼ਾਬ ਦੌਰਾਨ ਖੂਨ ਅਤੇ ਦਰਦ, ਮੌਕੇ ਜਾਂ ਤਿੱਲ ਦਾ ਆਕਾਰ ਅਤੇ ਰੰਗ ਬਦਲਣਾ, ਪਤਾਲੂ ਵਿੱਚ ਸਖਤ ਗਲੋਟੀ, ਬਿਨਾ ਕਾਰਨ ਲਗਾਤਾਰ ਸਿਰ ਦਰਦ ਅਤੇ ਦੌਰੇ, ਸ਼ਰੀਰ ਵਿੱਚ ਕਿਤੇ ਵੀ ਗੰਢ ਜਾ ਗੋਲਾ ਜਾਂ ਠੀਕ ਨਾ ਹੋਣ ਵਾਲਾ ਜਖਮ ਆਦਿ ਲੱਛਣਾ ਤੇ ਆਧਾਰਿਤ ਜਲਦੀ ਪਹਿਚਾਣ ਕਰਨ ਵਾਲਾ ਸਰਵੇ ਕੀਤਾ ਜਾਵੇਗਾ। ਉਪਰੋਕਤ ਕਿਸੇ ਵੀ ਲੱਛਣ ਤੋਂ ਪ੍ਰਭਾਵਿਤ ਸੰਭਾਵਿਤ ਨੂੰ ਹਸਪਤਾਲ ਵਿਖੇ ਰੈਫਰ ਕੀਤਾ ਜਾਵੇਗਾ ਅਤੇ ਡਾਕਟਰ ਵੱਲੋਂ ਮੁਕੰਮਲ ਜਾਂਚ ਉਪਰੰਤ ਨੇੜੇ ਦੇ ਕੈਂਸਰ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਜਾਵੇਗਾ । ਇਸ ਸਮੇਂ ਸਿਹਤ ਸਟਾਫ, ਐਨ.ਜੀ.ਓਜ. ਅਤੇ ਨਰਸਿੰਗ ਵਿਦਿਆਰਥਣਾ ਹਾਜਿਰ ਸਨ।
ਕੌਮੀ ਕੈਂਸਰ ਜਾਗਰੂਕਤਾ ਦਿਵਸ ਮੌਕੇ ਆਯੋਜਿਤ ਸੈਮੀਨਾਰ ਦੇ ਵੱਖ ਵੱਖ ਦ੍ਰਿਸ਼।



Post a Comment