ਸਰਦੂਲਗੜ੍ਹ 7 ਨਵੰਬਰ (ਸੁਰਜੀਤ ਸਿੰਘ ਮੋਗਾ) ਪੰਜਾਬ ਸਰਕਾਰ ਲੋਕਾ ਨੂੰ ਦਿੱਤੀਆ ਜਾਣ ਵਾਲੀਆ ਸਬ ਸਿਟੀਆ ਤਕਰੀਬਨ ਖਤਮ ਕਰਨ ਤੇ ਤੁਲੀ ਹੋਈ ਹੈ, ਖਜਾਨਾ ਖਾਲੀ ਕਰਕੇ ਨਹੀ, ਚੁਣੇ ਗਏ ਨੁਮਾਇਦਿਆ ਨੂੰ ਸਹੂਲਤਾ ਪ੍ਰਦਾਨ ਕਰ ਸਕਣ। ਜਿਵੇ-ਜਿਵੇ ਸਬ ਸਿਟੀਆ ਬੰਦ ਕਰਨ ਦਾ ਰਜਾਨ ਵੱਧਿਆ ਹੈ, ਉਸ ਦੇ ਨਾਲ-ਨਾਲ ਲੋਕਾ ਤੇ ਮਹਿਗਾਈ ਦਾ ਭਾਰ ਦਿਨੋ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਕਾਗਰਸ ਪਾਰਟੀ ਦੇ ਹੋਣਹਾਰ ਆਗੂ ਗੁਰਪ੍ਰਤਾਪ ਸਿੰਘ ਜਿੰਮੀ ਮਾਖਾ ਨੇ ਸਪੋਕਸਮੈਨ ਨਾਲ ਇੱਕ ਵਿਸੇਸ ਮਿਲਣੀ ਦੌਰਾਨ ਕੀਤੇ। ਉਨ੍ਹਾ ਕਿਹਾ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਅਤੇ ਉਨ੍ਹਾ ਦੇ ਨੁਮਾਇਦੇ ਲੋਕਾ ਦੇ ਵਿਕਾਸ ਕੰਮਾ ਦੇ ਨਾਮ ਹੇਠ ਫੋਕੇ ਨੀਹ ਪੱਥਰ ਰੱਖ ਕੇ ਅਤੇ ਰੋੜਾ ਤੇ ਸਰਕਾਰੀ, ਪ੍ਰਾਇਵੇਟ ਗੱਡੀਆ ਆਦਿ ਭੱਜਾ-ਭੱਜਾ ਕੇ ਫਜੂਲ ਖਰਚਾ ਕਿਉ ਕਰ ਰਹੇ ਹਨ। ਪੰਜਾਬ ਸਰਕਾਰ ਕਰੋੜਾ ਰੁਪਏ ਦੀਆ ਮਹਿੰਗੀਆ ਗੱਡੀਆ ਆਪਣੇ ਵਿਧਾਇਕਾ ਨੂੰ ਸੋਪਣ ਜਾ ਰਹੀ ਹੈ, ਇਹ ਇੱਕ ਫਜੂਲ ਖਰਚਾ ਹੈ। ਹੁਣ ਵੀ ਇਨ੍ਹਾ ਵਿਧਾਇਕਾ ਕੋਲ ਬਹੁਤ ਮਹਿੰਗੀਆ –ਮਹਿੰਗੀਆ ਗੱਡੀਆ ਹਨ, ਜਿਨ੍ਹਾਂ ਤੇ ਇਹ ਲੋਕ ਆਉਦੇ ਜਾਦੇ ਹਨ। ਉਨ੍ਹਾ ਕਿਹਾ ਜੇ ਪੰਜਾਬ ਸਰਕਾਰ ਲੋਕਾ ਤੇ ਲਾਇਆ ਗਿਆ ਟੈਕਸ ਅਤੇ ਬਿਟ ਹੀ ਹਟਾ ਲਏ ਤਾ ਉਸ ਨਾਲ ਹੀ ਬਹੁਤ ਮਹਿੰਗਾਈ ਤੋ ਰਾਹਤ ਮਿਲ ਸਕਦੀ ਹੈ। ਭਾਵੇ ਕਿਸਾਨ ਵੀਰ ਮਹਿੰਗਾਈ ਤੋ ਰਾਹਤ ਪਾਉਣ ਲਈ ਕਣਕ, ਨਰਮਾ, ਕਪਾਹ, ਝੋਨਾ, ਸਰੋ, ਛੋਲੇ, ਮਕਾਈ, ਦਾਲਾ ਆਦਿ ਵਿੱਚ ਸਮੇ-ਸਮੇ ਵਾਧਾ ਕਰਨ ਦੀ ਮੰਗ ਕਰਦੇ ਰਹਿੰਦੇ ਹਨ। ਪਰ ਗਰੀਬੀ ਮਜਦੂਰੀ ਨੂੰ ਰਾਹਤ ਸਿਰਫ ਸਰਕਾਰ ਹੀ ਦੇ ਸਕਦੀ ਹੈ। ਉਨ੍ਹਾ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਮਹਿੰਗੀਆ ਗੱਡੀਆ ਅਤੇ ਹੋਰ ਫਜੂਲ ਖਰਚਾ ਕਰਨ ਦੀ ਥਾ ਲੋਕਾ ਦੇ ਹਿੱਤ ਪ੍ਰਤੀ ਮਹਿੰਗਾਈ ‘ਚ ਠਾਲ ਪਾਉਣ ਦੇ ਉਪਰਾਲੇ ਕਰੇ। ਜਿਸ ਵਿਚ ਨਿਤ ਵਰਤੋ ਵਾਲੀਆ ਵਸਤਾ ਦੀਆ ਕੀਮਤਾ ਘੱਟ ਹੋ ਸਕਣ। ਇਸ ਮੌਕੇ ਬਲਕਰਨ ਸਿੰਘ ਝੰਡੂਕੇ, ਸਾਬਕਾ ਸਰਪੰਚ ਅਮਰੀਕ ਸਿੰਘ ਫੱਤਾ, ਈਸਰ ਸਿੰਘ, ਬਿੰਦਰ ਸਿੰਘ, ਨਿਰਭੈ ਸਿੰਘ, ਕੁਲਵੰਤ ਸਿੰਘ ਜਟਾਣਾ, ਬੂਟਾ ਸਿੰਘ ਗਾਦੜ੍ਹ, ਮੱਖਣ ਸਿੰਘ ਜਟਾਣਾ, ਜਗਦੇਵ ਸਿੰਘ ਸਿੱਧੂ ਟਿੱਬੀ, ਭੂਰਾ ਸਿੰਘ ਟਿੱਬੀ, ਯੂਥ ਕਾਗਰਸ ਦੇ ਪ੍ਰਧਾਨ ਅਮਨਦੀਪ ਸਿੰਘ ਬੱਬੂ, ਰਣਜੀਤ ਸਿੰਘ ਰੋੜਾ ਅਤੇ ਸਿੰਕਦਰ ਸਿੰਘ ਸਰਦੂਲਗੜ੍ਹ ਆਦਿ ਹਾਜਿਰ ਸਨ।

Post a Comment