ਸੰਗਰੂਰ, 24 ਨਵੰਬਰ (ਸੂਰਜ ਭਾਨ ਗੋਇਲ)-ਸਿੱਖ ਸਟੂਡੈਂਟਸ ਫੈਡਰੇਸ਼ਨ (ਗਰੇਵਾਲ) ਦੇ ਜਨਰਲ ਸਕੱਤਰ ਅਤੇ ਸ. ਪਰਮਿੰਦਰ ਸਿੰਘ ਢੀਂਡਸਾ ਦੇ ਨਜ਼ਦੀਕੀ ਸ. ਯਾਦਵਿੰਦਰ ਸਿੰਘ ਫੱਲੇਵਾਲ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ•ਾ ਪ੍ਰਧਾਨ ਜਥੇਦਾਰ ਰਘਬੀਰ ਸਿੰਘ ਜਖੇਪਲ ਵੱਲੋਂ ਪਾਰਟੀ ਦਾ ਜ਼ਿਲ•ਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਸੰਬੰਧੀ ਪੱਤਰ ਬੀਤੇ ਦਿਨੀਂ ਪੰਜਾਬ ਸਰਕਾਰ ਦੇ ਵਿੱਤ ਅਤੇ ਯੋਜਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਖੁਦ ਸ. ਯਾਦਵਿੰਦਰ ਸਿੰਘ ਫੱਲੇਵਾਲ ਨੂੰ ਸੌਂਪਿਆ। ਇਸ ਮੌਕੇ ਇਕੱਤਰ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ. ਢੀਂਡਸਾ ਨੇ ਯਾਦਵਿੰਦਰ ਸਿੰਘ ਅਤੇ ਉਨ•ਾਂ ਦੇ ਪਰਿਵਾਰ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਉਹ ਭਵਿੱਖ ਵਿੱਚ ਵੀ ਪਾਰਟੀ ਦੀ ਚੜ•ਦੀ ਕਲਾ ਲਈ ਸਿਰਤੋੜ ਯਤਨ ਕਰਦੇ ਰਹਿਣਗੇ। ਯਾਦਵਿੰਦਰ ਸਿੰਘ ਫੱਲੇਵਾਲ ਨੇ ਆਪਣੀ ਨਿਯੁਕਤੀ ’ਤੇ ਜਥੇਦਾਰ ਜਖੇਪਲ ਦਾ ਧੰਨਵਾਦ ਕਰਦਿਆਂ ਸ. ਪਰਮਿੰਦਰ ਸਿੰਘ ਢੀਂਡਸਾ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੀ ਨਵੀਂ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਉਨ•ਾਂ ’ਤੇ ਅਥਾਹ ਵਿਸ਼ਵਾਸ਼ ਪ੍ਰਗਟ ਕਰਨ ’ਤੇ ਢੀਂਡਸਾ ਪਰਿਵਾਰ ਦੇ ਸਦਾ ਰਿਣੀ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਵੀਰ ਸਿੰਘ ਚੈਰੀ, ਭੁਪਿੰਦਰ ਸਿੰਘ ਭਲਵਾਨ ਤੇ ਜੈਪਾਲ ਸਿੰਘ ਮੰਡੀਆਂ (ਦੋਵੇਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ), ਚੇਅਰਮੈਨ ਐਡਵੋਕੇਟ ਹਰਦੀਪ ਸਿੰਘ ਖੱਟੜਾ, ਜ਼ਿਲ•ਾ ਪ੍ਰਧਾਨ (ਸ਼ਹਿਰੀ) ਹਰਪ੍ਰੀਤ ਸਿੰਘ ਢੀਂਡਸਾ, ਜ਼ਿਲ•ਾ ਪ੍ਰਧਾਨ (ਦਿਹਾਤੀ) ਸ. ਸਤਿਗੁਰ ਸਿੰਘ ਨਮੋਲ, ਸਰਪੰਚ ਰਣਜੀਤ ਸਿੰਘ ਫੱਲੇਵਾਲ, ਵਰਿੰਦਰਪਾਲ ਸਿੰਘ ਟੀਟੂ ਪੀ.ਏ., ਸੁਖਸਾਗਰ ਸਿੰਘ ਸੋਢੀਂ, ਜਗਦੀਸ਼ ਸਿੰਘ ਖਾਲਸਾ ਅਤੇ ਹੋਰ ਹਾਜ਼ਰ ਸਨ।
ਸ. ਯਾਦਵਿੰਦਰ ਸਿੰਘ ਫੱਲੇਵਾਲ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ।


Post a Comment