ਲੁਧਿਆਣਾ, (ਸਤਪਾਲ ਸੋਨ9 ) ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਸਿੱਖਿਆ, ਸਿਹਤ, ਆਵਾਜਾਈ ਅਤੇ ਜੀਵਨ ਨਿਰਬਾਹ ਲਈ ਲੋੜੀਦੀਆਂ ਹੋਰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ। ਇਹ ਪ੍ਰਗਟਾਵਾ ਸ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ ਨੇ ਪਿੰਡ ਕਟਾਣਾ ਸਾਹਿਬ ਵਿਖੇ ਪਿੰਡ ਦੀ ਫ਼ਿਰਨੀ ਪੱਕੀ ਕਰਨ ਅਤੇ ਫ਼ਿਰਨੀ ਤੋਂ ਸ਼ਮਸ਼ਾਨ-ਘਾਟ ਤੱਕ ਬਣਾਈਆਂ ਸੜਕਾਂ ਦਾ ਉਦਘਾਟਨ ਕਰਨ ਉਪਰੰਤ ਕੀਤਾ। ਸ. ਅਟਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ, ਹੁਣ ਸਮਾਂ ਆ ਗਿਆ ਹੈ ਕਿ ਅਸੀਂ ਪਿੰਡ ਪੱਧਰ ’ਤੇ ਧੜੇਬੰਦੀ ਤੋਂ ਉ¤ਪਰ ਉ¤ਠ ਕੇ ਆਪਣੇ ਨਗਰਾਂ ਦਾ ਵਿਕਾਸ ਕਰਵਾਉਣ ਵਿੱਚ ਸਰਕਾਰ ਨੂੰ ਸਹਿਯੋਗ ਦੇਈਏ। ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਵੱਲੋਂ ਪਿਛਲੇ ਪੰਜ ਵਰਿ•ਆਂ ਦੌਰਾਨ ਜੋ ਵਿਕਾਸ ਕੰਮ ਪੰਜਾਬ ਵਿੱਚ ਹੋਏ ਹਨ, ਉਹਨਾਂ ਕਰਕੇ ਹੀ ਲੋਕਾਂ ਨੇ ਅਕਾਲੀ-ਭਾਜਪਾ ਗਠਜੋੜ ਨੂੰ ਮੁੜ ਸੱਤਾ ਵਿੱਚ ਲਿਆਂਦਾ ਹੈ। ਸ੍ਰ. ਅਟਵਾਲ ਨੇ ਕਿਹਾ ਕਿ ਪਿੰਡਾਂ ਵਿੱਚ ਪ੍ਰਾਇਮਰੀ ਪੱਧਰ ਦੀ ਪੜ•ਾਈ ਦੇ ਮਿਆਰ ਨੂੰ ਉ¤ਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋ ਵਿਆਪਕ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਜਿੱਥੇ ਸਿੱਖਿਆ ਦੇ ਮਿਆਰ ਨੂੰ ਉ¤ਚਾ ਚੁੱਕਣ ਲਈ ਆਦਰਸ਼ ਸਕੂਲ ਖੋਲ•ਣ ਦੇ ਨਾਲ-ਨਾਲ ਸਕੂਲੀ ਬੱਚਿਆਂ ਨੂੰ ਮੁਫ਼ਤ ਸਾਈਕਲ ਅਤੇ ਮੁਫ਼ਤ ਵਿਦਿਆ ਦੇਣ ਦੇ ਉਪਰਾਲੇ ਕੀਤੇ ਗਏ ਹਨ, ਉ¤ਥੇ ਪਿੰਡ ਪੱਧਰ ’ਤੇ ਸਮਾਜਿਕ ਜੱਥੇਬੰਦੀਆਂ ਨੂੰ ਵੀ ਇਸ ਵਿੱਚ ਆਪਣਾ ਪੂਰਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ. ਭੁਪਿੰਦਰ ਸਿੰਘ ਚੀਮਾਂ ਕੌਮੀ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ. ਬਹਾਦਰ ਸਿੰਘ ਸਰਪੰਚ ਕਟਾਣਾ ਸਾਹਿਬ, ਸ੍ਰੀ ਅੱਛਰਾ ਸਿੰਘ ਰਾਮਪੁਰ, ਸ੍ਰੀ ਜਗਜੀਤ ਸਿੰਘ ਸਰਪੰਚ ਚਣਕੋਈਆ, ਸ੍ਰੀ ਗੁਰਦੀਪ ਸਿੰਘ ਅੜੈਚਾ, ਇੰਜ: ਜੇ.ਐਸ.ਤੁੰਗ ਕਾਰਜਕਾਰੀ ਇੰਜਨੀਅਰ, ਇੰਜ: ਸ੍ਰੀ ਦਲਜੀਤ ਸਿੰਘ ਸਿੱਧੂ ਐਸ.ਡੀ.ੳ, ਸ੍ਰੀ ਤਿਰਲੋਚਨ ਸਿੰਘ ਮਾਂਗਟ, ਸ੍ਰੀ ਸੁਖਜੀਤ ਸਿੰਘ ਸੁੱਖਾ ਜਿਲਾ ਸਕੱਤਰ, ਸ੍ਰੀ ਬਲਵੰਤ ਸਿੰਘ ਬਾਵਾ, ਸ੍ਰੀਮਤੀ ਕੁਲਦੀਪ ਕੌਰ, ਸ੍ਰੀ ਗੁਰਦੀਪ ਸਿੰਘ ਕਟਾਣਾ, ਮਨਜੀਤ ਸਿੰਘ ਮਲੀਪੁਰ, ਸ੍ਰੀ ਮਲਕੀਤ ਸਿੰਘ ਸ਼ਾਹਪੁਰ, ਸ੍ਰੀ ਕੁਲਦੀਪ ਸਿੰਘ, ਸ੍ਰੀ ਅਮਰੀਕ ਸਿੰਘ ਮੀਕਾ ਰੌਣੀ, ਸ੍ਰੀ ਪ੍ਰਿਤਪਾਲ ਸਿੰਘ ਰਾਈ ਮਾਜਰਾ, ਸ੍ਰੀ ਨਵਨੀਤ ਸਿੰਘ ਮਾਂਗਟ ਅਤੇ ਸ੍ਰੀ ਸੱਜਣ ਸਿੰਘ ਮਾਂਗਟ ਆਦਿ ਹਾਜ਼ਰ ਸਨ।
ਸ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ ਪਿੰਡ ਕਟਾਣਾ ਸਾਹਿਬ ਵਿਖੇ ਪਿੰਡ ਦੀ ਫ਼ਿਰਨੀ ਤੋਂ ਸ਼ਮਸ਼ਾਨ-ਘਾਟ ਤੱਕ ਬਣਾਈ ਸੜਕ ਦਾ ਉਦਘਾਟਨ ਕਰਦੇ ਹੋਏ।
Post a Comment