ਲੁਧਿਆਣਾ (ਸਤਪਾਲ ਸੋਨੀ) ਲੁਧਿਆਣਾ ਜ਼ਿਲ•ੇ ਵਿੱਚ ਸਥਿਤ ਯੂਨੀਵਰਸਿਟੀਆਂ, ਕਾਲਜਾਂ ਅਤੇ ਉਚੇਰੀ ਸਿੱਖਿਆ ਸੰਸਥਾਵਾਂ ਐਟੀਂ ਰੈਗਿੰਗ ਕਮੇਟੀਆਂ/ਸਕੂਐਡ ਦੀ ਸੂਚੀ ਸੰਸਥਾ ਵਿੱਚ ਢੁੱਕਵੀਂ ਜਗ•ਾ ‘ਤੇ ਡਿਸਪਲੇਅ ਕਰਨ ਨੂੰ ਯਕੀਨੀ ਬਨਾਉਣ।
ਇਹ ਪ੍ਰਗਟਾਵਾ ਡਾ. ਨੀਰੂ ਕਤਿਆਲ ਵਧੀਕ ਡਿਪਟੀ ਕਮਿਸ਼ਨਰ ਨੇ ਅੱਜ ਸਰਕਟ ਹਾਊਸ ਵਿਖੇ ਜ਼ਿਲੇ ਦੀਆਂ ਵਿਦਿਅਕ ਸੰਸਥਾਵਾਂ ਦੇ ਮੁਖੀਆਂ ਅਤੇ ਪ੍ਰਤੀਨਿਧਾਂ ਨਾਲ ਰੈਗਿੰਗ ਦੀ ਰੋਕਥਾਮ ਲਈ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਵਿੱਚ ਕਿਸੇ ਵੀ ਪੱਧਰ ਦੀ ਰੈਗਿੰਗ ਸਹਿਣ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਰੈਗਿੰਗ ਨਾ-ਸਹਿਣਯੋਗ ਹੈ, ਇਸ ਲਈ ਐਟੀਂ ਰੈਗਿੰਗ ਕਮੇਟੀਆਂ/ਸਕੂਐਡ ਸੰਸਥਾ ਵਿੱਚ ਸਥਾਪਿਤ ਹੋਸਟਲ ਦੀ ਅਚਨਚੇਤ ਚੈਕਿੰਗ ਕਰਨ ਤਾਂ ਜੋ ਨਵੇਂ ਵਿਦਿਆਰਥੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਹਨਾਂ ਕਿਹਾ ਕਿ ਸਿੱਖਿਆ ਸੰਸਥਾਵਾਂ ਵੱਲੋਂ ਬਣਾਈ ਗਈ ਐਟੀਂ ਰੈਗਿੰਗ ਕਮੇਟੀ/ਸਕੂਐਡ ਵੱਲੋਂ ਅਚਨਚੇਤ ਕੀਤੀ ਚੈਕਿੰਗ ਆਦਿ ਕੀਤੀ ਕਾਰਵਾਈ ਬਾਰੇ ਸਮੁੱਚੀ ਰਿਪੋਰਟ ਉਹਨਾਂ ਦੇ ਦਫ਼ਤਰ ਵਿਖੇ ਇੱਕ ਹਫ਼ਤੇ ਦੇ ਅੰਦਰ ਹਰ ਹਾਲਤ ਵਿੱਚ ਭੇਜੀ ਜਾਵੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਕੁਲਜੀਤਪਾਲ ਸਿੰਘ ਮਾਹੀ ਐਸ.ਡੀ.ਐਮ ਲੁਧਿਆਣਾ(ਪੱਛਮੀ), ਸ੍ਰੀ ਅਜੇ ਸੂਦ ਐਸ.ਡੀ.ਐਮ ਲੁਧਿਆਣਾ(ਪੂਰਬੀ), ਸ੍ਰੀ ਅਮਰਦੀਪ ਸਿੰਘ ਬੈਂਸ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ, ਪ੍ਰਿੰਸੀਪਲ ਆਈ.ਟੀ.ਆਈ ਸ੍ਰੀ ਬਲਜਿੰਦਰ ਸਿੰਘ, ਡਾ: ਮਹਿੰਦਰ ਕੌਰ ਗਰੇਵਾਲ ਸਰਕਾਰੀ ਕਾਲਜ ਲੜਕੀਆਂ,ਸਵੈ-ਸੇਵੀ ਸ੍ਰੀ ਕ੍ਰਿਸ਼ਨ ਲਾਲ ਮਲਿਕ, ਡਾ. ਅਰੁਣ ਮਿੱਤਰਾ ਤੇ ਸ੍ਰੀ ਅਨੋਦ ਕੁਮਾਰ, ਸ੍ਰੀ ਜੇ.ਇਲਨਚੇਲਿਅਨ ਏ.ਸੀ.ਪੀ(ਟ੍ਰੈਫ਼ਿਕ), ਸ੍ਰੀ ਰਣਬੀਰ ਸਿੰਘ ਡੀ.ਐਸ.ਪੀ ਖੰਨਾ, ਇੰਸਪੈਕਟਰ ਸ੍ਰ੍ਰੀ ਸੰਦੀਪ ਕੁਮਾਰ ਵਡੇਰਾ, ਇੰਚਾਰਜ ਟਰੈਫਿਕ ਮੈਡਮ ਜਂਸਮੀਨ ਕੌਰ ਆਦਿ ਹਾਜ਼ਰ ਸਨ।
ਡਾ. ਨੀਰੂ ਕਤਿਆਲ ਗੁਪਤਾ ਵਧੀਕ ਡਿਪਟੀ ਕਮਿਸ਼ਨਰ ਸਰਕਟ ਹਾਊਸ ਵਿਖੇ ਰੈਗਿੰਗ ਦੀ ਰੋਕਥਾਮ ਲਈ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।

Post a Comment