ਲੁਧਿਆਣਾ 21 ਨਵੰਬਰ(ਸਤਪਾਲ ਸੋਨ9) ਸ੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਮਿੱਡ-ਡੇ-ਮੀਲ ਸਕੀਮ ਤਹਿਤ ਬੱਚਿਆਂ ਨੂੰ ਦਿੱਤੇ ਜਾ ਰਹੇ ਘਟੀਆ ਖਾਣੇ ਸਬੰਧੀ ਛਪੀਆਂ ਖਬਰਾਂ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਭਵਿੱਖ ਵਿੱਚ ਰੋਜ਼ਾਨਾ ਖਾਣਾ ਤਿਆਰ ਕਰਨ ਸਮੇਂ ਰੋਸਟਰ-ਵਾਈਜ਼ 3 ਅਧਿਆਪਕ ਨਿਗਰਾਨੀ ਰੱਖਣਗੇ ਤੇ ਸਿਹਤ ਵਿਭਾਗ ਦਾ ਅਧਿਕਾਰੀ ਤਿਆਰ ਖਾਣਾ ਚੈ¤ਕ ਕਰੇਗਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਇਸ ਸਮੁੱਚੀ ਕਾਰਵਾਈ ਨੂੰ ਮੋਨੀਟਰ ਕਰਨਗੇ। ਸ੍ਰੀ ਰਾਹੁਲ ਤਿਵਾੜੀ ਅੱਜ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਕਾਸ ਪ੍ਰੋਜੈਕਟਾਂ, ਨਰੇਗਾ ਅਤੇ ਜਲ-ਸਪਲਾਈ ਸਕੀਮਾਂ ਆਦਿ ਦਾ ਜ਼ਾਇਜ਼ਾ ਲੈਣ ਲਈ ਆਯੋਜਿਤ ਮਹੀਨਾਵਾਰ ਮੀਟਿੰਗਾਂ ਨੁੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਗਰ ਨਿਗਮ ਅਧੀਨ ਆਉਂਦੇ 150 ਸਕੂਲਾਂ ਦੇ ਲਗਭੱਗ 35 ਹਜ਼ਾਰ ਬੱਚਿਆਂ ਲਈ ਠੇਕੇਦਾਰ ਵੱਲੋਂ ‘ਸਾਂਝੀ ਰਸੋਈ‘ ਰਾਹੀਂ ਖਾਣਾ ਮਹੁੱਈਆ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੰਚਾਰਜ ਮਿਡ-ਡੇ-ਮੀਲ 2 ਦਿਨਾਂ ਦੇ ਅੰਦਰ 3-3 ਅਧਿਆਪਕਾਂ ਦੀਆਂ ਟੀਮਾਂ ਗਠਿਤ ਕਰਨਗੇ, ਂਜੋ ਆਪਣੀ ਮੌਜੂਦਗੀ ਵਿੱਚ ਖਾਣਾ ਤਿਆਰ ਕਰਵਾਉਣਗੇ ਅਤੇ ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੂੰ ਆਪਣੇ ਹਸਤਾਖਰਾਂ ਸਮੇਤ ਰਿਪੋਰਟ ਪੇਸ਼ ਕਰਨਗੇ ਕਿ ਖਾਣਾ ਉਹਨਾਂ ਦੀ ਮੌਜੂਦਗੀ ਵਿੱਚ ਤਿਆਰ ਕੀਤਾ ਗਿਆ ਤੇ ਸਹੀ ਹੈ। ਉਹਨਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਖਾਣੇ ਦੀ ਕੁਆਲਟੀ ਵਿੱਚ ਸੁਧਾਰ ਨਾ ਆਇਆ ਤਾਂ ਬਿੱਲਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਠੇਕੇਦਾਰ ਦਾ ਲਾਈਸੈਂਸ ਕੈਂਸਲ ਕਰ ਦਿੱਤਾ ਜਾਵੇਗਾ।
ਸ੍ਰੀ ਤਿਵਾੜੀ ਨੇ ਵਿਕਾਸ ਪ੍ਰੋਜੈਕਟਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਿਲੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਉਹਨਾਂ ਜ਼ਿਲੇ ਦੇ ਪਿੰਡ ਨਾਰੰਗਵਾਲ ਵਿਖੇ ਭਾਈ ਰਣਧੀਰ ਸਿੰਘ ਦੀ ਯਾਦਗਾਰ, ਹਠੂਰ ਤੇ ਮਲੌਦ ਵਿਖੇ ਕਮਿਊਨਿਟੀ ਹੈਲਥ ਸੈਂਟਰ, ਚਾਵਾ-ਪਾਇਲ ਪੁਲ ਅਤੇ ਜਗਰਾਉਂ ਵਿਖੇ ਤਹਿਸੀਲ ਕੰਪਲੈਕਸ ਦੀ ਉਸਾਰੀ ਆਦਿ ਦੇ ਚੱਲ ਰਹੇ ਕੰਮਾਂ ਵਿੱਚ ਹੋਰ ਤੇਜ਼ੀ ਲਿਆਉਣ ਲਈ ਕਿਹਾ ਤਾਂ ਜਂੋ ਇਹਨਾਂ ਪ੍ਰੋਜੈਕਟਾਂ ਨੂੰ ਨਿਰਧਾਰਤ ਸਮੇਂ ਵਿੱਚ ਮਕੁੰਮਲ ਕੀਤਾ ਜਾ ਸਕੇ। ਉਹਨਾਂ ਮੀਟਿੰਗ ਵਿੱਚ ਹਾਜ਼ਰ ਐਸ.ਡੀ.ਐਮ ਨੂੰ ਆਪਣੀਆਂ ਸਬ-ਡਵੀਜ਼ਨਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ, ਜਲ-ਸਪਲਾਈ ਅਤੇ ਸੀਵਰੇਜ਼ ਟਰੀਟਮੈਂਟ ਪਲਾਂਟ ਕੰਮਾਂ ਤੇ ਨਿਗਰਾਨੀ ਰੱਖਣ ਲਈ ਕਿਹਾ। ਉਹਨਾਂ ਸਮੂਹ ਕਾਰਜ ਸਾਧਕ ਅਫ਼ਸਰਾਂ ਨੂੰ ਕਿਹਾ ਕਿ ਸਟਰੀਟ ਲਾਈਟਾਂ ਦੀਆਂ ਫ਼ਿਊਜ਼ ਹੋਈਆਂ ਟਿਊਬਾਂ ਨੂੰ 2 ਦਿਨਾਂ ਦੇ ਅੰਦਰ-ਅੰਦਰ ਬਦਲਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਸ ਸਬੰਧੀ ਸਬੰਧਤ ਐਸ.ਡੀ.ਐਮ ਨੂੰ ਇੱਕ ਹਫ਼ਤੇ ਦੇ ਅੰਦਰ ਰਿਪੋਰਟ ਪੇਸ਼ ਕਰਨ ਲਈ ਵੀ ਕਿਹਾ। ਉਹਨਾਂ ਜ਼ਿਲੇ ਦੀਆਂ ਸਮੂਹ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫ਼ਸਰਾਂ ਨੂੰ ਆਪਣੇ ਅਧੀਨ ਕਸਬੇ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮਹੁੱਈਆ ਕਰਵਾਉਣ ਅਤੇ ਸ਼ਹਿਰ ਦੀ ਸਫ਼ਾਈ ਨੂੰ ਯਕੀਨੀ ਬਨਾਉਣ ਦੀ ਵੀ ਹਦਾਇਤ ਕੀਤੀ ਅਤੇ ਕਿਹਾ ਕਿ ਉਹਨਾਂ ਦੇ ਇਲਾਕੇ ਵਿੱਚ ਕੋਈ ਬੀਮਾਰੀ ਫ਼ੈਲਣ ਦੀ ਸੂਰਤ ਵਿੱਚ ਉਹ ਖੁਦ ਜ਼ਿੰਮੇਵਾਰ ਹੋਣਗੇ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜ਼ਰ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੁੰ ਹਦਾਇਤ ਕੀਤੀ ਕਿ ਉਹ ਆਪਣੇ ਬਲਾਕ ਦੇ ਹਰ ਪਿੰਡ ਵਿੱਚ ਨਰੇਗਾ ਤਹਿਤ ਕੋਈ ਨਾ ਕੋਈ ਵਿਕਾਸ ਕਾਰਜ ਚੱਲਦੇ ਰਹਿਣ ਨੂੰ ਯਕੀਨੀ ਬਨਾਉਣ ਅਤੇ ਕੰਮ ਸ਼ੁਰੂ ਕਰਨ, ਚੱਲਦੇ ਹੋਣ ਤੇ ਖਤਮ ਹੋਣ ਸਮੇਂ ਉਸਦੀ ਫ਼ੋਟੋਗ੍ਰਾਫ਼ੀ ਸਬੰਧੀ ਰਜਿਸਟਰ ਤਿਆਰ ਕਰਨ। ਉਹਨਾਂ ਇਹ ਵੀ ਕਿਹਾ ਕਿ ਗ੍ਰਾਮ ਸੇਵਕ ਵੱਲੋਂ 16 ਮੈਂਡੇਟਰੀ ਰਜਿਸਟਰ ਵੀ ਮੇਨਟੇਨ ਕੀਤੇ ਜਾਣੇ ਲਾਜ਼ਮੀ ਹਨ। ਉਹਨਾਂ ਕਿਹਾ ਕਿ ਫ਼ੋਟੋਗ੍ਰਾਫੀ/ ਮੈਂਡੇਟਰੀ ਰਜਿਸਟਰ 15 ਦਿਨਾਂ ਬਾਅਦ ਮੀਟਿੰਗ ਬੁਲਾ ਕੇ ਚੈਕ ਕੀਤੇ ਜਾਣਗੇ ਅਤੇ ਅਣਗਹਿਲੀ ਕਰਨ ਵਾਲੇ ਅਧਿਕਾਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਸ੍ਰੀ ਦਿਲਬਾਗ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਨੇ ਦੱਸਿਆ ਕਿ ਇਸ ਵਿੱਤੀ ਸਾਲ ਦੌਰਾਨ ਸਵੈ-ਰੋਜ਼ਗਾਰ ਸਕੀਮ ਤਹਿਤ 300 ਕਿਸਾਨਾਂ ਨੂੰ ਡੇਅਰੀ ਦੀ 15 ਦਿਨਾਂ ਸਿਖਲਾਈ ਦੇਣ ਦੇ ਮਿਥੇ ਟੀਚੇ ਵਿੱਚੋਂ 260 ਕਿਸਾਨਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਇਸੇ ਤਰ•ਾਂ ਡੇਅਰੀ ਉ¤ਦਮ ਸਿਖਲਾਈ ਤਹਿਤ 75 ਕਿਸਾਨਾਂ ਨੂੰ 45 ਦਿਨਾਂ ਦੀ ਡੇਅਰੀ ਸਿਖਲਾਈ ਦੇਣ ਦੇ ਮਿਥੇ ਟੀਚੇ ਵਿੱਚੋਂ 49 ਕਿਸਾਨਾਂ ਨੂੰ ਇਹ ਸਿਖਲਾਈ ਦਿੱਤੀ ਗਈ ਹੈ। ਇਸ ਉਪਰੰਤ ਸ੍ਰੀ ਤਿਵਾੜੀ ਨੇ ਜ਼ਿਲਾ ਰੋਡ ਸੇਫ਼ਟੀ ਕਮੇਟੀ, ਪਲਾਂਟੇਸ਼ਨ ਤੇ ਆਤਮਾ ਸਕੀਮ ਸਬੰਧੀ ਮੀਟਿੰਗਾਂ ਨੁੰ ਵੀ ਸੰਬੋਧਨ ਕੀਤਾ। ਡਿਪਟੀ ਕਮਿਸ਼ਨਰ ਨੇ ਅੱਜ ਦੀ ਮਾਸਿਕ ਮੀਟਿੰਗ ਵਿੱਚ ਗੈਰ-ਹਾਜ਼ਰ ਰਹਿਣ ਵਾਲੇ ਅਧਿਕਾਰੀਆਂ ਪ੍ਰਤੀ ਗੰਭੀਰ ਨੋਟਿਸ ਲੈਂਦਿਆਂ ਹਦਾਇਤ ਕੀਤੀ ਕਿ ਗੈਰ-ਹਾਜਰ ਰਹਿਣ ਵਾਲੇ ਅਧਿਕਾਰੀ ਆਪਣੀ ਇਸ ਮਹੀਨੇ ਦੀ ਤਨਖਾਹ ਡਰਾਅ ਨਹੀਂ ਕਰਵਾਉਣਗੇ ਅਤੇ ਜੇਕਰ ਉਹਨਾਂ ਵੱਲੋਂ ਅਜਿਹਾ ਕੀਤਾ ਜਾਂਦਾ ਹੈ ਤਾਂ ਉਹਨਾਂ ਖਿਲਾਫ਼ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਅੱਜ ਦੀ ਮੀਟਿੰਗ ਵਿੱਚ ਕਾਰਜਕਾਰੀ ਇੰਜਨੀਅਰ ਪੇਂਡੂ ਜਲ-ਸਪਲਾਈ ਡਵੀਜ਼ਨ ਨੰ: 1, ਕਾਰਜਕਾਰੀ ਇੰਜਨੀਅਰ ਕੇਂਦਰੀ ਵਰਕਸ ਡਵੀਜ਼ਨ ਨੰ: 1, ਕਾਰਜਕਾਰੀ ਇੰਜਨੀਅਰ ਜਨ-ਸਿਹਤ ਡਵੀਜ਼ਨ ਨੰ: 3, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਲੁਧਿਆਣਾ-2 ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਪੱਖੋਵਾਲ ਗੈਰ-ਹਾਜ਼ਰ ਰਹੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਮੰਗਲਵਾਰ, ਬੁੱਧਵਾਰ ਤੇ ਵੀਰਵਾਰ ਹਫ਼ਤੇ ਵਿੱਚ ਤਿੰਨ ਦਿਨ ਆਪਣੇ ਦਫ਼ਤਰਾਂ ਵਿੱਚ ਬੈਠ ਕੇ ਕੰਮ ਕਰਨ ਦੀ ਹਦਾਇਤ ‘ਤੇ ਵੱਖ-ਵੱਖ ਦਫ਼ਤਰਾਂ ਵਿੱਚ ਟੈਲੀਫ਼ੋਨ ਰਾਹੀਂ ਅਧਿਕਾਰੀਆਂ ਦੀ ਹਾਜ਼ਰੀ ਚੈਕ ਕੀਤੀ ਗਈ, ਪਰੰਤੂ ਕਈ ਅਧਿਕਾਰੀ ਗੈਰ-ਹਾਜ਼ਰ ਪਾਏ ਗਏ। ਉਹਨਾਂ ਕਿਹਾ ਕਿ ਗੈਰ-ਹਾਜ਼ਰ ਪਾਏ ਗਏ ਅਧਿਕਾਰੀਆਂ ਨੂੰ ‘ਕਾਰਣ-ਦੱਸੋ ‘ ਨੋਟਿਸ ਜਾਰੀ ਕਰਨ ਤੋਂ ਬਾਅਦ ਉਹਨਾਂ ਦਾ ਕੇਸ ਫ਼ਾਈਲ ਨਹੀਂ ਕੀਤਾ ਜਾਵੇਗਾ ਅਤੇ ਉਹ ਆਪਣਾ ਸਪੱਸ਼ਟੀਕਰਨ ਉਹਨਾਂ ਨੂੰ ਪੇਸ਼ ਕਰਨਗੇ। ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਡਾ: ਨੀਰੂ ਕਤਿਆਲ ਗੂਪਤਾ ਵਧੀਕ ਡਿਪਟੀ ਕਮਿਸ਼ਨਰ, ਸ੍ਰੀ ਰਿਸ਼ੀਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਅਜੈ ਸੂਦ ਐਸ.ਡੀ.ਐਮ ਲੁਧਿਆਣਾ (ਪੂਰਬੀ), ਸ੍ਰੀ ਕੁਲਜੀਤਪਾਲ ਸਿੰਘ ਮਾਹੀ ਐਸ.ਡੀ.ਐਮ. ਲੁਧਿਆਣਾ (ਪੱਛਮੀ), ਸ੍ਰੀ ਮਹਿੰਦਰਪਾਲ ਐਸ.ਡੀ.ਐਮ. ਪਾਇਲ, ਸ੍ਰੀ ਘਣਸ਼ਿਆਮ ਥੋਰੀ ਐਸ.ਡੀ.ਐਮ ਸਮਰਾਲਾ, ਸ੍ਰੀਮਤੀ ਬਬੀਤਾ ਕਲੇਰ ਡਿਪਟੀ ਡਾਇਰੈਕਟਰ ਸਥਾਨਿਕ ਸਰਕਾਰ, ਡਾ. ਬਖਸ਼ੀਸ਼ ਸਿੰਘ ਚਹਿਲ ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਦਲਜੀਤ ਸਿੰਘ ਬਰਾੜ ਡਵੀਜ਼ਨਲ ਜੰਗਲਾਤ ਅਫ਼ਸਰ, ਡਾ. ਭਜਨੀਕ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ, ਸ੍ਰੀ ਹਰਮੇਲ ਸਿੰਘ ਬਾਗਬਾਨੀ ਵਿਕਾਸ ਅਫ਼ਸਰ, ਸ੍ਰੀ ਤਰਸੇਮ ਬੱਗਾ ਇੰਚਾਰਜ ਮਿੱਡ-ਡੇ-ਮੀਲ, ਸ੍ਰੀ ਸੰਦੀਪ ਕੁਮਾਰ ਇੰਸਪੈਕਟਰ ਜਗਰਾਉ, ਸ੍ਰੀ ਪ੍ਰੇਮ ਸਿੰਘ ਸੈਣੀ ਸਹਾਇਕ ਜ਼ਿਲਾ ਟ੍ਰਾਂਸਪੋਰਟ ਅਫ਼ਸਰ, ਸ੍ਰੀਮਤੀ ਰੁਪਿੰਦਰ ਕੌਰ ਜ਼ਿਲਾ ਪ੍ਰੋਗਰਾਮ ਅਫ਼ਸਰ, ਸ੍ਰੀ ਕ੍ਰਿਸ਼ਨ ਲਾਲ ਮਲਿਕ, ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਸਮੂਹ ਕਾਰਜ ਸਾਧਕ ਅਫਸਰ ਹਾਜ਼ਰ ਸਨ।

Post a Comment