ਕੋਟਕਪੂਰਾ/21ਨਵੰਬਰ/ ਜੇ.ਆਰ.ਅਸੋਕ/ਸਥਾਨਕ ਥਾਣਾ ਪੁਲਿਸ ਸਿਟੀ ਨੇ ਪਾਬੰਦੀ ਸੁਧਾ ਰੇਤਾ ਮਹਿੰਗੇ ਭਾਅ ਵਿੱਚ ਵੇਚਣ ਦੇ ਇਰਾਦੇ ਨਾਲ ਟਰੱਕ ਮਾਲਕ ਦੋ ਆਈਸਰ ਟਰੈਕਟਰ ਟਰਾਲੀਆ ਵਿੱਚ ਪਲਟਦੇ ਸਮੇ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਪੁਲਿਸ ਸੂਤਰਾ ਅਨੁਸਾਰ ਠਾਣੇਦਾਰ ਜਗਦੀਸ਼ ਸਿੰਘ ਬਰਾੜ ਪੁਲਿਸ ਪਾਰਟੀ ਸਮੇਤ ਬੱਤੀਆ ਵਾਲੇ ਚੌਕ ਵਿੱਚ ਗਸ਼ਤ ਮੁਖਬਰਕਰ ਰਹੇ ਸੀ ਇਤਨੇ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਸੁਰਗਾਪੁਰੀ ਮੌੜ ਤੋ ਦੁਆਰੇਆਣਾ ਰੋਡ ਦੇ ਖੱਬੇ ਪਾਸੇ 200 ਗਜ਼ ਖਾਲੀ ਜਗ•ਾਂ ਤੇ ਰੇਤੇ ਭਰਿਆ ਟਰੱਕ ਨੰਬਰ ਪੀ.ਬੀ.29ਡੀ –9038 ਦਾ ਮਾਲਕ ਉਪਿੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਪੁਰਾਣੀ ਕੌਤਵਾਲੀ , ਸਰਕਾਰ ਵੱਲੋ ਪਾਬੰਦੀ ਸੁਧਾ ਰੇਤਾ ਚੋਰੀ ਲਿਆ ਕਿ ਉਕਤ ਟਰੱਕ ਵਿੱਚੋ ਆਈਸ਼ਰ ਟਰੈਕਟਰ ਟਰਾਲੀ ਨੰਬਰ ਪੀ.ਬੀ.ਸੀ. 327 ,ਦੂਸਰਾ ਆਈਸ਼ਰ ਟਰੈਕਟਰ ਟਰਾਲੀ ਬਿਨ•ਾਂ ਨੰਬਰ ਵਿੱਚ ਪਲਟ ਕੇ ਮਹਿੰਗੇ ਭਾਆ ਵਿੱਚ ਵੇਚਣ ਦੀ ਤਾਕ ਵਿੱਚ ਹੈ। ਸਿਟੀ ਥਾਣਾ ਪੁਲਿਸ ਦੇ ਠਾਣੇਦਾਰ ਜਗਦੀਸ਼ ਸਿੰਘ ਬਰਾੜ ਹੋਲਦਾਰ ਜੰਗ ਸਿੰਘ, ਸੁਰਜੀਤ ਸਿੰਘ, ਸ਼ਵਿਦਰ ਸਿੰਘ ਹੋਲਦਾਰ ਨੇ ਉਕਤ ਟਰੱਕ ਮਾਲਕ ਨੂੰ ਕਾਬੂ ਕਰਕੇ ਮੁਕੱਦਮਾ ਨੰਬਰ 194 ਮਿਤੀ 21/11/12 ਅ/ਧ 379 ਆਈ.ਪੀ.ਸੀ. 21 ਮਾਈਨਿੰਗ ਐਂਡ ਮਿਨਰਜ ਐਕਟ ਤਹਿਤ ਮਾਮਲਾ ਦਰਜ ਕਰਕੇ ਅਗੇਰੀ ਕਾਰਵਾਂਈ ਸੁਰੂ ਕਰ ਦਿੱਤੀ।

Post a Comment