ਸਰਦੂਲਗੜ੍ਹ 27 ਨਵੰਬਰ (ਸੁਰਜੀਤ ਸਿੰਘ ਮੋਗਾ) ਡੇਰਾ ਸਰਸਾ ਦੇ ਪੈਰੋਕਾਰਾ ਵੱਲੋ ਸਿੱਖ ਸੰਗਤਾ ਦੌਰਾਨ ਹੋਈ ਖੂਨੀ ਝੜਪ ਨੂੰ ਲੈ ਕੇ ਹਲਕਾ ਸਰਦੂਲਗੜ੍ਹ ਅੰਦਰ ਹਾਲਾਤ ਆਮ ਵਾਗ ਹੀ ਹਨ। ਪਰ ਪ੍ਰਸ਼ਾਸਨ ਨੇ ਹਾਲਾਤ ਵਿਗੜਣ ਤੋ ਪਹਿਲਾ ਹੀ ਡੇਰਿਆ ਅਤੇ ਸ਼ਹਿਰ ਆਉਣ ਵਾਲੀ ਮੇਨ ਸੜਕਾ ਤੇ ਸਖਤ ਪੁਲਿਸ ਪ੍ਰਬੰਧ ਕੀਤੇ ਹੋਏ ਹਨ। ਹਾਲਾਤਾ ਨਾਲ ਨਜਿੱਠਣ ਲਈ ਨੀਮ ਫੌਜੀ ਦਸਤਿਆ ਨੂੰ ਬੁਲਾ ਲਿਆ ਗਿਆ ਹੈ। ਸਿੱਖ ਸੰਪਰਦਾਵਾ ਵੱਲੋ ਹਾਲ ਦੀ ਘੜੀ ਕਿਸੇ ਕਿਸਮ ਦੀ ਕੋਈ ਕਾਰਵਾਈ ਕਰਨ ਦੀ ਜਾਣਕਾਰੀ ਨਹੀ ਪ੍ਰਾਪਤ ਹੋਈ ਫਿਰ ਵੀ ਪੁਲਿਸ ਪ੍ਰਸ਼ਾਸਨ ਵੱਲੋ ਕੋਈ ਵੀ ਕੁਤਾਹੀ ਨਹੀ ਵਰਤੀ ਜਾ ਰਹੀ। ਇਲਾਕੇ ਅੰਦਰ ਬਰੀਕੀ ਨਾਲ ਨਜਰ ਰੱਖੀ ਜਾ ਰਹੀ ਹੈ। ਜਦੋ ਐਸ.ਪੀ.ਐਚ. ਸ੍ਰ: ਰਾਜੇਸਵਰ ਸਿੰਘ ਸਿੱਧੂ ਮਾਨਸਾ ਨਾਲ ਫੋਨ ਤੇ ਜਾਣਕਾਰੀ ਲੈਣੀ ਚਾਹੀ ਤਾ ਫੌਨ ਨਹੀ ਲੱਗ ਸਕਿਆ। ਥਾਣਾ ਸਰਦੂਲਗੜ੍ਹ ਦੇ ਇੰਸਪੈਕਟਰ ਸ੍ਰ: ਪ੍ਰਿਤਪਾਲ ਸਿੰਘ ਨਾਲ ਫੋਨ ਤੇ ਗੱਲਬਾਤ ਦੌਰਾਨ ਦੱਸਿਆ ਇਲਾਕੇ ਅੰਦਰ ਸੁੱਖ-ਸਾਤੀ ਹੈ। ਫਿਰ ਵੀ ਕਿਸੇ ਹੁਲੜਬਾਜੀ ਤੋ ਪਹਿਲਾ ਨੀਮ ਫੌਜੀ ਬੁਲਾ ਲਏ ਗਏ ਹਨ। ਕਿਸੇ ਨੂੰ ਵੀ ਹੁਲੜਬਾਜੀ ਕਰਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ।
Post a Comment