ਸ਼ਾਹਕੋਟ/ਮਲਸੀਆਂ, 21 ਨਵੰਬਰ (ਸਚਦੇਵਾ) ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ ਵਿਖੇ ਸਕੂਲ ਮੁੱਖੀ ਪਲਵਿੰਦਰ ਸਿੰਘ ਦੀ ਅਗਵਾਈ ‘ਚ ਲੈਕਚਰਾਰ ਸਰੀਰਕ ਸਿੱਖਿਆ ਬਲਕਾਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਡੀ.ਪੀ.ਈ ਦੀ ਦੇਖ-ਰੇਖ ਹੇਠ ਸਕੁਲ ਦੇ ਖੇਡ ਸਟੇਡੀਅਮ ‘ਚ ਸਰਕਲ ਸਟਾਈਲ ਕਬੱਡੀ ਦੇ ਸੌਅ ਮੈਂਚ ਕਰਵਾਏ ਗਏ । ਇਨ•ਾਂ ਮੈਚਾਂ ‘ਚ ਗਿਆਰਵੀ ਅਤੇ ਬਾਰ•ਵੀ ਜਮਾਤ ਦੇ ਲੜਕਿਆਂ ਦੀਆਂ ਟੀਮਾਂ ਨੇ ਭਾਗ ਲਿਆ । ਇਸ ਮੌਕੇ ਸੰਬੋਧਨ ਕਰਦਿਆ ਸਕੂਲ ਮੁੱਖੀ ਪਲਵਿੰਦਰ ਸਿੰਘ ਅਤੇ ਲੈਕਚਰਾਰ ਕਸ਼ਮੀਰੀ ਲਾਲ ਨੇ ਕਿਹਾ ਕਿ ਸਾਡੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਾਂ ਘੂੰਣ ਵਾਗ ਖਾਂ ਰਿਹਾ ਹੈ, ਜਿਸ ਕਾਰਣ ਘਰਾਂ ਦੇ ਘਰ ਤਬਾਹ ਹੁੰਦੇ ਜਾ ਰਹੇ ਹਨ । ਉਨ•ਾਂ ਵਿਦਿਆਰਥੀਆਂ ਵਰਗ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ । ਇਸ ਮੌਕੇ ਕਰਵਾਏ ਗਏ ਕਬੱਡੀ ਦੇ ਸ਼ੌਅ ਮੈਂਚ ਕਾਫੀ ਦਿਲਚਸਪ ਰਹੇ, ਜਿਸ ਵਿੱਚ ਗਿਆਰਵੀਂ ਜਮਾਤ ਦੇ ਖਿਡਾਰੀਆਂ ਦੀ ਟੀਮ ਨੇ ਪਹਿਲਾ ਅਤੇ ਬਾਰ•ਵੀਂ ਜਮਾਤ ਦੇ ਖਿਡਾਰੀਆਂ ਦੀ ਟੀਮ ਨੇ ਦੂਸਰਾਂ ਸਥਾਨ ਹਾਸਲ ਕੀਤਾ । ਜੇਤੂ ਟੀਮਾਂ ਨੂੰ ਸਕੂਲ ਮੁੱਖੀ ਅਤੇ ਸਮੂਹ ਸਟਾਫ ਨੇ ਵਧਾਈ ਦਿੱਤੀ ‘ਤੇ ਯਾਦਗਾਰੀ ਚਿੰਨ• ਭੇਟ ਕਰਕੇ ਸਨਮਾਨਿਤ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਬਲਕਾਰ ਸਿੰਘ, ਲੈਕਚਰਾਰ ਕਸ਼ਮੀਰੀ ਲਾਲ, ਸਾਹਿਬ ਗਿੱਲ, ਗੁਰਪ੍ਰੀਤ ਸਿੰਘ ਢੋਟ, ਕੁਲਦੀਪ ਕੁਮਾਰ ਸਚਦੇਵਾ, ਰਾਜਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਮੋਹਿਤ ਪ੍ਰਤਾਪ, ਅਜ਼ਾਦ ਸਿੰਘ, ਬਬੀਤਾ ਗੁਪਤਾ, ਲਖਵਿੰਦਰ ਕੌਰ, ਕੁਲਵਿੰਦਰ ਕੌਰ, ਸੁਮਨ ਲਤਾ, ਸੁਖਵਿੰਦਰ ਕੌਰ, ਅੰਜੂ ਬਾਲਾ, ਮਨਦੀਪ ਕੌਰ, ਕਮਲਜੀਤ ਕੌਰ, ਰਜਵਿੰਦਰ ਕੌਰ, ਚਮਨ ਲਾਲ, ਜਸਵੀਰ ਕੌਰ, ਦਲਬੀਰ ਕੌਰ (ਏ.ਐਨ.ਐਮ), ਕੁਲਦੀਪ ਸਿੰਘ ਖਹਿਰਾ, ਐਲੀਮੈਂਟਰੀ ਸਕੂਲ ‘ਚੋ ਅਮਰਜੀਤ ਕੌਰ, ਨਿਰਮਲ ਕੌਰ, ਪਲਵਿੰਦਰ ਕੌਰ, ਚਰਨਜੀਤ ਕੌਰ ਆਗਣਵਾੜੀ ਵਰਕਰ ਆਦਿ ਹਾਜ਼ਰ ਸਨ ।


Post a Comment