ਸ਼ਾਹਕੋਟ/ਮਲਸੀਆਂ, 21 ਨਵੰਬਰ (ਸਚਦੇਵਾ) ਬੁੱਧਵਾਰ ਸਵੇਰੇ ਪਿੰਡ ਮੂਲੇਵਾਲ ਖਹਿਰਾ ਵਿਖੇ ਮਨੁੱਖੀ ਰਹਿਤ ਰੇਲਵੇ ਫਾਟਕ ‘ਤੇ ਵਾਪਸੇ ਬੀ.ਆਰ.ਐਮ ਮਸ਼ੀਨ (ਪੱਧਰ ਚੁੱਕਣ ਵਾਲੀ ਮਸ਼ੀਨ) ਅਤੇ ਇੰਡੀਕਾ ਕਾਰ ਦੀ ਜਬਰਦਸਤ ਟੱਕਰ ‘ਚ ਕਾਰ ਚਾਲਕ ਦੀ ਮੌਤ ਹੋ ਗਈ ਸੀ । ਜਿਸ ਤੋਂ ਬਾਅਦ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਇਲਾਕੇ ਦੇ ਲੋਕਾਂ ਨੇ ਇਸ ਹਾਦਸੇ ਦਾ ਜਿੰਮੇਵਾਰ ਰੇਲਵੇ ਵਿਭਾਗ ਨੂੰ ਠਹਿਰਾਇਆ ਸੀ । ਕਾਫੀ ਸਮੇਂ ਤੋਂ ਰੇਲਵੇ ਵਿਭਾਗ ਦੀ ਲਾਪਰਵਾਹੀ ਕਾਰਣ ਫਾਟਕ ਦੇ ਦੋਵੇਂ ਪਾਸੇ ਦਾ ਰਸਤਾ ਕਾਫੀ ਖਰਾਬ ਸੀ, ਜਿਸ ਵੱਲ ਰੇਲਵੇ ਵਿਭਾਗ ਧਿਆਨ ਨਹੀਂ ਸੀ ਦੇ ਰਿਹਾ । ਜਦ ਅੱਜ ਇਹ ਹਾਦਸਾ ਵਾਪਰਿਆ ਤਾਂ ਮੌਕੇ ‘ਤੇ ਡਵੀਜ਼ਨ ਰੇਲਵੇ ਮੈਨੇਜਰ ਫਿਰੋਜਪੁਰ ਨਰੇਸ਼ ਚੰਦ ਗੋਇਲ ਅਤੇ ਡਵੀਜ਼ਨ ਕਮਰਸ਼ੀਅਲ ਮੈਨੇਜਰ ਫਿਰੋਜ਼ਪੁਰ ਪੂਨਮ ਡੂਡੀ ਵੀ ਪਹੁੰਚੇ, ਜਿਨ•ਾਂ ਨੂੰ ਲੋਕਾਂ ਦੀਆਂ ਖਰੀਆਂ-ਖਰੀਆਂ ਸੁਣਨੀਆਂ ਪਈਆਂ । ਜਿਸ ਤੋਂ ਬਾਅਦ ਰੇਲਵੇ ਵਿਭਾਗ ਹਰਕਤ ਵਿੱਚ ਆਇਆ ਅਤੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੂਲੇਵਾਲ ਖਹਿਰਾ ਦੇ ਰੇਲਵੇ ਫਾਟਕ ਦੇ ਨਾਲ ਦੋਵੇਂ ਪਾਸੇ ਸੜਕ ਵਿੱਚ ਪਏ ਵੱਡੇ-ਵੱਡੇ ਟੋਇਆ ਵਿੱਚ ਮਿੱਟੀ ਪਵਾਉਣੀ ਸ਼ੁਰੂ ਕਰ ਦਿੱਤੀ । ਜੇਕਰ ਇਹ ਕੰਮ ਪਹਿਲਾ ਹੋ ਜਾਂਦਾ ਤਾਂ ਅੱਜ ਨੌਜਵਾਨ ਵਿਜੇ ਕੁਮਾਰ ਦੀ ਜਾਨ ਬਚ ਜਾਂਦੀ ।

Post a Comment