ਹਾਕਮ ਵਾਲਾ ਚ ਪੈਨਸ਼ਨਰਾਂ ਕੀਤਾ ਬੀ.ਡੀ.ਪੀ.ਓ ਦਾ ਪਿ¤ਟ ਸਿਆਪਾ ਤਿੰਨ ਮਹੀਨਿਆਂ ਤੋਂ ਨਹੀ ਮਿਲੀ ਪੈਨਸ਼ਨ ਬਜੁਰਗ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ

Sunday, November 18, 20120 comments


ਬੋਹਾ,18 ਨਵੰਬਰ(                ):ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗਰੀਬਾਂ ਨੂੰ ਇ¤ਕ ਰੁਪਏ ਕਿ¤ਲੋ ਆਟਾ,ਮੁਫਤ ਰਹਾਇਸ਼ੀ ਮਕਾਨ ਅਤੇ ਪਲਾਟ,ਸ਼ਗਨ ਸਕੀਮ ਦੀ ਰਾਸ਼ੀ 30,000 ਰੁਪਏ ਕਰਨ ਸਮੇਤ ਹਰ ਵਿਹਲੇ ਹ¤ਥ ਨੂੰ ਰੁਜਗਾਰ ਦੇਣ ਦੇ ਸਬਜਬਾਗ ਦਿਖਾਉਣ ਵਾਲੇ ਅਕਾਲੀ-ਭਾਜਪਾ ਗ¤ਠਜੋੜ ਨੇ ਸ¤ਤਾ ਚ ਆਉਦਿਆਂ ਹੀ ਗਰੀਬਾਂ ਨਾਲ ਕੀਤੇ ਸਾਰੇ ਵਾਅਦੇ ਵਿਸਾਰ ਦਿ¤ਤੇ,ਇਨਾਂ ਸ਼ਬਦਾਂ ਦਾ ਪ੍ਰਗਟਾਵਾ ਮਜਦੂਰ ਮੁਕਤੀ ਮੋਰਚਾ ਦੇ ਆਗੂ ਕਾਮਰੇਡ ਜਗਤਾਰ ਸਿੰਘ ਹਾਕਮ ਵਾਲਾ ਨੇ ਅ¤ਜ ਗੁਆਂਢੀ ਪਿੰਡ ਹਾਕਮ ਵਾਲਾ ਦੀ ਦਲਿਤ ਧਰਮਸ਼ਾਲਾ ਚ ਪੈਨਸ਼ਨਰਾਂ ਦੇ ਇ¤ਕ ਇਕ¤ਠ ਨੂੰ ਸਬੋਧਨ ਕਰਦਿਆਂ ਕੀਤਾ।ਇਥੇ ਦ¤ਸ ਦੇਈਏ ਕਿ ਤਿੰਨ ਸੈਂਕੜੇ ਦੇ ਕਰੀਬ ਹਾਕਮ ਵਾਲਾ ਦੇ ਬੁਢਾਪਾ,ਵਿਧਵਾ,ਅਪੰਗ ਅਤੇ ਆਸ਼ਰਤ ਪੈਨਸ਼ਨਰ ਪਿਛਲੇ ਕਈ ਮਹੀਨਿਆਂ ਤੋਂ ਪੈਨਸ਼ਨ ਲਈ ਤਰਸ ਰਹੇ ਹਨ ਤੇ ਪੈਸੇ ਪੈਸੇ ਲਈ ਮੁਥਾਜ ਬਜੁਰਗ ਹੂਲੇ ਫ¤ਕਣ ਲਈ ਮਜਬੂਰ ਹਨ।ਇਕ¤ਠ ਨੂੰ ਸੰਬੋਧਨ ਕਰਦਿਆਂ ਕਾ.ਜਗਤਾਰ ਸਿੰਘ ਨੇ ਕਿਹਾ ਕਿ ਸਰਕਾਰ ਗਰੀਬਾਂ ਨੂੰ ਹੋਰ ਸਹੂਲਤਾਂ ਦੇਣ ਦੀ ਬਜਾਏ ਪਹਿਲਾਂ ਤੋਂ ਚ¤ਲਦੀਆਂ ਆ ਰਹੀਆਂ ਸਹੂਲਤਾਂ ਨੂੰ ਵਿੰਗੇ-ਟੇਢੇ ਢੰਗ ਤਰੀਕਿਆਂ ਨਾਲ ਇ¤ਕ ਇ¤ਕ ਕਰਕੇ ਖੋਹ ਰਹੀ ਹੈ।ਉਨਾਂ ਕਿਹਾ ਕਿ ਮਿ¤ਟੀ ਦੇ ਤੇਲ ਚ ਕੀਤੀ ਕਟੋਤੀ,ਆਟਾ ਦਾਲ ਸਕੀਮ ਤਹਿਤ ਦਾਲਾਂ ਦਾ ਨਾਮਾਤਰ ਮਿਲਣਾ ਅਤੇ ਆਟੇ ਦੀ ਮਾਤਰਾ ਚ ਕਟੋਤੀ ਵੀ ਇਨਾਂ ਕੋਝੀਆਂ ਚਾਲਾਂ ਚੋ ਇ¤ਕ ਹਨ।ਕਾਮਰੇਡ ਜਗਤਾਰ ਸਿੰਘ ਨੇ ਬੁਢਾਪਾ ਪੈਨਸ਼ਨ ਚ ਵਾਧੇ ਦੇ ਸਰਕਾਰੀ ਬਿਆਨਾਂ ਨੂੰ ਪੂਰੀ ਤਰਾਂ ਗੁੰਮਰਾਹਕੁੰਨ ਗਰਦਾਨਦਿਆਂ।ਇਸ ਮੌਕੇ ਇਕ¤ਤਰ ਪੈਨਸ਼ਨਰਾਂ ਦੁਆਰਾ ਪੰਜਾਬ ਸਰਕਾਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਬੁਢਲਾਡਾ ਦਾ ਪਿ¤ਟ ਸਿਆਪਾ ਕਰਦਿਆਂ ਜੰਮਕੇ ਨਾਹਰੇਬਾਜੀ ਕੀਤੀ ਗਈ। ਕਾ.ਨਿਰਭੈਅ ਸਿੰਘ,ਕਾ.ਜਗਤਾਰ ਸਿੰਘ ਬ¤ਲੂ,ਦਰਸ਼ਨ ਸਿੰਘ,ਸੁਰਜੀਤ ਸਿੰਘ,ਹਮੀਰ ਸਿੰਘ,ਭੋਲਾ ਸਿੰਘ ਰਾਜਾ ਆਦਿ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋ ਪੈਨਸ਼ਨਾਂ ਤੋ ਮੁਥਾਜ ਹਾਕਮਵਾਲਾ ਦੇ ਪੈਨਸ਼ਨਰਾਂ ਨੂੰ ਜੇਕਰ ਤੁਰਤ ਪੈਨਸ਼ਨਾਂ ਨਾ ਦਿ¤ਤੀਆਂ ਗਈਆਂ ਤਾਂ ਵ¤ਡੀ ਗਿਣਤੀ ਲੋਕਾਂ ਨੂੰ ਲੈਕੇ ਬਲਾਕ ਵਿਕਾਸ ਤੇ ਪੰਚਾਹਿਤ ਅਫਸਰ ਬੁਢਲਾਡਾ ਦਾ ਘਿਰਾਓ ਕਰਨਗੇ।ਆਗੂਆਂ ਨੇ ਬੋਹਾ ਦੇ ਗੁਰੂ ਗੋਬਿੰਦ ਸਿੰਘ ਆਦਰਸ਼ ਹਾਈ ਸਕੂਲ ਦੀ ਸਥਾਈ ਇਮਾਰਤ ਬਣਾਉਣ ਅਤੇ ਲੋੜੀਦੀ ਮਾਤਰਾ ਚ ਸਕੂਲ ਸਟਾਫ ਭੇਜਣ ਦੀ ਮੰਗ ਨੂੰ ਲੈਕੇ ਧਰਨਾਂ ਦੇਣ ਵਾਲੇ ਸਕੂਲੀ ਬ¤ਚਿਆਂ ਦੇ ਮਾਪਿਆਂ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਕਾਰਕੁੰਨਾਂ ਤੇ ਜਬਰੀ ਦਰਜ ਕੀਤੇ ਝੂਠੇ ਮੁਕ¤ਦਮੇ ਨੂੰ ਵੀ ਤੁਰੰਤ ਰ¤ਦ ਕਰਨ ਦੀ ਮੰਗ ਕਰਦਿਆਂ ਅਦਰਸ਼ ਸਕੂਲ ਬਚਾਓ ਕਮੇਟੀ ਦਾ ਸਮਰਥਨ ਕਰਨ ਦਾ ਵੀ ਐਲਾਨ ਕੀਤਾ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger