ਬੱਧਨੀ ਕਲਾਂ 9ਨਵੰਬਰ ( ਚਮਕੌਰ ਲੋਪੋ ) ਫੂਡ ਅਤੇ ਸਿਵਲ ਸਪਲਾਈ ਤੇ ਆਈ.ਟੀ. ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਹੁਨਰਮੰਦ ਸਿੱਖਿਆ ਨੂੰ ਸਮੇਂ ਦੀ ਮੁੱਖ ਲੋੜ ਦੱਸਿਆ ਹੈ। ਉਨ ਕਿਹਾ ਕਿ ਮੌਜੂਦਾ ਸਮੇਂ ‘ਚ ਉਦਯੋਗਾਂ ਦੀ ਲੋੜ ਮੁਤਾਬਿਕ ਵੋਕੇਸ਼ਨਲ ਕੋਰਸਾਂ ਦੀ ਅਹਿਮੀਅਤ ਵੱਧਦੀ ਜਾ ਰਹੀ ਹੈ ਅਤੇ ਨੌਜਵਾਨਾਂ ਨੂੰ ਹੁਨਰਮੰਦ ਸਿੱਖਿਆ ਪ੍ਰਾਪਤ ਕਰਨ ਲਈ ਵੱਖ-ਵੱਖ ਵੋਕੇਸ਼ਨਲ ਕੋਰਸ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ ਕਿਹਾ ਕਿ ਸਿੱਖਿਅਤ ਅਤੇ ਹੁਨਰਮੰਦ ਕਾਮਿਆਂ ਦੀ ਪੰਜਾਬ ਸਮੇਤ ਪੂਰੀ ਦੁਨੀਆਂ ‘ਚ ਬਹੁਤ ਜ਼ਿਆਦਾ ਜ਼ਰੂਰਤ ਹੈ, ਇਸ ਲਈ ਬੇਰੁਜ਼ਗਾਰੀ ਦੂਰ ਕਰਨ ਲਈ ਅਤੇ ਹੱਥੀਂ ਗੁਣ ਪ੍ਰਾਪਤ ਕਰਨ ਲਈ ਨੌਜਵਾਨਾਂ ਨੂੰ ਵੱਖ-ਵੱਖ ਵੋਕੇਸ਼ਨਲ ਕੋਰਸਾਂ ਜਿਵੇਂ ਵੈਲਡਿੰਗ, ਪਲੰਬਿੰਗ, ਇਲੈਕਟ੍ਰੋਨਿਕਸ ਉਪਕਰਣਾਂ ਦੀ ਰਿਪੇਅਰ ਆਦਿ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸ੍ਰੀ ਕੈਰੋਂ ਨੇ ਉਕਤ ਵਿਚਾਰ ਅਜੀਤਵਾਲ ਨਜ਼ਦੀਕ ਪਿੰਡ ਮੱਦੋਕੇ ਵਿਖੇ ਗੁਰਗਿਆਨ ਫਾਊਂਡੇਸ਼ਨ ਵੱਲੋਂ ਸਥਾਪਿਤ ਕੀਤੇ ਗੁਰਗਿਆਨ ਵੋਕੇਸ਼ਨਲ ਟ੍ਰੇਨਿੰਗ ਅਤੇ ਐਜੂਕੇਸ਼ਨ ਸੈਂਟਰ ਦੇ ਉਦਘਾਟਨ ਸਮੇਂ ਪ੍ਰਗਟ ਕੀਤੇ। ਉਨ ਕਿਹਾ ਕਿ ਮੌਜੂਦਾ ਸਮੇਂ ‘ਚ ਉਦਯੋਗਾਂ ਦੀ ਜ਼ਰੂਰਤ ਮੁਤਾਬਿਕ ਸਿੱਖਿਅਤ ਕਾਮੇ ਤਿਆਰ ਨਹੀਂ ਹੋ ਰਹੇ ਅਤੇ ਪ੍ਰੈਕਟਿਕਲ ਟ੍ਰੇਨਿੰਗ ਦੀ ਬਹੁਤ ਜ਼ਿਆਦਾ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਇਸ ਲਈ ਗੁਰਗਿਆਨ ਫਾਊਂਡੇਸ਼ਨ ਦਾ ਇਹ ਉਪਰਾਲਾ ਬਹੁਤ ਕਾਰਗਰ ਸਿੱਧ ਹੋ ਸਕਦਾ ਹੈ ਕਿਉਂ ਕਿ ਇਸ ਸੈਂਟਰ ‘ਚ ਲਾਰਸਨ ਐਂਡ ਟੂਬਰੋ ਅਤੇ ਗੋਦਰੇਜ ਵਰਗੀਆਂ ਨਾਮੀਂ ਕੰਪਨੀਆਂ ਵੱਲੋਂ ਸਿੱਖਿਆਰਥੀਆਂ ਨੂੰ ਟ੍ਰੇਨਿੰਗ ਕੋਰਸ ਕਰਵਾਏ ਜਾਣਗੇ। ਉਨ•ਾਂ ਕਿਹਾ ਕਿ ਪੰਜਾਬੀ ਕਾਮੇ ਪੂਰੀ ਦੁਨੀਆਂ ‘ਚ ਆਪਣਾ ਹੁਨਰ ਬਿਖੇਰ ਰਹੇ ਹਨ। ਜੇਕਰ ਵੋਕੇਸ਼ਨਲ ਕੋਰਸ ਕਰਕੇ ਰੁਜ਼ਗਾਰ ਲੱਭਿਆਂ ਜਾਵੇ ਤਾਂ ਇਸ ਨਾਲ ਨੌਕਰੀ ਵੀ ਛੇਤੀ ਮਿਲਦੀ ਹੈ ਅਤੇ ਤਨਖਾਹ ਵੀ ਜ਼ਿਆਦਾ ਹੁੰਦੀ ਹੈ। ਉਨ•ਾਂ ਫਾਊਂਡੇਸ਼ਨ ਦੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੜ•ਾਈ ਅਤੇ ਉਦਯੋਗਾਂ ਦੀ ਜ਼ਰੂਰਤ ਵਿਚਲਾ ਪਾੜਾ ਅਜਿਹੀਆਂ ਸੰਸਥਾਵਾਂ ਰਾਹੀਂ ਦੂਰ ਕੀਤਾ ਜਾ ਸਕਦਾ ਹੈ। ਸ੍ਰੀ ਕੈਰੋਂ ਨੇ ਖਾਸ ਤੌਰ ‘ਤੇ ਲੜਕੀਆਂ ਦੀ ਪੜ•ਾਈ ‘ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ। ਉਨ ਕਿਹਾ ਕਿ ਪੜਈ ਦੌਰਾਨ ਲੜਕੀਆਂ ਦੀ ਅੱਧ-ਵਿਚਕਾਰ ਸਕੂਲ ਛੱਡਣ ਦੀ ਦਰ ਨੂੰ ਘਟਾਉਣ ਲਈ ਵੀ ਪੰਜਾਬ ਸਰਕਾਰ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਇਸ ਮੌਕੇ ਹਾਜ਼ਰ ਡਿਪਟੀ ਕਮਿਸ਼ਨਰ ਸ੍ਰੀ ਅਰਸ਼ਦੀਪ ਸਿੰਘ ਨੇ ਉਮੀਦ ਪ੍ਰਗਟਾਈ ਕਿ ਗੁਰਗਿਆਨ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਨਾਲ ਜਿੱਥੇ ਇਲਾਕੇ ਦਾ ਨਾਂ ਰੋਸ਼ਨ ਹੋਵੇਗਾ ਉ¤ਥੇ ਹੀ ਵੋਕੇਸ਼ਨਲ ਟ੍ਰੇਨਿੰਗ ਅਤੇ ਐਜੂਕੇਸ਼ਨ ਸੈਂਟਰ ਤੋਂ ਟ੍ਰੇਨਿੰਗ ਲੈ ਕੇ ਵੱਡੀ ਗਿਣਤੀ ਨੌਜਵਾਨ ਰੁਜ਼ਗਾਰ ਪ੍ਰਾਪਤ ਕਰ ਸਕਣਗੇ। ਇਸ ਤੋਂ ਪਹਿਲਾਂ ਗੁਰਗਿਆਨ ਫਾਊਂਡੇਸ਼ਨ ਦੇ ਖਜ਼ਾਨਚੀ ਸ੍ਰੀ ਗੁਰਕੀਰਤ ਸਿੰਘ ਗਿੱਲ ਨੇ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਅਤੇ ਭਵਿੱਖ ਦੀਆਂ ਨੀਤੀਆਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਹਿਤਕਾਰ ਸ. ਜਸਵੰਤ ਸਿੰਘ ਕੰਵਲ, ਗੁਰਗਿਆਨ ਫਾਊਂਡੇਸ਼ਨ ਵੱਲੋਂ ਬੀਬੀ ਬਲਜਿੰਦਰ ਕੌਰ, ਸ੍ਰੀ ਗੁਰਟੇਕ ਸਿੰਘ ਗਿੱਲ ਤੇ ਪਿੰਡਵਾਸੀ ਹਾਜ਼ਰ ਸਨ।
ਫੋਟੋ ਕੈਪਸ਼ਨ- ਫੂਡ ਅਤੇ ਸਿਵਲ ਸਪਲਾਈ ਤੇ ਆਈ.ਟੀ. ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਮੱਦੋਕੇ ਵਿਖੇ ਗੁਰਗਿਆਨ ਵੋਕੇਸ਼ਨਲ ਟ੍ਰੇਨਿੰਗ ਅਤੇ ਐਜੂਕੇਸ਼ਨ ਸੈਂਟਰ ਦਾ ਉਦਘਾਟਨ ਕਰਦੇ ਹੋਏ।


Post a Comment