ਕੈਂਸਰ ਨੂੰ ਜੜ ਪੁੱਟਣ ਲਈ ਪੰਜਾਬ ਸਰਕਾਰ ਨੇ ਸੰਘਰਸ਼ ਵਿੱਢ ਦਿੱਤਾ ਹੈ- ਬਾਦਲ

Saturday, November 03, 20120 comments


ਮਾਨਸਾ, 03 ਨਵੰਬਰ (ਸਤੀਸ ਮਹਿਤਾ  ): ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਗਠਜੋੜ ਸਰਕਾਰ ਨੇ ਆਪਣੇ ਵਾਇਦਿਆਂ ਮੁਤਾਬਕ ਕੈਂਸਰ ਨੂੰ ਸੂਬੇ ਦੇ ਨਕਸ਼ੇ ਤੋਂ ਮਿਟਾਉਣ ਲਈ ਸੰਘਰਸ਼ ਵਿੱਢ ਦਿੱਤਾ ਹੈ। ਇਸ ਸਬੰਧੀ  ਮਾਨਸਾ ਦੇ  ਖੇਡ ਸਟੇਡੀਅਮ ਵਿਖੇ ਲੱਗੇ ਮੈਗਾ ਮੈਡੀਕਲ ਕੈਂਪ ਮੌਕੇ ਮੁੱਖ-ਮੰਤਰੀ ਪੰਜਾਬ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ ਦੀ ਸਰਕਾਰ ਨੇ ਜਨਤਾ ਨੂੰ ਇਸ ਨਾ-ਮੁਰਾਦ ਬਿਮਾਰੀ ਤੋਂ ਛੁਟਕਾਰਾ ਦਿਵਾਉਣ ਲਈ ਸੰਘਰਸ਼ ਛੇੜ ਦਿੱਤਾ ਹੈ।
ਮੈਗਾ ਮੈਡੀਕਲ ਕੈਂਪ ਦੇ ਉਦਘਾਟਨ ਸਮੇਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ-ਮੰਤਰੀ ਨੇ ਕਿਹਾ ਕਿ ਸੂਬੇ ਦੀ ਸਰਕਾਰ ਲੋਕਾਂ ਦੀ ਸਿਹਤ ਪ੍ਰਤੀ ਬਹੁਤ ਗੰਭੀਰ ਹੈ, ਜੋ ਕਿ ਖ਼ਤਰਨਾਕ ਬੀਮਾਰੀਆਂ ਨਾਲ ਜੂਝ ਰਹੇ ਹਨ।ਸ੍ਰ. ਬਾਦਲ ਨੇ ਕਿਹਾ ਕਿ ਕੈਂਸਰ ਪੀੜਤਾਂ ਨੂੰ ਵਿਸ਼ਵ ਪੱਧਰ ਦਾ ਇਲਾਜ਼ ਮੁਹੱਈਆ ਕਰਵਾਉਣ ਲਈ ਇੱਕ ਆਧੁਨਿਕ ਸਹੂਲਤਾਂ ਵਾਲਾ ਹਸਪਤਾਲ, ਜੋ ਕਿ ‘ਟਾਟਾ ਕੈਂਸਰ ਹਾਸਪਿਟਲ ਮੁੰਬਈ’ ਦੇ ਹਸਪਤਾਲ ਵਰਗਾ ਹੋਵੇਗਾ ਜਲਦ ਹੀ ਚੰੜੀਗੜ ਨੇੜੇ ਮੁੱਲਪੁਰ ਵਿਖੇ ਖੁਲ ਰਿਹਾ ਹੈ, ਜਿਸ ਲਈ ਪਹਿਲਾਂ ਹੀ ਸੂਬੇ ਦੀ ਸਰਕਾਰ ਨੇ 50 ਏਕੜ ਜ਼ਮੀਨ ਖ਼ਰੀਦ ਲਈ ਹੈ। ਉਨ ਕਿਹਾ ਕਿ ਬਾਬਾ ਫਰੀਦ ਹੈਲਥ ਯੂਨੀਵਰਸਿਟੀ ਜਲਦ ਹੀ ਕੈਂਸਰ ਦਾ ਇਲਾਜ ਕਰਨ ਲਈ ਇੱਕ ਸੈਂਟਰ ਖੁਲਿ•ਆ ਜਾ ਰਿਹਾ ਹੈ, ਜਿਸ ਲਈ ਰਾਜ ਸਰਕਾਰ ਵੱਲੋਂ 60 ਕਰੋੜ ਰੁਪਏ ਪਹਿਲਾਂ ਹੀ ਮੁਹੱਈਆ ਕਰਵਾ ਦਿੱਤਾ ਹੈ। ਉਨ ਕਿਹਾ ਕਿ ਅਜਿਹਾ ਹੀ ਇੱਕ ਸੈਂਟਰ ਯੂਨੀਵਰਸਿਟੀ ਵੱਲੋਂ ਫਰੀਦਕੋਟ ਵਿਖੇ ਖੋਲਦਿੱਤਾ ਗਿਆ ਹੈ। ਉਨ ਕਿਹਾ ਕਿ ਇਸ ਬਿਮਾਰੀ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਹੁਤ ਵਧੀਆ ਭੁਮਿਕਾ ਅਦਾ ਕਰ ਰਹੀ ਹੈ। ਮੁੱਖ-ਮੰਤਰੀ ਨੇ ਕਿਹਾ ਕਿ ਇਸ ਕਮੇਟੀ ਵੱਲੋਂ ਕੈਂਸਰ ਪੀੜਤਾਂ ਲਈ ਇੱਕ ਹਸਪਤਾਲ ਅਮ੍ਰਿਤਸਰ ਵਿਖੇ ਚਲ ਰਿਹਾ ਹੈ।
ਮੁੱਖ-ਮੰਤਰੀ ਨੇ ਅੱਗੇ ਕਿਹਾ ਕਿ ਸਿਰਫ਼ ਇਹੀ ਨਹੀਂ ਇਸ ਤਰ ਦੇ ਕਈ ਹੋਰ ਹੈਲਥ ਪ੍ਰੋਜੈਕਟ ਚਲਾਉਣ ਲਈ ਵੀ ਪੰਜਾਬ ਸਰਕਾਰ ਉਪਰਾਲੇ ਕਰ ਰਹੀਂ ਹੈ। ਉਨ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਦੀ ਤਰਜ਼ ’ਤੇ ਕੇਂਦਰ ਸਰਕਾਰ ਨੇ ਵੀ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਸੈਟੇਲਾਈਟ ਸੈਂਟਰ ਨੂੰ ਮਾਲਵਾ ਵਿਖੇ ਖੋਲ•ਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸ੍ਰ. ਬਾਦਲ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਇਹ ਦੋ ਸੈਂਟਰ ਜਨਤਾ ਨੂੰ ਆਮ ਤਕਲੀਫ਼ਾਂ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਨਿਜ਼ਾਤ ਦਿਵਾਉਣ ਲਈ ਪੁਰੀ ਤਰ ਨਾਲ ਤਿਆਰ ਹੋਣਗੇ।
ਇਸ ਮੌਕੇ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਉਨ ਨੂੰ ਹੁਣ ਗੰਭੀਰ ਬਿਮਾਰੀਆਂ ਲਈ ਦੂਰ-ਦੂਰ ਜਾ ਕੇ ਮਹਿੰਗਾ ਇਲਾਜ਼ ਕਰਵਾਉਣ ਦੀ ਲੋੜ ਨਹੀਂ, ਉਨ ਨੂੰ ਉਨ ਦੇ ਇਲਾਕੇ ਵਿੱਚ ਹੀ ਇਹ ਸੇਵਾਵਾਂ ਮੁਹੱਈਆ ਕਰਵਾ ਦਿੱਤੀਆ ਗਈਆਂ ਹਨ। ਇਸ ਮੌਕੇ ਕੈਬਿਨੇਟ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ, ਚੀਫ਼ ਪਾਰਲੀਮੈਟਰੀ ਸਕੱਤਰ ਸ਼੍ਰੀਮਤੀ ਨਵਜੋਤ ਕੌਰ ਸਿੱਧੂ, ਬੀਬੀ ਮੋਹਿੰਦਰ ਕੌਰ ਜੋਸ਼, ਰਾਜ ਸਭਾ ਮੈਂਬਰ ਸ਼੍ਰੀ ਬਲਵਿੰਦਰ ਸਿੰਘ ਭੂੰਦੜ, ਐਮ.ਐਲ.ਏ. ਮਾਨਸਾ ਸ਼੍ਰੀ ਪ੍ਰੇਮ ਮਿੱਤਲ, ਐਮ.ਐਲ.ਏ. ਬੁਢਲਾਡਾ ਸ਼੍ਰੀ ਚਤਿੰਨ ਸਿੰਘ ਸਮਾਓ, ਪ੍ਰਿੰਸੀਪਲ ਸੈਕਟਰੀ ਹੈਲਥ ਸ਼੍ਰੀਮਤੀ ਵਿੰਨੀ ਮਹਾਜਨ, ਪ੍ਰਿੰਸੀਪਲ ਸਕੱਤਰ ਮੈਡੀਕਲ ਸਿੱਖਿਆ ਸ਼੍ਰੀਮਤੀ ਅੰਜਲੀ ਭੰਵਰਾ, ਮੁੱਖ-ਮੰਤਰੀ ਜੀ ਦੇ ਸਪੈਸ਼ਲ ਪਿੰ੍ਰਸੀਪਲ ਸਕੱਤਰ ਸ਼੍ਰੀ ਕੇ.ਜੇ.ਐਸ.ਚੀਮਾਂ ਹਾਜ਼ਰ ਸਨ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger