ਸ਼ਾਹਕੋਟ/ਮਲਸੀਆਂ, 21 ਨਵੰਬਰ (ਸਚਦੇਵਾ) ਨਜ਼ਦੀਕੀ ਪਿੰਡ ਮੂਲੇਵਾਲ ਖਹਿਰਾ ਦੇ ਮਨੁੱਖੀ ਰਹਿਤ ਰੇਲਵੇ ‘ਤੇ ਇੱਕ ਇੰਡੀਕਾ ਕਾਰ ਨੂੰ ਬੀ.ਆਰ.ਐਮ ਮਸ਼ੀਨ (ਪੱਧਰ ਚੁੱਕਣ ਵਾਲੀ ਮਸ਼ੀਨ) ਦੀ ਜਬਰਦਸਤ ਟੱਕਰ ਵੱਜਣ ਕਾਰਣ ਕਾਰ ਚਾਲਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਕਰੀਬ 11:15 ਵਜੇ ਵਿਜੇ ਕੁਮਾਰ ਉਰਫ ਸਾਬੀ (32) ਪੁੱਤਰ ਸਵ: ਦੇਵ ਰਾਜ ਵਾਸੀ ਮੀਏਵਾਲ ਅਰਾਈਆਂ (ਸ਼ਾਹਕੋਟ), ਜੋ ਕਿ ਪਿੰਡ ਸਲੈਚਾ ਵਿਖੇ ਅਲਮੀਨੀਅਮ ਦੇ ਦਰਵਾਜ਼ੇ ਆਦਿ ਲਗਾਉਣ ਦਾ ਕੰਮ ਕਰਦਾ ਸੀ, ਆਪਣੀ ਗੋਲਡਨ ਰੰਗ ਦੀ ਇੰਡੀਕਾ ਕਾਰ (ਨੰ: ਪੀ.ਬੀ03-ਐਲ-8005) ‘ਤੇ ਪਿੰਡ ਖਾਨਪੁਰ ਰਾਜਪੂਤਾਂ (ਸ਼ਾਹਕੋਟ) ਤੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਆਪਣੇ ਪਿੰਡ ਘਰ ਵਾਪਸ ਜਾ ਰਿਹਾ ਸੀ । ਜਦ ਉਹ ਪਿੰਡ ਮੂਲੇਵਾਲ ਖਹਿਰਾ ਦੇ ਮਨੁੱਖੀ ਰਹਿਣ ਰੇਲਵੇ ਫਾਟਕ (ਗੇਟ ਨੰ: ਸੀ62) ਨੂੰ ਪਾਰ ਕਰਨ ਲੱਗਾਂ ਤਾਂ ਰੇਲਵੇ ਲਾਈਨ ‘ਤੇ ਸ਼ਾਹਕੋਟ ਰੇਲਵੇ ਸ਼ਟੇਸ਼ਨ ਵੱਲੋਂ ਆ
ਰਹੀ ਬੀ.ਆਰ.ਐਮ ਮਸ਼ੀਨ (ਪੱਧਰ ਚੁੱਕਣ ਵਾਲੀ ਮਸ਼ੀਨ) ਨੰ: ਪੀ.ਬੀ.ਆਰ-400ਆਰ (ਆਰ-17) ਨਾਲ ਉਸ ਦੀ ਟੱਕਰ ਹੋ ਗਈ । ਟੱਕਰ ਐਨੀ ਜਬਰਦਸਤ ਸੀ ਕਿ ਮਸ਼ੀਨ ਕਾਰ ਨੂੰ ਘੜੀਸਦੀ ਹੋਈ ਰੇਲਵੇ ਫਾਟਕ ਤੋਂ 250 ਮੀਟਰ ਦੂਰ ਰੇਲਵੇ ਸ਼ਟੇਸ਼ਨ ਤੱਕ ਲੈ ਗਈ । ਮਸ਼ੀਨ ਨੂੰ ਉਸ ਵਕਤ ਮੁਖਵਿੰਦਰ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਅੰਮ੍ਰਿਤਸਰ ਚਲਾ ਰਿਹਾ ਸੀ । ਇਸ ਜਬਰਦਸਤ ਟੱਕਰ ‘ਚ ਕਾਰ ਬੁਰੀ ਤਰ•ਾਂ ਨੁਕਸਾਨੀ ਗਈ ਅਤੇ ਕਾਰ ਚਾਲਕ ਵਿਜੇ ਕੁਮਾਰ ਉਰਫ ਸਾਬੀ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਘਟਨਾਂ ਦਾ ਪਤਾ ਲਗਦਿਆ ਹੀ ਮ੍ਰਿਤਕ ਦੇ ਰਿਸ਼ਤੇਦਾਰ ਅਤੇ ਵੱਡੀ ਗਿਣਤੀ ‘ਚ ਲੋਕ ਘਟਨਾਂ ਸਥਾਨ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਾਰ ਵਿੱਚੋਂ ਬਾਹਰ ਕੱਢਿਆ । ਇਸ ਸੰਬੰਧੀ ਘਟਨਾਂ ਦੀ ਜਾਂਚ ਕਰਨ ਲਈ ਡਵੀਜ਼ਨ ਰੇਲਵੇ ਮੈਨੇਜਰ ਫਿਰੋਜਪੁਰ ਨਰੇਸ਼ ਚੰਦ ਗੋਇਲ ਅਤੇ ਡਵੀਜ਼ਨ ਕਮਰਸ਼ੀਅਲ ਮੈਨੇਜਰ ਫਿਰੋਜ਼ਪੁਰ ਪੂਨਮ ਡੂਡੀ ਵਿਸ਼ੇਸ਼ ਤੌਰ ‘ਤੇ ਪਹੁੰਚੇ । ਉਨ•ਾਂ ਮ੍ਰਿਤਕਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ । ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਰੇਲਵੇ ਅਧਿਕਾਰੀਆਂ ‘ਤੇ ਦੋਸ਼ ਲਗਾਇਆ ਕਿ ਇਹ ਹਾਦਸਾ ਰੇਲਵੇ ਵਿਭਾਗ ਦੀ ਲਾਪਰਵਾਹੀ ਕਾਰਣ ਹੋਇਆ ਹੈ ਕਿਉਕਿ ਇਸ ਲਾਈਨ ‘ਤੇ ਕੋਈ ਵੀ ਰੇਲਵੇ ਫਾਟਕ ਨਹੀਂ ਹੈ ਅਤੇ ਫਾਟਕ ਦੇ ਨਾਲ ਸੜਕ ਦੀ ਹਾਲਤ ਵੀ ਕਾਫੀ ਖਰਾਬ ਹੈ, ਜੋ ਕਿ ਰੇਲਵੇ ਵਿਭਾਗ ਦੀ ਮਾਲਕੀਅਤ ਹੈ । ਜਿਸ ਕਾਰਣ ਅਕਸਰ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਅਤੇ ਹਾਦਸਿਆ ਦਾ ਸਾਹਮਣਾ ਕਰਨ ਪੈਦਾ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਡਵੀਜ਼ਨ ਰੇਲਵੇ ਮੈਨੇਜਰ ਫਿਰੋਜਪੁਰ ਨਰੇਸ਼ ਚੰਦ ਗੋਇਲ ਨੇ ਕਿਹਾ ਕਿ ਇਸ ਸੰਬੰਧੀ ਜਲਦੀ ਹੀ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਦਾ ਜਾਵੇਗਾਂ । ਜਦ ਪੱਤਰਕਾਰਾਂ ਨੇ ਉਨ•ਾਂ ਨੂੰ ਇਸ ਘਟਨਾਂ ਦੇ ਕਾਰਣ ਬਾਰੇ ਪੁੱਛਿਆ ਤਾਂ ਉਹ ਕੋਈ ਪੱਖਤਾ ਜਵਾਬ ਨਾ ਦੇ ਸਕੇ । ਇਸ ਸੰਬੰਧੀ ਜੀ.ਆਰ.ਪੀ ਟੀਮ ਦੇ ਮੁੱਖੀ ਐਸ.ਐਚ.ਓ
ਜਲੰਧਰ ਬਲਦੇਵ ਸਿੰਘ ਰੰਧਾਵਾ ਅਤੇ ਏ.ਐਸ.ਆਈ ਲੋਹੀਆਂ ਗੁਰਮੇਜ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਘਟਨਾਂ ਦੀ ਜਾਂਚ ਕੀਤੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਵਿਖੇ ਭੇਜ ਦਿੱਤਾ ।
ਪੁੱਤਰ ਤੂੰ ਵਾਪਸ ਆ
ਜਾ
ਘਟਨਾਂ ਤੋਂ ਬਾਅਦ ਜਦ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਾਂ ਤਾਂ ਵੱਡੀ ਗਿਣਤੀ ‘ਚ ਮ੍ਰਿਤਕ ਦੇ ਰਿਸ਼ਤੇਦਾਰ ਘਟਨਾਂ ਵਾਲੇ ਸਥਾਨ ‘ਤੇ ਪਹੁੰਚੇ । ਉਸ ਵਕਤ ਮ੍ਰਿਤਕਾਂ ਦੀ ਮਾਂ ਸੱਤਿਆ ਆਪਣੇ ਪੁੱਤ ਦੀ ਲਾਸ਼ ਨੂੰ ਦੇਖ ਉੱਚੀ-ਉੱਚੀ ਦਹਾਈਆਂ ਪਾ ਰਹੀ ਸੀ ਅਤੇ ਆਪਣੇ ਪੁੱਤਰ ਨੂੰ ਅਵਾਜ਼ਾ ਮਾਰ ਰਹੀ ਸੀ ‘ਤੇ ਕਹਿ ਰਹੀ ਸੀ ਪੁੱਤਰ ਤੂੰ ਵਾਪਸ ਆ ਜਾ ਅਸੀਂ ਤੇਰੇ ਬਿਨ•ਾਂ ਕਿਵੇਂ ਰਹਾਗੇ ।
ਵਿਜੇ ਦੀ ਲਾਸ਼ ਦੇਖ ਬੇਹੋਸ਼ ਹੋਈ ਉਸ ਦੀ ਪਤਨੀ
ਜਦ ਵਿਜੇ ਦੀ ਪਤਨੀ ਰੇਨੂੰ ਨੂੰ ਇਸ ਘਟਨਾਂ ਬਾਰੇ ਪਤਾਂ ਲੱਗਾਂ ਤਾਂ ਉਹ ਵੀ ਮੌਕੇ ‘ਤੇ ਪਹੁੰਚ ਗਈ ਅਤੇ ਵਿਜੇ ਦੀ ਲਾਸ਼ ਦੇਖ ਉੱਚੀ-ਉੱਚੀ ਚੀਕਾਂ ਮਾਰਦੀ ਹੋਈ ਕਈ ਵਾਰ ਬੇਹੋਸ਼ ਹੋਈ । ਉਹ ਬਾਰ-ਬਾਰ ਇਹੋ ਗੱਲ ਕਹਿ ਰਹੀ ਸੀ ਕਿ ਮੈਨੂੰ ਵੀ ਨਾਲ ਲੈ ਜਾ ਮੇਰੀ ਤਾਂ ਜਿੰਦਗੀ ਤੇਰੇ ਨਾਲ ਹੀ ਹੈ ।
ਸਕੂਲੀ ਬੱਚੇ ਵੀ ਇਸ ਘਟਨਾਂ ਨੂੰ ਸੁਣ ਸਹਿਮੇ
ਘਟਨਾਂ ਤੋਂ ਥੌੜੀ ਦੂਰੀ ‘ਤੇ ਇੱਕ ਪਾਸੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਦੂਸਰੇ ਪਾਸੇ ਸਰਕਾਰੀ ਪ੍ਰਾਈਮਰੀ ਸਕੂਲ ਹੈ । ਇਸ ਮਨੁੱਖੀ ਰਹਿਤ ਫਾਟਕ ਤੋਂ ਰੋਜ਼ਾਨਾਂ ਇਨ•ਾਂ ਸਕੂਲਾਂ ਦੇ ਬੱਚੇ ਲੰਘਦੇ ਹਨ । ਜਦ ਉਨ•ਾਂ ਨੂੰ ਇਸ ਘਟਨਾਂ ਬਾਰੇ ਪਤਾ ਲੱਗਾਂ ਤਾਂ ਸਕੂਲ ਦੇ ਬੱਚਿਆ ‘ਚ ਸਹਿਮ ਦਾ ਮਾਹੌਲ ਬਣ ਗਿਆ ।
ਕਈ ਘੰਟੇ ਰਹੀ ਰੇਲਵੇ ਆਵਾਜਾਈ ਪ੍ਰਭਾਵਿਤ
ਕਰੀਬ ਸਵੇਰੇ 11:15 ਘਟਨਾਂ ਵਾਪਰਨ ਕਾਰਣ ਰੇਲਵੇ ਆਵਾਜਾਈ ਰੁੱਕ ਗਈ ਕਿੳਕਿ ਇਸ ਰੇਲਵੇ ਮਾਰਗ ਤੋਂ ਲੋਹੀਆਂ- ਲੁਧਿਆਣਾ ਬੀ.ਐਮ.ਡਬਲਯੂ ਅਤੇ ਕੁੱਝ ਲੰਬੇ ਰੂਟਾਂ ਦੀਆਂ ਗੱਡੀਆਂ ਵੀ ਲੰਘਦੀਆਂ ਹਨ । ਘਟਨਾਂ ਤੋਂ ਬਾਅਦ ਸਾਰੀਆਂ ਹੀ ਗੱਡੀਆਂ ਨੂੰ ਸ਼ਾਹਕੋਟ ਅਤੇ ਲੋਹੀਆਂ ਵਿਖੇ ਰੋਕ ਲਿਆ ਗਿਆ । ਕਰੀਬ 1:45 ਵਜੇ ਜਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਤਾਂ ਰੇਲਵੇ ਮੁਲਾਜ਼ਮਾਂ ਨੇ ਬੀ.ਆਰ.ਐਮ ਮਸ਼ੀਨ (ਪੱਧਰ ਚੁੱਕਣ ਵਾਲੀ ਮਸ਼ੀਨ) ਨੂੰ ਵਾਪਸ ਸ਼ਾਹਕੋਟ ਸ਼ਟੇਸ਼ਨ ‘ਤੇ ਭੇਜ ਦਿੱਤਾ ਅਤੇ ਕਾਰ ਨੂੰ ਰੇਲਵੇ ਲਾਈਨ ਤੋਂ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ।



Post a Comment