ਲੁਧਿਆਣਾ, (ਸਤਪਾਲ ਸੋਨ9 ) ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਨੇ ਪੰਜਾਬ ਵਾਸੀਆਂ ਅਤੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਵਾਲੀ ਦੇ ਸੁਭ ਤਿਉਹਾਰ ਤੇ ਮੁਬਾਰਕਾਂ ਅਤੇ ਸੁਕਾਮਨਾਵਾਂ ਦਿੱਤੀਆਂ ਹਨ। ਸ੍ਰ. ਢਿੱਲੋਂ ਨੇ ਦੀਵਾਲੀ ਨੂੰ ਪ੍ਰਦੁਸ਼ਣ ਰਹਿਤ ਮਨਾਉਦ ਦਾ ਸੱਦਾ ਦਿੰਦਿਆ ਕਿਹਾ ਕਿ ਰੌਸ਼ਨੀ ਦਾ ਤਿਉਹਾਰ ਦੀਵਾਲੀ ਸਾਰੇ ਧਰਮਾਂ ਦਾ ਸਾਂਝਾ ਤਿਉਹਾਰ ਹੈ। ਉਹਨਾਂ ਕਿਹਾ ਕਿ ਸਿੱਖ ਭਾਈਚਾਰਾ ਦੀਵਾਲੀ ਨੂੰ ‘‘ਬੰਦੀ ਛੋੜ ਦਿਵਸ‘‘ ਵਜੋਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਗਵਾਲੀਅਰ ਦੇ ਕਿਲ•ੇ ਤੋ ਰਿਹਾਅ ਹੋ ਕੇ ਪਰਤਣ ਦੀ ਖੁਸ਼ੀ ਨਾਲ ਜੋੜ ਕੇ ਮਨਾਂਉਦਾ ਹੈ, ਜਦ ਕਿ ਹਿੰਦੂ ਭਾਈਚਾਰੇ ਵੱਲੋਂ ਇਹ ਤਿਉਹਾਰ ਸ੍ਰੀ ਰਾਮ ਚੰਦਰ, ਸੀਤਾ ਅਤੇ ਲਛਮਣ ਜੀ ਦੇ ਬਨਵਾਸ ਕੱਟ ਕੇ ਆਯੁੱਧਿਆ ਪਰਤਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਸ੍ਰ. ਢਿੱਲੋਂ ਨੇ ਦੀਵਾਲੀ ਆਪਸੀ ਭਾਈਚਾਰਕ ਸਾਂਝ ਨਾਲ ਮਨਾਉਣ ਤੇ ਜੋਰ ਦਿੰਦਿਆ ਅਪੀਲ ਕੀਤੀ ਕਿ ਸੂਬਾ ਵਾਸੀ ਦੀਵਾਲੀ ਮੌਕੇ ਭੇਦ-ਭਾਵ ਅਤੇ ਵੈਰ-ਵਿਰੋਧ ਨੂੰ ਤਿਆਗ ਕੇ ਆਪਸੀ ਸਾਂਝ ਦੀ ਤੰਦ ਨੂੰ ਮਜਬੂਤ ਕਰਨ ਦਾ ਪ੍ਰਣ ਲੈਣ।
Post a Comment