ਮੋਗਾ, 21 ਨਵੰਬਰ (ਸਵਰਨ ਗੁਲਾਟੀ)
:ਬਰਨਾਲਾ ਦੇ ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੀ ਹੱਤਿਆ ਕਰਨ ਵਾਲੇ ਦੋ ਦੋਸ਼ੀਆ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਜਿਨ•ਾਂ ਕੋਲੋ ਪੁਲਿਸ ਨੇ ਹੱਤਿਆ ਦੌਰਾਨ ਵਰਤੀ ਗਈ ਇਕ ਕਾਰ ਅਤੇ 315 ਬੋਰ ਦੀ ਰਾਈਫਲ ਸਮੇਤ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਸਬੰਧੀ ਜਿਲ•ਾਂ ਮੋਗਾ ਦੇ ਐਸ .ਐਸ.ਪੀ ਸ੍ਰ: ਸੁਰਜੀਤ ਸਿੰਘ ਗਰੇਵਾਲ ਵੱਲੋ ਪੱਤਰਕਾਰਾ
ਨੂੰ ਜਾਨਕਾਰੀ ਦੇਦੇ ਹੋਏ ਦੱਸਿਆ ਕਿ ਥਾਣਾ ਨਿਹਾਲ ਸਿੰਘ ਵਾਲਾ ਪੁਲਿਸ ਦੇ ਮੁੱਖ ਅਧਿਕਾਰੀ ਜਸਵਿੰਦਰ ਸਿੰਘ ਵੱਲੋ ਪੁਲਿਸ ਪਾਰਟੀ ਸਮੇਤ ਪਿੰਡ ਮਾਛੀਕੇ ਅਤੇ ਪਿੰਡ ਦੀਵਾਨੇ ਦੀ ¦ਿਕ ਰੋੜ ਤੇ ਨਾਕਾਬੰਦੀ
ਕੀਤੀ ਹੋਈ ਸੀ ਕਿ ਇਸ ਦੌਰਾਨ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਕਾਰ ਚਾਲਕ ਵੱਲੋ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕਰਨ ਤੇ ਪੁਲਿਸ ਵੱਲੋ ਕਾਰ ਨੂੰ ਕਾਬੂ ਕਰ ਲਿਆ ਅਤੇ ਕਾਰ ਵਿਚ ਬੈਠੇ ਵਿਅਕਤੀ ਹਰਪ੍ਰੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਬਿਲਾਸਪੁਰ
ਜੋ ਕਿ ਮਲਕੀਤ ਸਿੰਘ ਕੀਤੂ ਦੇ ਕਤਲ ਵਿਚ ਸ਼ਾਮਿਲ ਸੀ ਉਸ ਨੂੰ ਪੁਲਿਸ ਨੇ ਕਾਬੂ ਕਰ ਲਿਆ । ਪੁਲਿਸ ਵੱਲੋ ਹਰਪੀਤ ਸਿੰਘ ਤੋ ਸਖਤੀ ਨਾਲ ਪੁੱਛਗਿੱਛ
ਕੀਤੀ ਤਾ ਉਸ ਨੇ ਮੰਨਿਆ ਕਿ ਇਸ ਹੱਤਿਆ ਕਾਡ ਵਿਚ ਇਸਤੇਮਾਲ ਕੀਤਾ ਅਸਲਾ ਹਰਪਾਲ ਸਿੰਘ ਪੁੱਤਰ ਦਿਆ ਸਿੰਘ ਨਿਵਾਸੀ ਪਿੰਡ ਬਿਲਾਸਪੁਰ
ਦਾ ਸੀ। ਪੁਲਿਸ ਵੱਲੋ ਹਰਪਾਲ ਸਿੰਘ ਨੂੰ ਵੀ ਇਸ ਮਾਮਲੇ ਵਿਚ ਸ਼ਾਮਿਲ ਕਰਕੇ ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ
ਕਰ ਲਿਆ ਹੈ। ਸ੍ਰ: ਗਰੇਵਾਲ ਨੇ ਕਿਹਾਂ ਕਿ ਪੁਲਿਸ ਨੇ ਇਸ ਹੱਤਿਆ ਦੇ ਮਾਮਲੇ ਵਿਚ ਹੁਣ ਤੱਕ ਚਾਰ ਵਿਅਕਤੀਆ ਨੂੰ ਕਾਬੂ ਕਰ ਚੁੱਕੀ ਹੈ। ਜਿਨ•ਾਂ ਵਿਚ ਗੁਰਪ੍ਰੀਤ
ਸਿੰਘ ਪੁੱਤਰ ਕਰਮ ਸਿੰਘ ਵਾਸੀ ਬਿਲਾਸਪੁਰ
ਅਤੇ ਕੁਲਵੰਤ ਸਿੰਘ ਉਰਫ ਲਾਡੀ ਪੁੱਤਰ ਸਾਧੂ ਸਿੰਘ ਨੂੰ ਪਹਿਲਾ ਹੀ ਪੁਲਿਸ ਗ੍ਰਿਫਤਾਰ
ਕਰ ਚੁੱਕੀ ਹੈ ਅਤੇ ਇਸ ਹੱਤਿਆ ਕਾਂਡ ਵਿਚ ਸ਼ਾਮਿਲ ਜਸਪ੍ਰੀਤ ਸਿੰਘ,ਇਕਬਾਲ ਸਿੰਘ ਉਰਫ ਰਾਜੂ ਅਤੇ ਅਗਰੇਜ ਸਿੰਘ ਉਰਫ ਕਾਲਾ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।
ਕਾਬੂ ਕੀਤੇ ਦੋਸ਼ੀਆ ਬਾਰੇ ਜਾਨਕਾਰੀ ਦੇਦੇ ਹੋਏ ਐਸ ਐਸ ਪੀ ਗਰੇਵਾਲ( ਫੋਟੋ ਗੁਲਾਟੀ)


Post a Comment